ਰੌਲੀ ਸਕੂਲ ਵਿੱਚ ਨੰਨੀ ਕਲੀ ਪ੍ਰੋਜੈਕਟ ਤਹਿਤ 59 ਲੜਕੀਆਂ ਨੂੰ ਵੰਡੀਆਂ ਕਿੱਟਾਂ

ਮੋਗਾ19ਨਵੰਬਰ (ਸਰਬਜੀਤ ਰੌਲੀ)-ਪੰਜਾਬ ਵਿੱਚ ਜਿੱਥੇ ਸਰਕਾਰੀ ਸਕੂਲ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵਲੋ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਉੱਥੇ ਨਾਦੀ ਫਾੳੂਡੇਸ਼ਨ ਸੰਸਥਾ ਵਲੋਂ ਵਿਸ਼ੇਸ਼ ਉਪਰਾਲੇ ਕਰਕੇ ਸਰਕਾਰੀ ਸਕੂਲ ਦੇ ਵਿਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਲੜਕੀਆਂ ਨੂੰ ਫਰੀ ਐਜੂਕੇਸ਼ਨ ਮੁਹੱਈਆ ਕੀਤੀ ਜਾ ਰਹੀ ਹੈ।  ਇਸ ਸੰਸਥਾ ਵਲੋਂ ਪੜ੍ਹਾਈ ਵਿੱਚ ਮੋਹਰੀ ਲੜਕੀਆਂ ਨੂੰ ਟੈਬਲਟ  ਦੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ । ਅੱਜ ਨਾਦੀ ਫਾੳੂਡੇਸ਼ਨ ਸੰਸਥਾ ਵਲੋਂ ਨੰਨੀ ਕਲੀ ਪ੍ਰੋਜੈਕਟ ਤਹਿਤ ਪਿੰਡ ਰੌਲੀ ਵਿਖੇ 59 ਲੜਕੀਆ ਨੂੰ ਬੂਟ,ਗਰਮ ਕੋਟੀਆ,ਤੇ ਕਾਪੀਆ ਆਦਿ ਦੀਆਂ ਕਿੱਟਾਂ ਵੰਡੀਆਂ ਗਈਆ । ਲੜਕੀਆਂ ਨੂੰ ਇਹ ਕਿੱਟਾਂ ਵੰਡਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਪਿੰਡ ਦੇ ਮੈਂਬਰ ਪੰਚਾਇਤ ਸਰਬਜੀਤ ਰੌਲੀ ਨੇ ਇਕੱਤਰ ਸਕੂਲ ਬੱਚੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਅਜਿਹੀਆਂ ਸੰਸਥਾਵਾਂ ਦਾ ਵੱਧ ਤੋ ਵੱਧ ਸਾਥ ਦੇਣਾ ਚਾਹੀਦਾ ਹੈ ਜੋ ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰ ਰਹੀ ਹੈ। ਉਨਾ ਸਰਕਾਰੀ ਸਕੂਲ ਵਿੱਚ ਪੜਨ ਵਾਲੀਆਂ ਲੜਕੀਆਂ ਨੂੰ ਅਪੀਲ ਕੀਤੀ ਉਹ ਪਿੰਡ ਵਿੱਚ ਨਾਦੀ ਫਾੳੂਡੇਸ਼ਨ ਵਲਂੋ ਚਲਾਈਆਂ ਜਾ ਰਹੀਆਂ ਕਲਾਸਾਂ ਵਿੱਚ ਦਾਖਲ ਹੋ ਕੇ ਬਿੱਲਕੁੱਲ ਫਰੀ ਦੋ ਘੰਟੇ ਚੰਗੀ ਵਿੱਦਿਆ ਹਾਸਲ ਕਰ ਸਕਦੀਆਂ ਹਨ। ਇਸ ਮੌਕੇ ਉਹਨਾ ਬੱਚੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆ ਬੱਚੀਆਂ ਨੂੰ ਇਸ ਸੰਸਥਾ ਵਲਂੋ ਚਲਾਈਆਂ ਜਾ ਰਹੀਆਂ ਕਲਾਸਾਂ ਵਿੱਚ ਜ਼ਰੂਰ ਭੇਜਣ। ਇਸ ਮੌਕੇ ਉਨਾ ਨਾਦੀ ਫਾੳੂਡੇਸ਼ਨ ਦੇ ਪਹੁੰਚੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ । ਇਸ ਮੌਕੇ ਮੈਡਮ ਰੀਤਿਕਾ ਅਤੇ ਰੂਬਲ ਆਹਲੂਵਾਲੀਆ ਨੇ ਕਿਹਾ ਕਿ ਨਾਦੀ ਫਾੳੂਡੇਸ਼ਨ ਦਾ ਇੱਕੋ ਇੱਕ ਮਕਸਦ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਵਧੀਆ ਸਿੱਖਿਆ ਹਾਸਲ ਕਰਵਾਉਣਾ ਹੈ । ਉਨਾ ਲੜਕੀਆਂ ਦੇ ਮਾਪੇ ਨੂੰ ਅਪੀਲ ਕੀਤੀ ਕਿ ਉਹ ਨਿਰਵਿਘਨ ਲੜਕੀਆਂ ਨੂੰ ਕਲਾਸਾ ਵਿੱਚ ਭੇਜਣ ਤਾਂ ਜੋ ਉਹ ਵਧੀਆ ਐਜੂਕੇਸ਼ਨ ਹਾਸਲ ਕਰ ਸਕਣ। ਉਨਾ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚੀਆਂ ਨੂੰ ਪੂਰਾ ਸਮਾਂ ਦੇ ਕੇ ਵਧੀਆ ਐਜੂਕੇਸ਼ਨ ਮੁਹੱਈਆ ਕਰਨ,ਤਾਂ ਜੋ ਆਉਣ ਵਾਲੇ ਸਮਂੇ ਵਿੱਚ ਵਧੀਆ ਰਿਜਲਟ ਆ ਸਕਣ। ਇਸ ਮੌਕੇ ਭਾਗ ਸਿੰਘ ਮੀਤ ਪ੍ਰਧਾਨ, ਮੈਡਮ ਰੀਤਿਕਾ,ਗੁਰਮੀਤ ਕੌਰ,ਵੀਰਪਾਲ ਕੌਰ ਆਦਿ ਹਾਜ਼ਰ ਸਨ