ਛਿੰਦਾ ਨੱਥੂਵਾਲਾ ਦੀ ਲਘੂ ਫਿਲਮ ‘ਅਨਰਥ' ਐਵਾਰਡ 2017 ਦੀ ਚੋਣ ਵਾਸਤੇ ਹੋਈ ਪਾਸ

ਨੱਥੂਵਾਲਾ ਗਰਬੀ 20 ਨਵੰਬਰ (ਰਾਜਵੀਰ)-ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਜੰਮਪਲ ਉੱਘੇ ਫਿਲਮ ਨਿਰਦੇਸ਼ਕ ਅਤੇ ਲੇਖਕ ਛਿੰਦਾ ਸਿੰਘ ਛਿੰਦਾ ਦੀ ਲਘੂ ਫਿਲਮ “ਅਨਰਥ” ਦੀ ਦਿੱਲੀ ਇੰਟਰਨੈਸ਼ਨਲ ਫਿਲਮ ਫੈਸਟੀਵਲ 2017 ਵਾਸਤੇ ਚੋਣ ਹੋ ਚੁੱਕੀ ਹੈ।ਇਸ ਸਬੰਧੀ ਲਿਖਤੀ ਜਾਣਕਾਰੀ ਦਿੰਦੇ ਹੋਏ ਛਿੰਦਾ ਸਿੰਘ ਨੱਥੂਵਾਲਾ ਗਰਬੀ ਨੇ ਦੱਸਿਆ ਕਿ ਉਸ ਦੀ ਇਹ ਫਿਲਮ ਨੂੰ ਫਿਲਮ ਫੈਸਟੀਵਲ ਵਿੱਚ ਐਵਾਰਡ ਵਾਸਤੇ ਚੁਣਿਆ ਗਿਆ ਹੈ ਜੋ ਕਿ 4 ਦਸੰਬਰ ਤੋਂ 7 ਦਸੰਬਰ ਤੱਕ ਦਿੱਲੀ ਵਿਖੇ ਹੋਣਾ ਹੈ ਇਸ ਫਿਲਮ ਨੂੰ ਚੋਣ ਕਮੇਟੀ ਦੇਖੇਗੀ ਅਤੇ ਫਿਰ ਸਾਰੀਆਂ ਫਿਲਮਾਂ ਦੇਖਣ ਤੋਂ ਬਾਅਦ ਸਭ ਤੋਂ ਵਧੀਆਂ ਫਿਲਮ ਨੂੰ ਐਵਾਰਡ ਦਿੱਤਾ ਜਾਵੇਗਾ।ਪਰ ਉਸ ਦੀ ਇਸ ਐਵਾਰਡ ਦੀ ਚੋਣ ਵਾਸਤੇ ਚੁਣਿਆ ਜਾਣ ਉਸ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ। ਉਨਾ੍ਹ ਦੱਸਿਆ ਕਿ ਉਸ ਦੀ ਫਿਲਮ ਅਨਰਥ ਦਾ ਮੁੱਖ ਕੇਦਰ ਭਰੂਣ ਹੱਤਿਆ ਵਰਗੀ ਅਲਾਮਤ ਤੋਂ ਲੋਕਾਂ ਨੂੰ ਬਚਾਉਣਾਂ ਹੈ ਉਨਾ੍ਹ ਦੱਸਿਆ ਕਿ ਸ਼੍ਰੀ ਗੁਰੂੁ ਨਾਨਕ ਦੇਵ ਜੀ ਨੇ ਔਰਤ ਨੂੰ ਜੱਗ ਜਨਣੀ ਦਾ ਖਿਤਾਬ ਦੇ ਕੇ ਨਿਵਾਜਿਆ ਹੈ ਪਰ ਕੁਝ ਲਾਲਚੀ ਕਿਸਮ ਦੇ ਲੋਕ ਅਤੇ ਡਾਕਟਰ ਮਿਲ ਕੇ ਇਸ ਜੱਗ ਜਨਣੀ ਨੂੰ ਜਨਮ ਤੋਂ ਪਹਿਲਾ ਹੀ ਮਾਰ ਦਿੰਦੇ ਹਨ।ਜੋ ਕਿ ਸਾਡੇ ਸਮਾਜ ਦੀ ਬਹੁਤ ਵੱਡੀ ਤਰਾਸਦੀ ਹੈ।ਇਸ ਫਿਲਮ ਵਾਸਤੇ ਕਲਾਕਾਰਾਂ ਸਮੇਤ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ।ਫਿਲਮ ਦੇ ਮੁੱਖ ਕਲਾਕਾਰ ਰਾਜਨ ਬਜਾਨ,ਬਲਵਿੰਦਰ ਮਾਣੇ,ਸੁਖਪਾਲ ਮਾਨ,ਮੰਜੂ ਸਹਿਲ,ਅਮਨ ਸੇਖਵਾ,ਦੇਵ ਵਾਦਰ ਜਟਾਣਾ,ਪਰਮਪਾਲ ਢਿੱਲੋਂ ਅਤੇ ਨਿਰਮਾਤਾ ਹਨ ਸੁਖਪਾਲ ਮਾਨ ।ਫਿਲਮ ਮੌੜ ਫਿਲਮਜ਼ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ।