ਮਲੇਸ਼ੀਆ ਦੇ ਜੱਜ ਹਰਮਿੰਦਰ ਸਿੰਘ ਧਾਲੀਵਾਲ ਨੇ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਦਾ ਕੀਤਾ ਦੌਰਾ

ਧਰਮਕੋਟ,20 ਨਵੰਬਰ (ਜਸ਼ਨ)-ਭਾਰਤੀ ਮੂਲ ਦੇ ਮਲੇਸ਼ੀਆ ਦੇ ਜੰਮਪਲ ਸ: ਹਰਮਿੰਦਰ ਸਿੰਘ ਧਾਲੀਵਾਲ ਨੇ ਅੱਜ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਦਾ ਦੌਰਾ ਕੀਤਾ । ਉਹਨਾਂ ਨੇ ਕਾਲਜ ਦੇ ਪਿ੍ਰੰਸੀਪਲ ਸ਼੍ਰੀ ਦਲੀਪ ਕੁਮਾਰ ਪੱਤੀ ਅਤੇ ਸਟਾਫ਼ ਨਾਲ ਖੁੱਲੀ ਗੱਲਬਾਤ ਕੀਤੀ ਜਸਟਿਸ ਧਾਲੀਵਾਲ ਜੱਜ ਕੋਰਟ ਆਫ ਅਪੀਲ ਮਲੇਸ਼ੀਆ ਵਿਖੇ ਆਪਣੀ ਡਿੳੂਟੀ ਨਿਭਾਅ ਰਹੇ ਹਨ। ਉਹਨਾਂ ਨੇ ਕਾਲਜ ਦੇ ਸਟਾਫ਼ ਨੂੰ ਮਲੇਸ਼ੀਆ ਵਿਖੇ ਜੂਡੀਸ਼ੀਅਲ ਸਿਸਟਮ ਬਾਰੇ ਦੱਸਿਆ ਅਤੇ ਸਟਾਫ਼ ਤੋਂ ਇੱਥੋਂ ਦੇ ਸਿਸਟਮ ਬਾਰੇ ਜਾਣਕਾਰੀ ਹਾਸਲ ਕੀਤੀ । ਉਹਨਾਂ ਦਾ ਸਵਾਗਤ ਕਰਨ ਵਾਸਤੇ ਕਾਲਜ ਦੇ ਚੇਅਰਮੈਨ ਰਵਿੰਦਰ ਗੋਇਲ ਸੀ ਏ ,ਪ੍ਰੈਸੀਡੈਂਟ ਦਵਿੰਦਰ ਪਾਲ ਸਿੰਘ,ਅਨੁਜ ਗੁਪਤਾ ਅਤੇ ਗੋਰਵ ਗੁਪਤਾ ਡਾਇਰੈਕਟਰ ਦੇਸ਼ ਭਗਤ ਕਾਲਜ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।