ਆਰ ਕੇ ਐੱਸ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਸ਼ਾਨੌ ਸ਼ੋਕਤ ਨਾਲ ਹੋਇਆ ਸ਼ੁਰੂ

ਮੋਗਾ, 17 ਨਵੰਬਰ (ਜਸ਼ਨ)-ਮੋਗਾ ਸ਼ਹਿਰ ਦੇ ਆਰ ਕੇ ਅੱੈਸ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ ਅਤੇ ਖੇਡ ਮੇਲਾ ਪਿੰ੍ਰ: ਮੈਡਮ ਰਜਨੀ ਅਰੋੜਾ ਦੀ ਅਗਵਾਈ ਵਿਚ ਸ਼ੁਰੂ ਹੋ ਗਿਆ । ਸਮਾਗਮ ਦੇ ਪਹਿਲੇ ਦਿਨ ਦਾ ਆਗਾਜ਼ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ ਨੇ ਜੋਤੀ ਪ੍ਰਚੰਡ ਕਰਦਿਆਂ ਕੀਤਾ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ , ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਸੂਦ ਰਮਨ ,ਜਤਿੰਦਰ ਸੂਦ ,ਵਿਪਿਨ ਸੂਦ ,ਪਰੇਮ ਸ਼ਰਮਾ ,ਨਵੀਨ ਸਿੰਗਲਾ ਗਰੇਟ ਪੰਜਾਬ ,ਵਰਲਡ ਰੋਕੋ ਕੈਂਸਰ ਦੇ ਕੁਲਵੰਤ ਧਾਲੀਵਾਲ ,ਫਿਰੋਜ਼ਪੁਰ ਗਰੁੱਪ ਆਫ ਕਾਲਜ ਦੇ ਚੇਅਰਮੈਨ ਐਡਵੋਕੇਟ ਹੀਰਾ ਲਾਲ ਸ਼ਰਮਾ,ਭਗਵਾਨ ਦਾਸ ਅਰੋੜਾ,ਦਵਿੰਦਰਪਾਲ ਰਿੰਪੀ ਆਦਿ ਪਤਵੰਤੇ ਹਾਜ਼ਰ ਸਨ। ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਸੂਦ ਰਮਨ ਨੇ ਆਖਿਆ ਕਿ ਖੇਡਾਂ ਅਤੇ ਅਕਾਦਮਿਕ ਸਿੱਖਿਆ ’ਚ ਸ਼ਕੂਲ ਦਾ ਨਾਮ ਰੌਸ਼ਨ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਹਰ ਸਾਲ ਸਾਲਾਨਾ ਸਮਾਗਮ ਮੌਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ਼ਹਿਰ ਦੇ ਦਿਲ ਵਿਚ ਵੱਸਦਾ ਆਰ ਕੇ ਐੱਸ ਸਕੂਲ ਸਿੱਖਿਆ ਦੇ ਖੇਤਰ ਵਿਚ ਆਪਣੀ ਅਨੋਖੀ ਪਹਿਚਾਣ ਬਣਾਈ ਰੱਖਣ ਵਿਚ ਕਾਮਯਾਬ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਹਰ ਸਾਲ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿਚ ਸਕੂਲ ਦਾ ਨਾਮ ਰੌਸ਼ਨ ਕਰਦੇ ਹਨ ਅਤੇ ਇਹਨਾਂ ਬੱਚਿਆਂ ਦੀ ਸਫਲਤਾ ਪਿੱਛੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਟਾਫ਼ ਵਧਾਈ ਦਾ ਪਾਤਰ ਹੈ। ਇਸ ਮੌਕੇ ਪਿ੍ਰੰ: ਮੈਡਮ ਰਜਨੀ ਅਰੋੜਾ ਨੇ ਸਮਾਗਮ ਵਿਚ ਸ਼ਾਮਲ ਹੋਏ ਸ਼ਹਿਰਵਾਸੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਸਮਾਗਮ ਦੀ  ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ ।

ਇਸ ਮੌਕੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਕੀਤੇ ਗਏ ਅਤੇ ਲੜਕੀਆਂ ਵੱਲੋਂ ਪੇਸ਼ ਕੀਤਾ ਭੰਗੜਾ ਆਕਰਸ਼ਣ ਦਾ ਕੇਂਦਰ ਰਿਹਾ। ਇਸ ਮੌਕੇ ਹਕੀਕਤ ਘੁਲਾਟੀ, ਡਾ: ਰਮੇਸ਼ ਮਿੱਤਲ ,ਡਾ: ਅਨੂਪ ਸੂਦ,ਗੋਵਰਧਨ ਪੋਪਲੀ,ਪ੍ਰੇਮ ਚੱਕੀ ਵਾਲੇ, ਅਸ਼ਵਨੀ ਸ਼ਰਮਾ ਮੱਟੂ,,ਰਾਕੇਸ਼ ਸਿਤਾਰਾ,ਡਾ: ਦੀਪਕ ਕੋਛੜ,ਿਸ਼ਨ ਸੂਦ, ਡਾ: ਸੰਜੀਵ ਸੂਦ, ਅਸ਼ੋਕ ਕਾਲੀਆ,ਰਾਕੇਸ਼ ਜੈਸਵਾਲ,ਸੋਨੀ,ਸਰਦਾਰੀ ਲਾਲ ਕਾਮਰਾ ,ਅਮਰੇਸ਼ ਬੱਗਾ, ਸੂਧੀਰ ਸੂਦ,ਵਿਜੇ ਭਾੳੂ,ਸੁਸ਼ੀਲ ਸਿਆਲ,ਰਜਿੰਦਰ ਸ਼ਰਮਾ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।