ਸਾਥੀ ਰਾਜੀਵ ਨੂੰ ਇਨਸਾਫ ਦਿਵਾਉਣ ਲਈ ਸੋਮਵਾਰ ਨੂੰ ਮਾਪੇ ਘੇਰਨਗੇ ਡੀ ਸੀ ਦਫਤਰ,ਪੰਜਾਬ ਭਰ ਦੀਆਂ ਪੇਰੈਂਟਸ ਜੱਥੇਬੰਦੀਆਂ ਇਨਸਾਫ ਲਈ ਹੋਈਆਂ ਇੱਕਜੁਟ

ਮੋਗਾ, 17 ਨਵੰਬਰ (ਜਸ਼ਨ)-ਬੀਤੀ 3 ਅਕਤੂਬਰ ਨੂੰ ਆਰੀਆ ਮਾਡਲ ਸਕੂਲ ਦੀ ਮੈਨੇਜਮੈਂਟ ਵੱਲੋਂ ਇੱਕ ਗਿਣੀ ਮਿਥੀ ਸ਼ਾਜਿਸ਼ ਤਹਿਤ ਦੋ ਸ਼ਿਕਾਇਤਕਰਤਾ ਮਾਪਿਆਂ ਖਿਲਾਫ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਪੁਲਿਸ ਤਸ਼ੱਦਦ ਰਾਹੀਂ ਉਹਨਾਂ ਤੋਂ ਸਕੂਲ ਖਿਲਾਫ ਕੀਤੀਆਂ ਸ਼ਿਕਾਇਤਾਂ ਧੱਕੇ ਨਾਲ ਵਾਪਿਸ ਕਰਵਾਉਣ, ਚਾਰ ਬੱਚਿਆਂ ਨੂੰ ਜਬਰਦਸਤੀ ਸਕੂਲ ਵਿੱਚੋਂ ਕੱਢ ਦੇਣ ਦੇ ਮਾਮਲੇ ਦੀ ਗੂੰਜ ਹੁਣ ਪੰਜਾਬ ਪੱਧਰ ਤੇ ਸੁਨਣੀ ਸ਼ੁਰੂ ਹੋ ਚੁੱਕੀ ਹੈ ਤੇ 42 ਦਿਨ ਬੀਤ ਜਾਣ ਦੇ ਬਾਵਜੂਦ ਜਿਲਾ ਪ੍ਸ਼ਾਸ਼ਨ ਵੱਲੋਂ ਪੀੜਤ ਮਾਪਿਆਂ ਅਤੇ ਬੱਚਿਆਂ ਨੂੰ ਇਨਸਾਫ ਦੇਣ ਵਿੱਚ ਸਿਆਸੀ ਦਬਾਅ ਅਧੀਨ ਕੀਤੀ ਜਾ ਰਹੀ ਦੇਰੀ ਤੋਂ ਨਿਰਾਸ਼ ਪੰਜਾਬ ਭਰ ਦੀਆਂ ਪੇਰੈਂਟਸ ਜੱਥੇਬੰਦੀਆਂ ਹੁਣ ਆਰ ਪਾਰ ਦੀ ਲੜਾਈ ਦੇ ਰੌਂਅ ਵਿੱਚ ਆ ਗਈਆਂ ਹਨ । ਇਸ ਸਬੰਧੀ ਅਗਲੇ ਸੰਘਰਸ਼ ਦੇ ਰੂਪ ਵਿੱਚ ਸੋਮਵਾਰ ਤੋਂ ਇਹਨਾਂ ਸੰਸਥਾਵਾਂ ਵੱਲੋਂ ਡੀ.ਸੀ. ਦਫਤਰ ਮੋਗਾ ਅਤੇ ਐਸ.ਐਸ.ਪੀ. ਦਫਤਰ ਮੋਗਾ ਨੂੰ ਘੇਰਨ ਦਾ ਪ੍ੋਗਰਾਮ ਬਣਾਇਆ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਰੈਂਟਸ ਐਸੋਸੀਏਸ਼ਨ ਮੋਗਾ ਦੇ ਪ੍ਧਾਨ ਰਾਜਿੰਦਰ ਸਿੰਘ ਖੋਸਾ ਅਤੇ ਪੈਟਰਨ ਹਰਭਜਨ ਸਿੰਘ ਬਹੋਨਾ ਨੇ ਦੱਸਿਆ ਕਿ ਸੋਮਵਾਰ ਨੂੰ ਸੁਬਹ 10 ਵਜੇ ਜਿਲਾ ਲੁਧਿਆਣਾ ਨਾਲ ਸਬੰਧਿਤ ਸਾਰੀਆਂ ਜੱਥੇਬਦੀਆਂ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣਗੀਆਂ ਜਦਕਿ ਮੰਗਲਵਾਰ ਨੂੰ ਫਰੀਦਕੋਟ, ਫਿਰੋਜਪੁਰ ਅਤੇ ਮੁਕਤਸਰ ਸਾਹਿਬ ਜਿਲਿਆਂ ਅਤੇ ਬੁੱਧਵਾਰ ਨੂੰ ਬਠਿੰਡਾ, ਮਾਨਸਾ ਅਤੇ ਮੋਗਾ ਜਿਲੇ ਸ਼ਮੂਲੀਅਤ ਕਰਨਗੇ ਤੇ ਇਸੇ ਤਰਾਂ ਜੇਕਰ ਸੰਘਰਸ਼ ਅੱਗੇ ਚਲਦਾ ਹੈ ਤਾਂ ਬਾਕੀ ਜਿਲੇ ਵੀ ਸੰਘਰਸ਼ ਵਿੱਚ ਆਪਣੀ ਸ਼ਮੂਲੀਅਤ ਕਰਨਗੇ । ਉਹਨਾਂ ਕਿਹਾ ਕਿ ਜਿਲਾ ਪ੍ਸ਼ਾਸ਼ਨ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਤੋਂ ਬਚ ਰਿਹਾ ਹੈ ਤੇ ਉਹ ਪੂਰੀ ਤਰਾਂ ਸਰਮਾਏਦਾਰੀ ਅਤੇ ਸਿਆਸੀ ਦਬਾਅ ਹੇਠ ਹੈ, ਜਦਕਿ ਬੱਚੇ ਪਿਛਲੇ 42 ਦਿਨਾਂ ਤੋਂ ਘਰ ਬੈਠੇ ਹਨ ਤੇ ਉਹਨਾਂ ਦੇ ਮਾਪੇ ਪ੍ੇਸ਼ਾਨੀ ਦੀ ਹਾਲਤ ਵਿੱਚ ਇਧਰ ਉਧਰ ਦੌੜ ਭੱਜ ਕਰ ਰਹੇ ਹਨ।  ਉਹਨਾਂ ਕਿਹਾ ਕਿ ਸਾਨੂੰ ਮਜਬੂਰੀ ਵੱਸ ਇਹ ਸੰਘਰਸ਼ ਕਰਨਾ ਪੈ ਰਿਹਾ ਹੈ ਤੇ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਪੂਰੀ ਜਿੰਮੇਵਾਰੀ ਜਿਲਾ ਪ੍ਸ਼ਾਸ਼ਨ ਦੀ ਹੋਵੇਗੀ । ਇਸ ਮੌਕੇ ਪੇਰੈਂਟਸ ਐਸੋਸੀਏਸ਼ਨ ਮੋਗਾ ਵੱਲੋਂ ਜੁਝਾਰੂ ਸਾਥੀ ਭੀਮ ਸੈਨ ਜੀ ਦੇ ਬੇਵਕਤ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਗਟਾਵਾ ਕਰਦਿਆਂ ਪਰਿਵਾਰ ਨਾਲ ਦੁੱਖ ਦਾ ਪ੍ਗਟਾਵਾ ਕੀਤਾ ਅਤੇ ਸਾਥੀ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ । ਉਹਨਾਂ ਮੋਗਾ ਦੇ ਮਾਪਿਆਂ ਨੂੰ 20 ਨਵੰਬਰ ਦਿਨ ਸੋਮਵਾਰ ਨੂੰ ਡੀ.ਸੀ. ਦਫਤਰ ਮੋਗਾ ਪਹੁੰਚਣ ਦੀ ਅਪੀਲ ਕੀਤੀ । ਇਸ ਮੌਕੇ ਸ਼੍ੀ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਧਾਨ ਹਰਜਿੰਦਰ ਸਿੰਘ ਬਾਜੇਕੇ ਅਤੇ ਆਮ ਆਦਮੀ ਪਾਰਟੀ ਮੋਗਾ ਦੇ ਸੀਨੀਅਰ ਆਗੂ ਅਜੇ ਸ਼ਰਮਾ ਵੱਲੋਂ ਸੰਘਰਸ਼ ਨੂੰ ਸਮਰਥਨ ਦਿੰਦਿਆਂ ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਡੀ.ਸੀ. ਦਫਤਰ ਮੋਗਾ ਵਿਖੇ ਪਹੁੰਚਣ ਦਾ ਫੈਸਲਾ ਕੀਤਾ ਗਿਆ । ਇਸ ਮੌਕੇ ਜਿਲਾ ਪ੍ਧਾਨ ਰਾਜਿੰਦਰ ਸਿੰਘ ਖੋਸਾ, ਚੀਫ ਪੈਟਰਨ ਮਹਿੰਦਰ ਪਾਲ ਲੂੰਬਾ, ਪੈਟਰਨ ਹਰਭਜਨ ਸਿੰਘ ਬਹੋਨਾ, ਸਕੱਤਰ ਸਤਿੰਦਰ ਸਿੰਘ ਦੋਆਬੀਆ, ਕੈਸ਼ੀਅਰ ਬਲਰਾਜ ਸਿੰਗਲਾ,  ਸ਼ੋਸ਼ਲ ਮੀਡੀਆ ਇੰਚਾਰਜ ਗੁਰਮੁਖ ਸਿੰਘ, ਗੁਰਪ੍ੀਤ ਕੋਮਲ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਭਿੰਡਰ, ਹਰਜਿੰਦਰ ਸਿੰਘ ਬਾਜੇਕੇ, ਅਜੇ ਸ਼ਰਮਾ, ਅਵਤਾਰ ਸਿੰਘ ਬੰਟੀ, ਰਾਜੀਵ ਕੁਮਾਰ, ਵਿਕਰਮਜੀਤ ਸਿੰਗਲਾ ਅਤੇ ਹਰਪ੍ੀਤ ਸਿੰਘ ਰਿੰਟੂ ਆਦਿ ਹਾਜ਼ਰ ਸਨ ।