ਸੰਤ ਸੁਆਮੀ ਮਿੱਤ ਸਿੰਘ ਜੀ ਲੋਪੋਂ ਵਾਲਿਆਂ ਦੀ 67ਵੀਂ ਬਰਸੀ ਮੌਕੇ ਹਜ਼ਾਰਾਂ ਸੰਗਤਾਂ ਵੱਲੋਂ ਸ਼ਰਧਾਂਜਲੀਆਂ

ਲੋਪੋਂ, 18 ਨਵੰਬਰ(ਜਸ਼ਨ)- ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਦੀ ਅਗਵਾਈ ਹੇਠ ਦਰਬਾਰ ਸੰਪਰਦਾਇ ਦੇ ਮਹਾਂਪੁਰਸ਼ ਪਰਉਪਕਾਰੀ, ਦਇਆ ਦੇ ਸਾਗਰ, ਸ਼ਾਂਤੀ ਦੇ ਸੋਮੇਂ, ਸੇਵਾ ਦੇ ਪੁੰਜ, ਸ਼੍ਰੀਮਾਨ ਸੁਆਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਦੀ 12ਵੀਂ ਬਰਸੀ ਅਤੇ ਸੰਤ ਸੁਆਮੀ ਮਿੱਤ ਸਿੰਘ ਜੀ ਦੀ 67ਵੀਂ ਬਰਸੀ ਦੇ ਸਬੰਧ ’ਚ 14 ਨਵੰਬਰ ਤੋਂ ਲਗਾਤਾਰ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀਆਂ ਦੋ ਲੜੀਆਂ ਦੌਰਾਨ ਇਕ ਸੌ ਬਿਆਸੀ ਪਾਠਾਂ ਦੇ ਭੋਗ ਪਾਏ ਜਾ ਚੁੱਕੇ ਹਨ ਅਤੇ ਅੱਜ 91 ਸ੍ਰੀ ਅਖੰਡ ਪਾਠਾਂ ਦੀ ਤੀਸਰੀ ਲੜੀ ਪ੍ਰਕਾਸ਼ ਕਰਵਾਈ ਗਈ, ਜਿੰਨਾਂ ਦੇ ਭੋਗ 20 ਨਵੰਬਰ ਨੂੰ ਸੁਆਮੀ ਸੰਤ ਜੋਰਾ ਸਿੰਘ ਦੀ ਬਰਸੀ ਵਾਲੇ ਦਿਨ ਪਾਏ ਜਾਣਗੇ। ਅੱਜ ਸੁਆਮੀ ਮਿੱਤ ਸਿੰਘ ਦੀ ਬਰਸੀ ਸੰਬੰਧੀ ਹੋਏ ਸਮਾਗਮ ਦੌਰਾਨ ਦਰਬਾਰ ਸੰਪਰਦਾਇ ਦੇ ਕਵੀਸ਼ਰੀ ਜੱਥਿਆਂ ਨੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਗੁਰਇਤਿਹਾਸ ਸੁਣਾਕੇ ਨਿਹਾਲ ਕੀਤਾ। ਉਪਰੰਤ ਮੌਜੂਦਾ ਮਹਾਂਪੁਰਸ਼ ਸੁਆਮੀ ਸੰਤ ਜਗਜੀਤ ਸਿੰਘ ਨੇ ਆਪਣੇ ਨੂਰੀ ਦੀਵਾਨਾਂ ਦੌਰਾਨ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਸੰਤਾਂ ਦੀ ਸੰਗਤ ਕਰਕੇ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੀ ਸਾਡੇ ਜੀਵਨ ਦਾ ਮਕਸਦ ਹੈ । ਉਹਨਾਂ ਕਿਹਾ ਕਿ ਮਨੁੱਖ ਨੂੰ ਇਸ ਦੇਹੀ ਨੂੰ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਬਚਾਕੇ, ਗੁਰੂ ਨਾਲ ਜੋੜਨਾ ਚਾਹੀਦਾ ਹੈ। ਅਗਲੇਰੇ ਸਮਾਗਮਾਂ ਸੰਬੰਧੀ ‘ਸਾਡਾ ਮੋਗਾ ਡੌਟ ਕੌਮ ’ ਨੂੰ ਜਾਣਕਾਰੀ ਦਿੰਦਿਆਂ ਭਗੀਰਥ ਸਿੰਘ ਲੋਪੋਂ ਓ.ਐਸ.ਡੀ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ 20 ਨਵੰਬਰ ਨੂੰ ਸੁਆਮੀ ਸੰਤ ਜੋਰਾ ਸਿੰਘ ਜੀ ਦੀ ਸਲਾਨਾ ਬਰਸੀ ਨਮਿੱਤ ਸ਼ੁਰੂ 91 ਸ੍ਰੀ ਅਖੰਡ ਪਾਠਾਂ ਦੀ ਤੀਸਰੀ ਲੜੀ ਦੇ ਭੋਗ ਪਾਏ ਜਾਣਗੇ ਜਿਸ ਦੌਰਾਨ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸੰਪਰਦਾਵਾਂ ਦੇ ਮੁਖੀ, ਰਾਜਨੀਤਿਕ ਸ਼ਖਸ਼ੀਅਤਾਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰੀਆਂ ਲਗਵਾਉਣਗੇ। ਇਸ ਮੌਕੇ ਅਮਰੀਕ ਸਿੰਘ ਅਮਰੀਕਾ, ਲਖਵੀਰ ਸਿੰਘ, ਸਵਰਨ ਸਿੰਘ,  ਪ੍ਰੀਤਮ ਸਿੰਘ ਚੁੱਘਾ ਆਸਟ੍ਰੇਲੀਆ, ਗੁਰਵਿੰਦਰ ਸਿੰਘ ਚੁੱਘਾ, ਕੁਲਵਿੰਦਰ ਸਿੰਘ ਚੁੱਘਾ, ਰਵੀ ਲੋਪੋਂ, ਮਿੱਟੂ ਅਕਾਲਗੜ, ਸੁਰਜੀਤ ਸਿੰਘ ਚੁੱਘਾ, ਜਗਦੇਵ ਸਿੰਘ ਦੋਪੋਂ, ਝੰਡਾ ਸਿੰਘ ਭੋਪਾਲ, ਚੰਦ ਸਿੰਘ, ਰਵਿੰਦਰ ਸਿੰਘ ਕਲਸੀ, ਚਮਕੌਰ ਸਿੰਘ ਬੰਬੇ, ਜਗਰਾਜ ਸਿੰਘ, ਇਕਬਾਲ ਸਿੰਘ,ਕਮਿੱਕਰ ਸਿੰਘ ਇਟਲੀ, ਸੁਖਵੀਰ ਸੰਧੂ ਅਮਰੀਕਾ, ਸਵਰਨ ਸਿੰਘ, ਮੁਖਤਿਆਰ ਸਿੰਘ, ਮਾਹਲਾ ਸਿੰਘ, ਪਿਆਰਾ ਸਿੰਘ, ਅਮਰੀਕਾ ਸਿੰਘ, ਪਾਲਾ ਸਿੰਘ ਕੈਨੇਡਾ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਮੁਖ ਸਿੰਘ, ਗੋਰਾ ਕੈਨੇਡਾ, ਹਰਧਿਆਨ ਸਿੰਘ, ਦਰਸ਼ਨ ਸਿੰਘ, ਬਹਾਦਰ ਸਿੰਘ ਇੰਗਲੈਂਡ, ਅਮਰੀਕ ਸਿੰਘ, ਪ੍ਰੀਤਮ ਸਿੰਘ ਪਟਵਾਰੀ, ਜੋਗਿੰਦਰ ਸਿੰਘ, ਪ੍ਰਮਿੰਦਰ ਸਿੰਘ ਜੌਹਲ, ਕਰਮਜੀਤ ਗਰੇਵਾਲ, ਪਰਮਜੀਤ ਗਰੇਵਾਲ, ਕਰਨੀ ਸਿੰਘ, ਨਿਰਮਲ ਸਿੰਘ, ਬੀਬੀ ਕਰਮਜੀਤ ਕੌਰ ਗਿੱਲ, ਭੈਣ ਹਰਪ੍ਰੀਤ ਕੌਰ, ਭੈਣ ਗੁਰਵਰਨ ਕੌਰ, ਜਗਜੀਤ ਸਿੰਘ ਜੱਗਾ, ਭਾਈ ਸ਼ਿੰਦਰ ਸਿੰਘ, ਹਰਨਾਮ ਸਿੰਘ ਨਾਮਾ, ਬਲਰਾਜ ਸਿੰਘ ਰਾਜਾ, ਰਘਵੀਰ ਸਿੰਘ ਬੀਰਾ, ਭੋਲਾ ਸਿੰਘ, ਪ੍ਰਧਾਨ ਗੁਰਦੀਪ ਰੌਤਾਂ, ਸਤਿਪਾਲ ਭਾਗੀਕੇ, ਰਣਧੀਰ ਸਿੰਘ ਬੱਸੀਆਂ, ਸਤਪਾਲ ਸਿੰਘ ਨੰਬਰਦਾਰ, ਹਰਬੰਸ ਸਿੰਘ ਬਸੀਆਂ, ਸਾਜਨ ਸਟੂਡੀਓ,  ਬਲਵਿੰਦਰ ਭੰਡਾਰੀ, ਹਰਦਿੱਤ ਭੰਡਾਰੀ, ਮਾਸਟਰ ਜਸਵਿੰਦਰ ਸਿੰਘ, ਤਰਸੇਮ ਸਿੰਘ ਸੇਮਾ, ਹਰਦੀਪ ਸਿੰਘ ਕਲਕੱਤਾ, ਤਰਸੇਮ ਸਿੰਘ, ਧਰਮ ਸਿੰਘ, ਮਹਿੰਦਰ ਸਿੰਘ, ਸਨੀ, ਸੁਦਾਗਰ ਸਿੰਘ ਕਲਕੱਤਾ, ਰਵਿੰਦਰ ਕਲਸੀ ਭੁਪਾਲ, ਸੂਫੀ ਲੋਕ ਗਾਇਕ ਗੁਲਸ਼ਨ ਖਾਨ ਅਤੇ ਨੂਰਾ ਸਿਸਟਰ ਫਾਇਮਲੀ ਆਦਿ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ ’ਚ ਸੰਗਤਾਂ ਹਾਜ਼ਰ ਸਨ।