ਸਵੈ-ਰੁਜ਼ਗਾਰ ਸਕੀਮ ਤਹਿਤ ਡੇਅਰੀ ਫਾਰਮਿੰਗ ਦੀ ਸਿਖਲਾਈ ਕੌਸਲਿੰਗ 21 ਨੂੰ

ਮੋਗਾ,18 ਨਵੰਬਰ (ਜਸ਼ਨ)-ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਐਟ ਗਿੱਲ ਅਤੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ[ਮੋਗਾ] ਵਿਖੇ ਸਿਖਲਾਈ ਕੋਰਸ ਸੰਬੰਧੀ ਕੌਂਸਲਿੰਗ 21 ਨਵੰਬਰ ਨੂੰ ਕੀਤੀ ਜਾ ਰਹੀ ਹੈ। ਇਸ ਸਿਖਲਾਈ ਦੌਰਾਨ ਕਿਸਾਨ ਵੀਰਾਂ ਨੂੰ ਪਸ਼ੂਆਂ ਦੀ ਨਸਲ ਸੁਧਾਰ, ਪਸ਼ੂਆਂ ਦੀਆਂ ਬਿਮਾਰੀਆਂ ਅਤੇ ਰੋਕਥਾਮ, ਹਰੇ ਚਾਰੇ, ਸਾਫ ਦੱੁਧ ਦੀ ਪੈਦਾਵਾਰ ਅਤੇ ਦੱੁਧ ਤੋਂ ਅਲੱਗ-ਅਲੱਗ ਪਦਾਰਥ ਬਣਾਉਣ ਸੰਬੰਧੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।ਇਸ ਬਾਰੇ ਸ਼੍ਰੀ ਨਿਰਵੈਰ ਸਿੰਘ ਬਰਾੜ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਨੇ ਦੱਸਿਆ ਕਿ ਭਾਰਤ ਪੂਰੀ ਦੁਨੀਆਂ ਵਿੱਚੋਂ ਦੱੁਧ ਉਤਪਾਦਨ ਖੇਤਰ ਵਿੱਚ ਅਹਿਮ ਦੇਸ਼ ਹੈ ਅਤੇ ਪੰਜਾਬ ਹੋਰਾਂ ਰਾਜਾਂ ਨਾਲੋਂ ਇਸ ਖੇਤਰ ਵਿੱਚ ਕਾਫੀ ਅਹਿਮ ਯੋਗਦਾਨ ਪਾ ਰਿਹਾ ਹੈ। ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਖੇਤੀ ‘ਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ 2 ਹਫਤੇ ਦੀ ਸਿਖਲਾਈ ਨਿਰੰਤਰ ਚੱਲ ਰਹੀ ਹੈ।ਇਸ ਕੋਰਸ ਵਿੱਚ ਬੇਰਜ਼ੁਗਾਰ ਨੌਜਵਾਨ ਲੜਕੇ\ਲੜਕੀਆਂ ਜੋ ਘੱਟੋ-ਘੱਟ 5ਵੀਂ ਪਾਸ ਹੋਣ ਅਤੇ ਜਿੰਨ੍ਹਾਂ ਦੀ ਉਮਰ 18 ਤੋਂ 50 ਸਾਲ ਦੇ ਵਿਚਕਾਰ ਹੋਵੇ ਭਾਗ ਲੈ ਸਕਦੇ ਹਨ। ਚਾਹਵਾਨ ਉਮੀਦਵਾਰ ਆਪਣੇ ਸਰਟੀਫਿਕੇਟ ਨਾਲ ਲੈ ਕੇ ਉਕਤ ਦਫਤਰ ਵਿੱਚ ਸਮੇਂ ਸਿਰ ਪਹੰੁਚਣ ਦੀ ਕਿ੍ਰਪਾਲਤਾ ਕਰਨ।