ਮਾੳੂਂਟ ਲਿਟਰਾ ਜ਼ੀ ਸਕੂਲ ’ਚ ਹੋਏ ਸਕਾਲਰਸ਼ਿਪ ਟੈਸਟ ਲਈ ਵਿਦਿਆਰਥੀਆਂ ’ਚ ਰਿਹਾ ਭਾਰੀ ਉਤਸ਼ਾਹ

ਮੋਗਾ, 19 ਨਵੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸ਼ਹਿਰ ਦੇ ਮੁੱਖ ਵਪਾਰੀ ਅਸ਼ੋਕ ਗੁਪਤਾ, ਡਾਇਰਕੈਟਰ ਗੌਰਵ ਗੁਪਤਾ ਅਤੇ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ’ਚ ਚਲਾਏ ਜਾ ਰਹੇ ਸ਼ਹਿਰ ਦੇ ਨਾਮਵਰ ਸਿੱਖਿਆ ਸੰਸਥਾਨ ਮਾਉਟ ਲਿਟਰਾ ਜੀ ਸਕੂਲ ਵਿਖੇ ਵਿਦਿਆਰਥੀਆਂ ਦਾ ਸਕਾਲਰਸ਼ਿਪ ਟੈਸਟ ਕਰਵਾਇਆ ਗਿਆ। ਇਸ ਟੈਸਟ ‘ਚ ਸਕੂਲ ਦੇ ਨਾਲ ਨਾਲ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕਰਕੇ ਆਪਣੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੂੰ ਉਨਾਂ ਦੇ ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ। ਇਸ ਦੌਰਾਨ ਵਿਦਿਆਰਥੀਆਂ ਦੇ ਨਾਲ ਪੁੱਜੇ ਉਨਾਂ ਦੇ ਮਾਪਿਆਂ ਨੂੰ ਵੀ ਇੱਕ ਵਰਕਸ਼ਾਪ ਦਾ ਆਯੋਜਨ ਕਰ ਕੇ ਸਟਾਫ ਮੈਂਬਰਾਂ ਵਲੋਂ ਈ ਬੈਂਕਿੰਗ ਅਤੇ ਇੰਟਰਨੈਟ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਾਰਿਆਂ ਦਾ ਪੁੱਜਣ ਤੇ ਧੰਨਵਾਦ ਕਰਦਿਆਂ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਅਜਿਹੇ ਸਕਾਲਰਸ਼ਿਪ ਟੈਸਟ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ‘ਚ ਲਾਹੇਵੰਦ ਹੁੰਦੇ ਹਨ ਅਤੇ ਇਨਾਂ ਟੈਸਟਾਂ ‘ਚ ਜੇਤੂ ਵਿਦਿਆਰਥੀਆਂ ਨੂੰ ਸਕੂਲ ਵਲੋਂ ਪੜਾਈ ‘ਚ ਛੋਟ ਵੀ ਦਿੱਤੀ ਜਾਵੇਗੀ। ਸਕੂਲ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਸਕਾਲਰਸ਼ਿਪ ਟੈਸਟ ਦਾ ਨਤੀਜਾ 3 ਦਸੰਬਰ ਨੂੰ ਸਕੂਲ ਕੈਂਪਸ ਵਿਚ ਐਲਾਨਿਆ ਜਾਵੇਗਾ। ਉਹਨਾਂ ਕਿਹਾ ਕਿ ਸਕਾਲਰਸ਼ਿਪ ਟੈਸਟ ਵਿਚ ਜੋ ਵਿਦਿਆਰਥੀ 100 ਫੀਸਦੀ ਨੰਬਰ ਲਏਗਾ, ਉਸਨੂੰ ਸਕੂਲ ਵੱਲੋਂ ਇਕ ਲੱਖ ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੀ ਟੀਮ ਨਾਲ ਗੱਲਬਾਤ ਕਰਦਿਆਂ ਡਾਇਰੈਕਟਰ ਅਨੁਜ ਗੁਪਤਾ ਨੇ ਆਖਿਆ ਕਿ ਸਕਾਲਰਸ਼ਿਪ ਜੇਤੂ ਵਿਦਿਆਰਥੀਆਂ ਦੇ ਸਕੂਲ ਵਿਚ ਦਾਖਲਾ ਲੈਣ ਉਪਰੰਤ ਲੱਕੀ ਡਰਾਅ ਰਾਹੀਂ ਉਹਨਾਂ ਵਿਚੋਂ ਇਕ ਵਿਦਿਆਰਥੀ ਨੂੰ ਨਾਸਾ ਟੂਰ ’ਤੇ ਜਾਣ ਦਾ ਮੌਕਾ ਵੀ ਦਿੱਤਾ ਜਾਵੇਗਾ।