ਹਮੇਸ਼ਾ ਮੈਰਿਟ ਵਿਚ ਰਹਿਣ ਵਾਲੇ ਡਾ: ਸੰਦੀਪ ਗਰਗ ਨੇ ਆਪਣੀ ਕਾਬਲੀਅਤ ਨੂੰ ਫਿਰ ਤੋਂ ਸਿੱਧ ਕਰਦਿਆਂ ਗਰਗ ਹਸਪਤਾਲ ਨੂੰ ਮਾਲਵੇ ਦਾ ਪਹਿਲਾ ਮਾਨਤਾ ਪ੍ਰਾਪਤ ਨਿੱਜੀ ਹਸਪਤਾਲ ਹੋਣ ਦਾ ਮਾਣ ਦਿਵਾਇਆ

ਮੋਗਾ, 18 ਨਵੰਬਰ (ਜਸ਼ਨ)  ਮੋਗਾ ਦੇ ਗਰਗ ਹਸਪਤਾਲ ਨੂੰ ਮਾਲਵਾ ਖੇਤਰ ਦਾ ਪਹਿਲਾ ਹਸਪਤਾਲ ਹੋਣ ਦਾ ਮਾਣ ਪ੍ਰਾਪਤ ਹੋ ਗਿਆ ਹੈ ,ਜਿਸ ਨੂੰ ਨੈਸ਼ਨਲ ਐਕਰੀਡੇਸ਼ਨ ਬੋਰਡ ਆਫ਼ ਹੌਸਪਿਟਲਸ ਐਂਡ ਹੈਲਥ ਕੇਅਰ ਪ੍ਰੋਵਾਈਡਰਜ਼ ਵੱਲੋਂ ਹਸਪਤਾਲ ਦੀਆਂ ਵਧੀਆਂ ਸਿਹਤ ਸੇਵਾਵਾਂ ਦੀ ਬਦੌਲਤ ਮਾਨਤਾ ਮਿਲੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗਰਗ ਹਸਪਤਾਲ ਵਿਖੇ ਮੈਡੀਕਲ ਸਪੈਸ਼ਲਿਸਟ ਅਤੇ ਹਸਪਤਾਲ ਦੇ ਡਾਇਰੈਕਟਰ ਡਾ: ਸੰਦੀਪ ਗਰਗ ਨੇ ਮੋਗਾ ਜ਼ੀਰਾ ਰੋਡ ’ਤੇ ਸਥਿਤ ਗਰਗ ਹਸਪਤਾਲ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।  ਇਸ ਮੌਕੇ ਡਾ: ਸੰਦੀਪ ਗਰਗ ਨੇ ਦੱਸਿਆ ਭਾਵੇਂ ਪੰਜਾਬ ਵਿਚ ਐਨ.ਏ.ਬੀ.ਐਚ. ਤੋਂ ਮਾਨਤਾ ਪ੍ਰਾਪਤ ਕਰੀਬ 15 ਤੋਂ 20 ਹਸਪਤਾਲ ਹਨ ਪਰ ਮਾਲਵਾ ਖੇਤਰ ਵਿਚ ਉਨਾਂ ਦਾ ਪਹਿਲਾ ਨਿੱਜੀ ਹਸਪਤਾਲ ਹੈ ਜਿਨਾਂ ਐਨ.ਏ.ਬੀ.ਐਚ. ਵੱਲੋਂ ਮਾਨਤਾ ਮਿਲੀ ਹੈ। ਉਨਾਂ ਦੱਸਿਆ ਕਿ 26 ਜਨਵਰੀ 2016 ਨੂੰ ਗਰਗ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਵਧੀਆ ਸਿਹਤ ਸੇਵਾਵਾਂ ਦੇ ਮੱਦੇਨਜ਼ਰ ਉਨਾਂ ਨੇ ਨੈਸ਼ਨਲ ਐਕਰੀਡੇਸ਼ਨ ਬੋਰਡ ਆਫ਼ ਹੌਸਪਿਟਲਸ ਐਂਡ ਹੈਲਥ ਕੇਅਰ ਪ੍ਰੋਵਾਈਡਰਜ਼  ਨੂੰ ਅਪਲਾਈ ਕੀਤਾ ਸੀ ਅਤੇ ਕਵਾਲਿਟੀ ਕੌਂਸਲ ਆਫ਼ ਇੰਡੀਆ ਵੱਲੋਂ ਉਨਾਂ ਦੇ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਉਨਾਂ ਨੂੰ ਕਰੀਬ ਡੇਢ ਸਾਲ ਬਾਅਦ ਐਨ.ਏ.ਬੀ.ਐਚ. ਵੱਲੋਂ 15 ਨਵੰਬਰ 2017 ਨੂੰ ਇਹ ਮਾਨਤਾ ਮਿਲੀ ਹੈ। ਉਨਾਂ ਕਿਹਾ ਕਿ ਨੈਸ਼ਨਲ ਐਕਰੀਡੇਸ਼ਨ ਬੋਰਡ ਆਫ਼ ਹੌਸਪਿਟਲਸ ਐਂਡ ਹੈਲਥ ਕੇਅਰ ਪ੍ਰੋਵਾਈਡਰਜ਼ ਵੱਲੋਂ ਸਮੇਂ-ਸਮੇਂ ’ਤੇ ਉਨਾਂ ਦੇ ਹਸਪਤਾਲ ਦਾ ਮਾਹਿਰ ਟੀਮਾਂ ਵੱਲੋਂ ਨਿਰੀਖਣ ਕੀਤਾ ਗਿਆ, ਜਿਸ ’ਤੇ ਹਸਪਤਾਲ ਦਾ ਸਟਾਫ਼ ਅਤੇ ਹਸਪਤਾਲ ਵਿਚ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਉੱਚ ਪਾਏ ਦੀਆਂ ਪਾਈਆਂ ਗਈਆਂ ਜਿਸ ਸਦਕਾ ਹੀ ਉਨਾਂ ਦੇ ਹਸਪਤਾਲ ਨੂੰ ਇਹ ਮਾਨਤਾ ਮਿਲੀ ਹੈ। ਡਾ. ਗਰਗ ਨੇ ਦੱਸਿਆ ਕਿ ਉਹ ਮਰੀਜ਼ਾਂ ਨੂੰ ਗੁਣਵੱਤਾ ਭਰਪੂਰ ਸਿਹਤ ਸਹੂਲਤਾਂ ਘੱਟ ਖ਼ਰਚੇ ’ਤੇ ਪ੍ਰਦਾਨ ਕਰਨਗੇ ਅਤੇ ਐਮਰਜੈਂਸੀ ਦੀ ਹਾਲਤ ਵਿਚ ਕਿਸੇ ਵੀ ਮਰੀਜ਼ ਨੂੰ ਲੁਧਿਆਣਾ ਜਾਂ ਹੋਰ ਵੱਡੇ ਸ਼ਹਿਰ ਵਿਚ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਗਰਗ ਮਲਟੀ ਸਪੈਸ਼ੈਲਿਟੀ ਹਸਪਤਾਲ ਵਿਖੇ ਮਰੀਜ਼ ਦੀ ਹਰ ਬਿਮਾਰੀ ਦਾ ਇਲਾਜ ਸੰਭਵ ਹੋ ਸਕੇਗਾ ਅਤੇ ਕਾਰਪੋਰੇਟ ਹਸਪਤਾਲ ਵਾਲੀਆਂ ਸਾਰੀਆਂ ਸਹੂਲਤਾਂ ਮਰੀਜ਼ ਨੂੰ ਗਰਗ ਹਸਪਤਾਲ ਵਿਚ ਉਪਲਬਧ ਹੋਣਗੀਆਂ। ਗਰਗ ਹਸਪਤਾਲ ਨੂੰ ਨੈਸ਼ਨਲ ਐਕਰੀਡੇਸ਼ਨ ਬੋਰਡ ਆਫ਼ ਹੌਸਪਿਟਲਸ ਐਂਡ ਹੈਲਥ ਕੇਅਰ ਪ੍ਰੋਵਾਈਡਰਜ਼ ਵੱਲੋਂ ਮਾਨਤਾ ਮਿਲਣ ਨਾਲ ਸ਼ਹਿਰ ਦੇ ਪਤਵੰਤਿਆਂ ਨੇ ਡਾ. ਸੰਦੀਪ ਗਰਗ ਨੂੰ ਮੁਬਾਰਕਬਾਦ ਦਿੱਤੀ। ਪ੍ਰੈਸ ਕਾਨਫਰੰਸ ਦੌਰਾਨ ਡਾ: ਗਰਗ ਨੇ ਮੀਡੀਆ ਰਾਹੀਂ ਆਮ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਮਰੀਜ਼ਾਂ ਨੂੰ ਘੱਟ ਰੇਟ ’ਤੇ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨਾਂ ਕਿਹਾ ਕਿ ਹਸਪਤਾਲ ਹੁਣ ਪੰਜਾਬ ਦੇ ਨਾਮਵਰ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਸ਼ਾਮਿਲ ਹੋ ਗਿਆ ਹੈ। ਇਸ ਮੌਕੇ ਉਨਾਂ ਨਾਲ ਉਹਨਾਂ ਦੀ ਧਰਮਪਤਨੀ ਡਾ: ਅੰਜੂ ਗਰਗ (ਦੰਦਾਂ ਦੀ ਮਾਹਿਰ ), ਨਰੇਸ਼ ਗੋਇਲ ਕਿੱਟੂ ਰਾਈਸ ਐਕਸਪੋਰਟਰ ਅਤੇ ਰਾਈਸ ਮਿੱਲਰ , ਸੀਨੀਅਰ ਡਿਪਟੀ ਮੇਅਰ ਅਨਿਲ ਕੁਮਾਰ ਬਾਂਸਲ, ਹੰਸ ਰਾਜ ਹਸਪਤਾਲ ਤੋਂ ਸਰਜਨ ਡਾ: ਰਾਜੇਸ਼ ਗੁਪਤਾ, ਡਾ: ਰਾਜੇਸ਼ ਗਰਗ , ਸਿਟੀ ਪਾਰਕ ਦੇ ਐੱਮ ਡੀ ਨਿਪੰੁਨ ਬਾਂਸਲ ,ਡਾ: ਮਨਿੰਦਰ ,ਡਾ: ਮੋਹਿਤ ਬਾਂਸਲ ,ਡਾ: ਰਾਮੇਸ਼ ਥਾਪਰ , ਡਾ: ਪ੍ਰਸ਼ਾਤ ਮਿੱਤਲ, ਡਾ: ਨੀਰਜ ਸੇਠੀ ,ਡਾ: ਸਮਰਿਤੀ ਗਰਗ (ਡਾਈਟੀਸ਼ੀਅਨ)  ਅਤੇ ਸ੍ਰੀ ਪਦਮ ਸੈਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਨਰੇਸ਼ ਗੋਇਲ ਕਿੱਟੂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਜੂਨ 1967 ਨੂੰ ਜਨਮੇਂ ਡਾ: ਸੰਦੀਪ ਗਰਗ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਤੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਮੈਰਿਟ ਨਾਲ ਦਸਵੀਂ ਪਾਸ ਕੀਤੀ । ਸਰਕਾਰੀ ਸਾਇੰਸ ਕਾਲਜ ਜਗਰਾਓਂ ਤੋਂ ਪ੍ਰੀ ਮੈਡੀਕਲ ਦੀ ਸਿੱਖਿਆ ਹਾਸਲ ਕੀਤੀ ਅਤੇ ਪੀ ਐੱਮ ਟੀ ਦਾ ਟੈਸਟ ਪਾਸ ਕਰਨ ਉਪਰੰਤ ਐੱਮ ਬੀ ਬੀ ਐੱਸ ਅਤੇ ਬਾਅਦ ਵਿਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਐੱਮ ਡੀ ਮੈਡੀਸਨ ਕਰਕੇ 1993 ਵਿਚ ਡਾ: ਸੰਦੀਪ ਪੀ ਸੀ ਐੱਮ ਐੱਸ (-1) ਵਜੋਂ ਸਰਕਾਰੀ ਹਸਪਤਾਲ ਮੋਗਾ ਵਿਖੇ 1999 ਤੱਕ ਡਾਕਟਰੀ ਸੇਵਾਵਾਂ ਨਿਭਾਉਂਦੇ ਰਹੇ। ਇਸ ਉਪਰੰਤ ਉਹਨਾਂ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦਿੰਦਿਆਂ ਸ਼ਹਿਰ ਵਿਚ ਆਪਣਾ ਨਿੱਜੀ ਹਸਪਤਾਲ ਗਰਗ ਹਾਸਪਿਟਲ ਸ਼ੁਰੂ ਕੀਤਾ । ਪੜਾਈ ਦੌਰਾਨ ਹਮੇਸ਼ਾ ਮੈਰਿਟ ਵਿਚ ਰਹਿਣ ਵਾਲੇ ਡਾ: ਸੰਦੀਪ ਗਰਗ ਨੇ ਆਪਣੀ ਕਾਬਲੀਅਤ ਨੂੰ ਇਕ ਵਾਰ ਫਿਰ ਤੋਂ ਸਿੱਧ ਕਰਦਿਆਂ ਗਰਗ ਹਸਪਤਾਲ ਨੂੰ ਮਾਲਵੇ ਦਾ ਪਹਿਲਾ ਨਿੱਜੀ ਹਸਪਤਾਲ ਹੋਣ ਦਾ ਮਾਣ ਦਿਵਾਇਆ ਜਿਸ ਹਸਪਤਾਲ ਨੂੰ ਨੈਸ਼ਨਲ ਐਕਰੀਡੇਸ਼ਨ ਬੋਰਡ ਆਫ਼ ਹੌਸਪਿਟਲਸ ਐਂਡ ਹੈਲਥ ਕੇਅਰ ਪ੍ਰੋਵਾਈਡਰਜ਼ ਵੱਲੋਂ ਮਾਨਤਾ ਦਿੱਤੀ ਗਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਡਾ: ਰਾਜੇਸ਼ ਗੁਪਤਾ ਨੇ ਆਖਿਆ ਕਿ ‘ਸਮਾਲ ਹੈਲਥ ਕੇਅਰ ਆਗੇਨਾਈਜੇਸ਼ਨ’ ਦੇ ਮਾਨਤਾ ਪ੍ਰੋਗਰਾਮ ਤਹਿਤ ਗਰਗ ਹਸਪਤਾਲ ਮੋਗਾ ਨੂੰ ਨੈਸ਼ਨਲ ਐਕਰੀਡੀਏਸ਼ਨ ਬੋਰਡ ਆਫ਼ ਹੌਸਪਿਟਲਸ ਐਂਡ ਹੈਲਥ ਕੇਅਰ ਪ੍ਰੋਵਾਈਡਰਜ਼ ਵੱਲੋਂ ਸਟਾਫ਼ ਦੀ ਕਾਬਲੀਅਤ ,ਮਰੀਜ਼ਾਂ ਦੀ ਉੱਚਿਤ ਦੇਖਭਾਲ ਅਤੇ ਕੌਮਾਂਤਰੀ ਮਾਪਦੰਡਾਂ ਦੀ ਪੂਰਤੀ ਦੇ ਮੱਦੇਨਜ਼ਰ ਮਾਨਤਾ ਦੇਣ ਨਾਲ ਮੋਗਾ ਦਾ ਇਹ ਹਸਪਤਾਲ ਦੇਸ਼ ਦੇ 700 ਉੱਚ ਪਾਏ ਦੇ ਹਸਪਤਾਲਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ ਜੋ ਕਿ ਮੋਗਾ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਡਿਪਟੀ ਮੇਅਰ ਅਨਿਲ ਬਾਂਸਲ ਨੇ ਡਾ: ਸੰਦੀਪ ਗਰਗ ਆਪਣੀ ਸਵਰਗੀ ਮਾਤਾ ਅਧਿਆਪਕਾ ਪ੍ਰੇਮ ਸਖੀ ਅਤੇ ਪਿਤਾ ਸ਼੍ਰੀ ਪਦਮ ਸੈਨ (ਐੱਮ ਏ ਬੀ ਐੱਡ) ਜੋ ਕਿ ਮੌਜੂਦਾ ਸਮੇਂ ਵਿਚ ਗਰਗ ਹਸਪਤਾਲ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਨੇ , ਵੱਲੋਂ ਦਿੱਤੇ ਮਹਾਨ ਸੰਸਕਾਰਾਂ ਦੀ ਬਦੌਲਤ ਹੀ ਮੋਗਾ ਨੂੰ ਇਹ ਮਾਣ ਦਿਵਾਉਣ ਵਿਚ ਸਫ਼ਲ ਹੋਏ ਹਨ ।ਜ਼ਿਕਰਯੋਗ ਹੈ ਕਿ ਇਸ ਹਸਪਤਾਲ ਵਿਚ ਕਾਰਡੀਓਲੋਜੀ ,ਹਾਰਟ ਸਰਜਰੀ,ਨਿੳੂਰੌਲੋਜੀ,ਗੈਸਟਰੋਐਨਟਰੌਜੀ ,ਬਰੇਨ ਟਿੳੂਮਰ ,ਬਰੇਨ ਹੈਮਰੇਜ,ਰੀੜ ਦੀ ਹੱਡੀ ਦੀਆਂ ਸੱਟਾਂ ,ਮਿਰਗੀ,ਲੱਕਵਾ ,ਸਰਵਾਈਕਲ ,ਗੁਰਦੇ ਦੀ ਪੱਥਰੀ ਅਤੇ ਦੰਦਾਂ ਆਦਿ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।