ਸੁਖਾਨੰਦ ਕਾਲਜ ਦੇ ਵਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਦਿਵਸ ਦੀਆਂ ਲੱਗੀਆਂ ਰੌਣਕਾਂ

ਬਾਘਾਪੁਰਾਣਾ,17 ਨਵੰਬਰ (ਜਸਵੰਤ ਗਿੱਲ ਸਮਾਲਸਰ) -ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਵਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਦਿਵਸ ਮੌਕੇ ਵਿਸ਼ੇਸ਼ ਉਤਸ਼ਾਹ ਅਤੇ ਉਮੰਗਾਂ ਵੇਖੀਆਂ ਗਈਆਂ। ਇਸ ਮੌਕੇ ਵਿਦਿਆਰਥਣਾਂ ਨੇ ਆਪਣੇ ਮਨੋ-ਭਾਵਾਂ ਨੂੰ ਖੁੱਲ੍ਹ ਕੇ, ਆਪਣੇ ਗੀਤਾਂ, ਕਵਿਤਾਵਾਂ, ਡਾਂਸ, ਕੋਰਿਓਗ੍ਰਾਫ਼ੀ ਅਤੇ ਸਕਿੱਟ ਦੀ ਪੇਸ਼ਕਾਰੀ ਰਾਹੀ ਜ਼ਾਹਿਰ ਕੀਤਾ। ਵਿਦਿਆਰਥਣਾਂ ਦੀ ਖੁਸ਼ੀ ਨੂੰ ਬਰਕਰਾਰ ਰੱਖਦੇ ਹੋਏ ਨੇਲ ਆਰਟ, ਹੇਅਰ ਸਟਾਇਲ, ਮਹਿੰਦੀ, ਸਲਾਦ ਬਣਾਉਣਾ, ਪੋਸਟਰ ਬਣਾਉਣਾ ਮੁਕਾਬਲੇ ਕਰਵਾਏ ਗਏ ਅਤੇ ਉਹਨਾਂ ਲਈ ਹਾਸੋਹੀਣ ਮਨੋਰੰਜਕ ਖੇਡਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।ਖੁੱਲ੍ਹੇ ਦਰਬਾਰ ਰਾਹੀ ਵਿਦਿਆਰਥਣਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਕਾਲਜ ਦੀ ਬੇਹਤਰੀ ਲਈ ਉਹਨਾਂ ਦੇ ਸੁਝਾਅ ਲਏ ਗਏ।ਪੂਰੇ ਕਾਰਜਕ੍ਰਮ ਦੌਰਾਨ ਮੰਚ ਸੰਚਾਲਨ ਪਰਮਿੰਦਰਜੀਤ ਕੌਰ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ ਅਤੇ ਕੰਵਲਜੀਤ ਕੌਰ ਖ਼ਾਲਸਾ ਸਹਾਇਕ ਪ੍ਰੋਫ਼ੈਸਰ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਨੇ ਕੀਤਾ। ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ, ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਅਤੇ ਉੱਪ-ਪਿੰ੍ਰਸੀਪਲ ਗੁਰਜੀਤ ਕੌਰ ਨੇ ਵਿਦਿਆਰਥਣਾਂ ਦੇ ਸੁਝਾਵਾਂ ਦਾ ਸੁਆਗਤ ਕੀਤਾ ਅਤੇ ਆਪਣੇ ਕਰ-ਕਮਲਾਂ ਨਾਲ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਸਮੂਹ ਵਿਦਿਆਰਥਣਾਂ ਹਾਜ਼ਰ ਸਨ।