ਜੱਥੇਦਾਰ ਮਾਹਲਾ ਨੂੰ ਦਿਹਾਤੀ ਪ੍ਰਧਾਨ ਅਤੇ ਬਾਲ ਿਸ਼ਨ ਬਾਲੀ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕਰਨ ‘ਤੇ ਅਕਾਲੀ ਵਰਕਰਾਂ ਹਾਈਕਮਾਂਡ ਦਾ ਕੀਤਾ ਧੰਨਵਾਦ

ਬਾਘਾਪੁਰਾਣਾ,19 ਨਵੰਬਰ (ਜਸਵੰਤ ਗਿੱਲ ਸਮਾਲਸਰ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਾਘਾਪੁਰਾਣਾ ਤੋਂ ਥੰਮ ਮੰਨੇ ਜਾਂਦੇ ਅਤੇ ਸੱਤਾਧਿਰ ਕਾਂਗਰਸ ਦੀਆਂ ਗਲਤ ਨੀਤੀਆਂ ਦਾ ਡੱਟਕੇ ਸਾਹਮਣਾ ਕਰਨ ਵਾਲੇ ਨਿਧੜਕ ਆਗੂ ਜੱਥੇਦਾਰ ਤੀਰਥ ਸਿੰਘ ਮਾਹਲਾ ਨੂੰ ਹਾਈਕਮਾਂਡ ਵੱਲੋਂ ਤੀਸਰੀ ਵਾਰ ਜ਼ਿਲੇ ਦਾ ਦਿਹਾਤੀ ਪ੍ਰਧਾਨ ਅਤੇ ਬਾਲ ਕਿ੍ਰਸ਼ਨ ਬਾਲੀ ਨੂੰ ਦੂਸਰੀ ਵਾਰ ਸ਼ਹਿਰੀ ਪ੍ਰਧਾਨ ਨਿਯੁਕਤ ਕਰਨ ‘ਤੇ ਅੱਜ ਸਥਾਨਕ ਸ਼ਹਿਰ ਵਿਖੇ ਅਕਾਲੀ ਦਲ ਦੀ ਅਹਿਮ ਇੱਕਤਰਤਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਹੋਈ। ਜੱਥੇਦਾਰ ਤੀਰਥ ਸਿੰਘ ਮਾਹਲਾ ਅਤੇ ਬਾਲ ਕਿ੍ਰਸ਼ਨ ਬਾਲੀ ਨੂੰ ਪ੍ਰਧਾਨ ਨਿਯੁਕਤ ਕਰਨ ‘ਤੇ ਇਲਾਕੇ ਦੇ ਸਮੂਹ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨਾਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਤੀਰਥ ਸਿੰਘ ਮਾਹਲਾ ਅਤੇ ਬਾਲ ਕਿ੍ਰਸ਼ਨ ਬਾਲੀ ਨੂੰ ਇਨਾਂ ਅਹੁਦਿਆ ਨਾਲ ਨਿਵਾਜ ਕੇ ਇਲਾਕੇ ਦੇ ਅਕਾਲੀ ਵਰਕਰਾਂ ਦਾ ਮਾਨ ਰੱਖਿਆ ਹੈ ਅਤੇ ਇਨਾਂ ਦੋਹਾਂ ਨਿਧੜਕ ਆਗੂਆਂ ਸਦਕਾ ਅਕਾਲੀ ਦਲ ਇਲਾਕੇ ਵਿੱਚ ਹੋਰ ਵੀ ਮਜ਼ਬੂਤ ਹੋਵੇਗੀ।ਇਸ ਮੌਕੇ ਸੰਬੋਧਨ ਕਰਦਿਆ ਨਵ-ਨਿਯੁਕਤ ਪ੍ਰਧਾਨ ਤੀਰਥ ਸਿੰਘ ਮਾਹਲਾ ਅਤੇ ਪ੍ਰਧਾਨ ਬਾਲ ਕਿ੍ਰਸ਼ਨ ਬਾਲੀ ਨੇ ਕਿਹਾ ਕਿ ਉਹ ਹਾਈਕਮਾਂਡ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਹਲਕੇ ਅੰਦਰ ਕਾਂਗਰਸ ਪਾਰਟੀ ਦੇ ਵਿਧਾਇਕਾਂ ਵਲੋਂ ਕੀਤੀ ਜਾ ਰਹੀ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਦਾ ਡੱਟ ਕੇ ਸਾਹਮਣਾ ਕਰਨਗੇ। ਉਨਾਂ ਕਿਹਾ ਕਿ ਸ਼ਹਿਰ ਵਿੱਚ ਅਕਾਲੀ ਦਲ ਨੂੰ ਹੋਰ ਵੀ ਮਜ਼ਬੂਤ ਕਰਨ ਅਤੇ ਨਗਰ ਨਿਯਮ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਗਿਆਰਾਂ ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਇਹ ਕਮੇਟੀਆਂ ਸ਼ਹਿਰ ਦੇ ਹਰ ਵਾਰਡ ਵਿੱਚ ਬਣਾਈਆਂ ਜਾਣਗੀਆਂ। ਪ੍ਰਧਾਨ ਤੀਰਥ ਸਿੰਘ ਮਾਹਲਾ ਅਤੇ ਰਾਜਵੰਤ ਸਿੰਘ ਮਾਹਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਨੇ ਹਲਕੇ ਦਾ ਸਾਰਾ ਮਾਹੌਲ ਹੀ ਗੰਦਲਾ ਕਰਕੇ ਰੱਖ ਦਿੱਤਾ ਹੈ। ਇਸ ਕਾਰਨ ਲੋਕ ਬੇਹੱਦ ਦੁੱਖੀ ਨਜ਼ਰ ਆ ਰਹੇ ਹਨ। ਇਸ ਮੌਕੇ ਅਮਰਜੀਤ ਸਿੰਘ ਮਾਣੂੰਕੇ,ਕੌਸ਼ਲਰ ਨੰਦ ਸਿੰਘ ਬਰਾੜ,ਸੀਨੀਅਰ ਅਕਾਲੀ ਆਗੂ ਰਾਜਵੰਤ ਸਿੰਘ ਮਾਹਲਾ,ਸ਼ਹਿਰੀ ਪ੍ਰਧਾਨ ਪਵਨ ਢੰਡ,ਸਰਕਲ ਪ੍ਰਧਾਨ ਬਲਤੇਜ ਸਿੰਘ ਲੰਗੇਆਣਾ, ਪਿ੍ਰੰਸੀਪਾਲ ਗੁਰਦੇਵ ਬਰਾੜ,ਜਗਸੀਰ ਸਿੰਘ ਐੱਮ.ਸੀ,ਯੂਥ ਆਗੂ ਯਾਦਵਿੰਦਰ ਸਿੰਘ,ਨਵਜੋਤ ਸਿੰਘ ਮਾਹਲਾ,ਦਵਿੰਦਰ ਚੀਕਾ, ਮੌਰੀਆ ਐੱਮ.ਸੀ.,ਰਾਜਪਾਲ ਅਰੋੜਾ,ਯਸ਼ਪਾਲ ਬਿੱਟੂ,ਬਲਵਿੰਦਰ ਗਰਗ,ਕੇਵਲ ਕਿ੍ਰਸ਼ਨ ਗਰਗ ਕੌਸ਼ਲਰ ਸ਼ਿਵ ਸ਼ਰਮਾ,ਪ੍ਰਧਾਨ ਪਵਨ ਗੋਇਲ,ਪੰਚ ਪਵਨ ਕੁਮਾਰ ਸਮਾਲਸਰ, ਪ੍ਰਧਾਨ ਗੁਰਦੀਪ ਸਿੰਘ ਦੀਪਾ ਸਮਾਲਸਰ,ਸਰਪੰਚ ਰਣਧੀਰ ਸਿੰਘ ਸਮਾਲਸਰ ਖੁਰਦ,ਪ੍ਰਧਾਨ ਰਣਜੀਤ ਝੀਤੇ,ਪ੍ਰਧਾਨ ਵੀਰਪਾਲ ਸਿੰਘ ਸਮਾਲਸਰ, ਪੰਚ ਸੋਮਾ ਸਿੰਘ ਗਿੱਲ ਸਮਾਲਸਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।


