ਸ਼ਹੀਦ ਦਵਿੰਦਰ ਸਿੰਘ ਮੈਮੋਰੀਅਲ ਟਰੱਸਟ ਵੱਲੋਂ ਸਲਾਨਾ 10ਵਾਂ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਮੋਗਾ,21 ਨਵੰਬਰ (ਜਸ਼ਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਵਿਖੇ ਲੈਫਟੀਨੈਟ ਸ਼ਹੀਦ ਦਵਿੰਦਰ ਸਿੰਘ ਮੈਮੋਰੀਅਲ ਟਰੱਸਟ ਵੱਲੋ 10ਵਾਂ ਇਨਾਮ ਵੰਡ ਸਮਾਰੋਹ ਪਿ੍ਰੰਸੀਪਲ ਸ੍ਰੀ ਹਰਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ । ਟਰੱਸਟ ਦੇ ਚੇਅਰਮੈਨ ਗੌਰਵ ਪ੍ਰਤਾਪ ਸਿੰਘ ਅਤੇ ਉਪ ਚੇਅਰਮੈਨ ਸ.ਗੁਰਦੇਵ ਸਿੰਘ ਸਿੱਧੂ , ਸ.ਜੁਗਿੰਦਰ ਸਿੰਘ ਫੌਜੀ, ,ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਸੁਰਿੰਦਰ ਕੁਮਾਰ ਪੰਚ ਪ੍ਰਧਾਨਗੀ ਮੰਡਲ ਵਿੱਚ ਸਨ। ਪ੍ਰੋਗਰਾਮ ਦੀ ਸ਼ੁਰੂਆਤ ਅਮਨਦੀਪ ਸਿੰਘ ਡੀਪੀਈ ਨੇ ਮੁਖ ਮਹਿਮਾਨਾ ਦਾ ਨਿੱਘਾ ਸੁਆਗਤ ਕਰਦਿਆ ਕੀਤੀ।ਟਰੱਸਟ ਵਲੋ ਹਰ ਸਾਲ ਵਾਗ ਸਕੂਲ ਦੇ 6ਵੀ ਤੋ 12ਵੀ ਤੱਕ ਵੱਖ ਵੱਖ ਖੇਤਰ (ਪੜਾਈ,ਖੇਡਾ,ਸਾਇੰਸ ਮੇਲਿਆ ਵਿੱਚ,ਸਕੂਲ ਦੀਆਂ ਸਹਿ ਕਿਰਿਆਵਾ ਵਿੱਚ,ਸਖਤ ਮੇਹਨਤ ਕਰਨ ਵਾਲੇ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ  ਵਿੱਚ ਟਰੱਸਟ ਦੇ ਚੇਅਰਮੈਨ ਗੌਰਵ ਪ੍ਰਤਾਪ ਸਿੰਘ ਬਰਾੜ ਨੇ ਆਂਪਣੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਮਨ ਲਾ ਕਿ ਪੜਾਈ ਕਰਨ ਦੀ ਪ੍ਰੇਰਣਾ ਦਿੱਤੀ।

ਇਸ ਪ੍ਰੋਗਾਰਮ ਵਿੱਚ ਸ.ਗੁਰਦੇਵ ਸਿੰਘ ਸਿੰਘ ਸਿੱਧੂ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆ ਨੂੰ ਜਾਗਰੂਕ ਕਰਦਿਆ ਸਮਾਜ ਵਿੱਚ ਵਾਪਰ ਰਹੇ ਚੰਗੇ ਅਤੇ ਮਾੜੇ ਵਰਤਾਰਿਆ ਦੀ ਪਛਾਣ ਕਰਦੇ ਹੋਏ ਚੰਗਾ ਸਮਾਜ ਸਿਰਜਣ ਵਿੱਚ ਯੋਗਦਾਨ ਪਤਉਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆ ਦੇ ਮਾਪਿਆਂ ਨੂੰ ਟਰਸਟ ਦੇ ਪ੍ਰੋਗਾਰਮ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਸਕੂਲ ਦੇ ਵਿਦਿਆਰਥੀਆ ਵੱਲੋ ਰੰਗਾਰੰਗ ਪ੍ਰੋਗਰਾਮ ਕੀਤਾ ਗਿਆਂ ਜਿਸ ਵਿੱਚ ਕਵਿਤਾਵਾਂ,ਗੀਤ ਪੇਸ਼ ਕੀਤੇ ਗਏ।ਪ੍ਰਸ਼ੋਤਮ ਪੱਤੋ ਵਲੋ ਵੱਖ-ਵੱਖ ਸੇਟਜੀ ਪ੍ਰੋਗਾਮ ਵਿੱਚ ਭਾਗ ਲੈਣ ਵਾਲਿਆਂ ਨੂੰ ਨਗਦ ਇਨਾਮ ਦੇ ਕਿ ਉਤਸ਼ਾਹਿਤ ਕੀਤਾ ਗਿਆ।ਸਕੂਲ ਦੇ ਪਿੰ੍ਰਸੀਪਲ ਸ.ਹਰਿੰਦਰਜੀਤ ਸਿੰਘ ਵਲੋ ਟਰਸਟ ਦਾ ਧੰਨਵਾਦ ਕਰਦਿਆਂ ਦੱਸਿਆਂ ਕਿ  ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਨਾਲ ਉਹਨਾ ਦਾ ਉਤਸਾਹ ਵੱਧਦਾ ਹੈ ਅਤੇ ਉਹ ਹੋਰ ਵਧੇਰੇ ਮੇਹਨਤ ਕਰਦੇ ਹਨ।ਪਰੇਮ ਸਿੰਘ ਲੈਕਚਰਾਰ ਸਟੇਟ ਅਵਾਰਡੀ,ਪ੍ਰਸੋਤਮ ਪੱਤੋ,ਪਿ੍ਰੰਸੀਪਲ ਸ.ਗੁਰਇੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਸ੍ਰੀ ਮਤੀ ਗਗਨਦੀਪ ਕੌਰ ਅਤੇ ਸ੍ਰੀ ਮਤੀ ਕਰਮਜੀਤ ਕੌਰ ਵਲੋ ਸ਼ਾਨਦਾਰ ਢੰਗ ਨਾਲ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਰਾਜਮੀਤ ਕੌਰ,ਮਨਪਿੰਦਰ ਕੌਰ,ਸਵਰਨਜੀਤ ਕੌਰ,ਸ਼ਵਿੰਦਰਪਾਲ ਕੌਰ,ਕੁਲਜੀਤ ਸਿੰਘ,ਰਜਿੰਦਰ ਸਿੰਘ,ਜਸਵਿੰਦਰ ਸਿੰਘ,ਹਰਭਜਨ ਸਿੰਘ,ਕੁਲਵਿੰਦਰ ਸਿੰਘ,ਜਸਵੰਤ ਸਿੰਘ,ਸੁਖਮੰਦਰ ਸਿੰਘ,ਹਰਪ੍ਰੀਤ ਸਿੰਘ,ਨਵਜੀਤ ਸਿੰਘ,ਹਰਜਸਪਾਲ ਸਿੰਘ,ਸਤਵੰਤ ਕੌਰ,ਗੁਰਮੀਤ ਕੌਰ,ਹਰਮਨਪ੍ਰੀਤ ਕੌਰ,ਪੰਚ ਅਮਰਪ੍ਰੀਤ ਸਿੰਘ ਅਤੇ ਵਿਦਿਆਰਥੀਆ ਦੇ ਮਾਪੇ ਸ਼ਾਮਿਲ ਹਨ।