ਸਲਾਨਾ ਸ਼ਹੀਦੀ ਜੋੜ ਮੇਲੇ ਦੇ ਸਬੰਧ ’ਚ 501 ਸ਼੍ਰੀ ਆਖੰਡ ਪਾਠਾ ਦੀ ਲੜੀ ਸ਼ੁਰੂ : ਬਾਬਾ ਗੁਰਦੀਪ ਸਿੰਘ

ਬਾਘਾ ਪੁਰਾਣਾ,17 ਨਵੰਬਰ (ਜਸਵੰਤ ਗਿੱਲ)-ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਸਿੱਖੀ ’ਚ ਪ੍ਰਚਾਰਕ ਕੇਂਦਰ ਜਾਣਿਆ ਜਾਂਦਾ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਮੋਗਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਵੱਲੋ 18 ਮਾਰਚ 5 ਚੇਤ ਦਿਨ ਐਤਵਾਰ ਨੂੰ ਮਨਾਏ ਜਾ ਰਹੇ ਸਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ 501 ਸ਼੍ਰੀ ਆਖੰਡ ਪਾਠਾਂ ਦੀ ਲੜੀ 8 ਨਵੰਬਰ ਤੋਂ ਆਰੰਭ ਕਰ ਦਿੱਤੀ ਗਈ ਹੈ । ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆ ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕੇ ਪਹਿਲੀ ਲੜੀ ਦੇ ਤਿੰਨ ਸ਼੍ਰੀ ਆਖੰਡ ਪਾਠ ਲੜੀਵਾਰ  ਆਰੰਭ ਕਰ ਦਿੱਤੇ ਗਏ ਹਨ ਹਰ ਲੜੀ ਦੇ ਭੋਗਾਂ ਸਮੇ ਰੱਬੀ ਬਾਣੀ ਦਾ ਕੀਰਤਣ ਵੀ ਕੀਤਾ ਜਾਦਾ ਹੈ ।ਬਾਬਾ ਜੀ ਨੇ ਕਿਹਾ ਕਿ ਅਖੰਡ ਪਾਠ ਕਰਵਾਉਣ ਵਾਲੇ ਪਰਿਵਾਰ ਤਿੰਨੇ ਦਿਨ ਹੱਥੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਨ। ਉਹਨਾਂ ਦੱਸਿਆ ਕਿ ਇਸ ਅਸਥਾਨ ਤੇ ਹਰ ਪੂਰਨਮਾਸ਼ੀ ਦਾ ਦਿਹਾੜਾ ਵੀ ਮਨਾਇਆ ਜਾਦਾ ਹੈ ਅਤੇ ਸਤਿਕਾਰਯੋਗ ਪੰਜ ਪਿਆਰਿਆਂ ਵੱਲੋਂ ਖੰਡੇ ਬਾਟੇ ਦਾ ਅੰਮਿ੍ਰਤ ਛਕਾ ਕੇ ਗੁਰੂ ਵਾਲੇ ਬਣਾਇਆ ਜਾਦਾ ਹੈ। ਇਸ ਵਾਰ ਵੀ 3 ਦਸੰਬਰ ਨੂੰ ਸਵੇਰੇ 10 ਵਜੇ ਅੰਮਿ੍ਰਤ ਸੰਚਾਰ ਹੋੋਵੇਗਾ ਸਮੂਹ ਅੰਮਿ੍ਰਤ ਅਭਲਾਸ਼ੀਆ ਨੂੰ ਬੇਨਤੀ ਹੈ ਕਿ ਸਮੇ ਸਿਰ ਪਹੁੰਚਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।