ਪੰਜਾਬ ਵਿਧਾਨ ਸਭਾ ਵੱਲੋਂ ਸਪੈਸ਼ਲ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਖਰੀ ਸੈਸ਼ਨ 21 ਨਵੰਬਰ ਨੂੰ

* ਸ਼ਾਨਦਾਰ ਸੰਸਦੀ ਕਾਰਵਾਈਆਂ ਦੀ ਸਥਾਪਤੀ ਲਈ ਮੀਲ ਪੱਥਰ ਹੋਵੇਗਾ ਇਹ ਸਮਾਗਮ- ਰਾਣਾ ਕੇ.ਪੀ. ਸਿੰਘ
ਚੰਡੀਗੜ, 20 ਨਵੰਬਰ: (ਪੱਤਰ ਪਰੇਰਕ)-ਪੰਜਾਬ ਵਿਧਾਨ ਸਭਾ ਵੱਲੋਂ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ) ਦੇ ਸਹਿਯੋਗ ਨਾਲ ਵਿਧਾਇਕਾਂ ਲਈ ਕਰਵਾਏ ਜਾ ਰਹੇ ਸਪੈਸ਼ਲ ਓਰੀਐਂਟੇਸ਼ਨ ਪ੍ਰੋਗਰਾਮ ਦਾ 21 ਨਵੰਬਰ ਨੂੰ ਆਖਰੀ ਸੈਸ਼ਨ ਹੈ। ਦੋ ਦਿਨਾਂ ਸਮਾਗਮ ਦੇ ਆਖਰੀ ਦਿਨ ਕਈ ਅਹਿਮ ਵਿਸ਼ਿਆਂ ’ਤੇ ਮਾਹਿਰ ਬੁਲਾਰਿਆਂ ਵੱਲੋਂ ਲੈਕਚਰ ਦਿੱਤਾ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਹੈ ਕਿ ਇਹ ਸਮਾਗਮ ਸ਼ਾਨਦਾਰ ਸੰਸਦੀ ਕਾਰਵਾਈਆਂ ਦੀ ਸਥਾਪਤੀ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨਾਂ ਉਮੀਦ ਜਤਾਈ ਕਿ ਇਸ ਪ੍ਰੋਗਰਾਮ ਦਾ ਸਭ ਵਿਧਾਇਕਾਂ ਨੂੰ ਵੱਡੇ ਪੱਧਰ ’ਤੇ ਫਾਇਦਾ ਹੋਵੇਗਾ ਅਤੇ ਆੳੇੁਣ ਵਾਲੇ ਸੈਸ਼ਨਾਂ ਵਿਚ ਮੈਂਬਰਾਂ ਨੂੰ ਵਿਧਾਨ ਸਭਾ ਦੀਆਂ ਕਾਰਵਾਈਆਂ, ਸੰਵਿਧਾਨ ਸਬੰਧੀ ਜਾਣਕਾਰੀ, ਹੋੋਰ ਵਿਧਾਨਕ ਪ੍ਰਕਿ੍ਰਆਵਾਂ ਅਤੇ ਤੌਰ ਤਰੀਕਿਆਂ ਬਾਰੇ ਮਹੱਤਵਪੂਰਣ ਜਾਣਕਾਰੀ ਹਾਸਲ ਹੋਵੇਗੀ। 
ਸਪੈਸ਼ਲ ਓਰੀਐਂਟੇਸ਼ਨ ਪ੍ਰੋਗਰਾਮ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਦੇ ਇਕ ਬੁਲਾਰੇ ਨੇ ਦੱਸਿਆ ਕਿ 21 ਨਵੰਬਰ ਨੂੰ ਪਹਿਲਾ ਲੈਕਚਰ ’ਸਪੀਕਰ ਦੀ ਭੂਮਿਕਾ ਅਤੇ ਹਾਊਸ ਵਿਚ ਉਸ ਦੇ ਫੈਸਲੇ’ ਵਿਸ਼ੇ ’ਤੇ ਹੋਵੇਗਾ ਜਿਸ ਵਿਚ ਡਾ. ਡੀ. ਭੱਲਾ, ਸਕੱਤਰ, ਬਿਊਰੋ ਆਫ ਪਾਰਲੀਮਾਨੀ ਸਟੱਡੀਜ਼ ਐਂਡ ਟ੍ਰੇਨਿੰਗ, ਨਵੀਂ ਦਿੱਲੀ ਅਤੇ ਦਵਿੰਦਰ ਸਿੰਘ, ਵਧੀਕ ਸਕੱਤਰ (ਸੇਵਾਮੁਕਤ) ਬਿਊਰੋ ਆਫ ਪਾਰਲੀਮਾਨੀ ਸਟੱਡੀਜ਼ ਐਂਡ ਟ੍ਰੇਨਿੰਗ, ਨਵੀਂ ਦਿੱਲੀ ਬੁਲਾਰੇ ਹੋਣਗੇ। ਇਸ ਤੋਂ ਬਾਅਦ ’ਵਿਧਾਇਕਾਂ ਦੇ ਵਿਸ਼ੇਸ਼ ਅਧਿਕਾਰ ਅਤੇ ਪ੍ਰਤੀ ਰੱਖਿਆ’ ਵਿਸ਼ੇ ’ਤੇ ਜੀ.ਸੀ. ਮਲਹੋਤਰਾ, ਸਾਬਕਾ ਸਕੱਤਰ ਜਨਰਲ, ਲੋਕ ਸਭਾ ਅਤੇ ਡਾ. ਸੰਜੀਵ ਚੱਢਾ, ਮੈਗਸੀਪਾ ਵੱਲੋਂ ਲੈਕਚਰ ਦਿੱਤਾ ਜਾਵੇਗਾ।  ਉਨਾਂ ਦੱਸਿਆ ਕਿ ਅਗਲੇ ਸੈਸ਼ਨ ਵਿਚ ’ਲਾਭ ਵਾਲੇ ਅਹੁਦੇ ਸਬੰਧੀ ਕਾਨੂੰਨ’ ਵਿਸ਼ੇ ’ਤੇ ਡਾ. ਪੀ.ਐਸ. ਜੈਸਵਾਲ, ਉਪਕੁਲਪਤੀ, ਰਾਜੀਵ ਗਾਂਧੀ ਰਾਸ਼ਟਰੀ ਲਾਅ ਯੂਨੀਵਰਸਿਟੀ ਅਤੇ ਡਾ. ਆਰ.ਕੇ. ਸ਼ਰਮਾਂ, ਮੈਗਸੀਪਾ ਲੈਕਚਰ ਦੇਣਗੇ। ਇਸ ਤੋਂ ਬਾਅਦ ’ਸੰਸਦੀ ਪ੍ਰਕਿਰਿਆਵਾਂ, ਰਹੁ-ਰੀਤਾਂ ਅਤੇ ਸਮਾਗਮ’ ਵਿਸ਼ੇ ’ਤੇ ਪ੍ਰੋ. ਪੈਮ ਰਾਜਪੂਤ, ਲੋਕ ਪ੍ਰਸਾਸ਼ਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ ਅਤੇ ਪ੍ਰਭਜੋਤ ਸਿੰਘ, ਮੈਗਸੀਪਾ ਵੱਲੋਂ ਲੈਕਚਰ ਦਿੱਤਾ ਜਾਵੇਗਾ। ਬਾਅਦ ਦੁਪਹਿਰ ’ਦਲ ਬਦਲੀ ਕਾਨੂੰਨ’ ਵਿਸ਼ੇ ’ਤੇ ਪ੍ਰੋ. ਵੀ.ਕੇ. ਬਾਂਸਲ, ਸਾਬਕਾ ਚੇਅਰਮੈਨ, ਕਾਨੂੰਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ ਅਤੇ ਡਾ. ਪੀ.ਵੀ. ਰਾਓ, ਮੈਗਸੀਪਾ ਲੈਕਚਰ ਦੇਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਓਰੀਐਂਟੇਸ਼ਨ ਪ੍ਰੋਗਰਾਮ ਦੇ ਆਖਰੀ ਸੈਸ਼ਨ ਵਿਚ ’ਭਾਰਤ ਦੇ ਰਾਸ਼ਟਰਪਤੀ ਅਤੇ ਰਾਜ ਸਭਾ ਮੈਂਬਰਾਂ ਦੀ ਚੋਣ ਵਿਚ ਵਿਧਾਇਕਾਂ ਦੀ ਭੂਮਿਕਾ’ ਸਬੰਧੀ ਤੇਜਿੰਦਰ ਬੀਰ ਸਿੰਘ, ਵਧੀਕ ਸੈਸ਼ਨ ਜੱਜ ਅਤੇ ਅਧਿਆਪਕ ਜੁਡੀਸ਼ੀਅਲ ਅਕੈਡਮੀ, ਚੰਡੀਗੜ ਅਤੇ ਸ਼ਵੇਤਾ ਕੌਸ਼ਿਕ, ਮੈਗਸੀਪਾ ਵੱਲੋਂ ਲੈਕਚਰ ਦਿੱਤਾ ਜਾਵੇਗਾ। ਅੰਤ ਵਿਚ ਪੰਜਾਬ ਵਿਧਾਨ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਧੰਨਵਾਦੀ ਸ਼ਬਦ ਕਹੇ ਜਾਣਗੇ