ਕਿ੍ਰਸ਼ਨ ਭਨੋਟ ਦੀ ਪੁਸਤਕ ‘ਗਜ਼ਲ ਦੀ ਬਣਤਰ ਤੇ ਆਰੂਜ਼’ ਦੀ ਹੋਈ ਘੁੰਡ-ਚੁਕਾਈ

ਬਾਘਾਪੁਰਾਣਾ,17 ਨਵੰਬਰ (ਜਸਵੰਤ ਗਿੱਲ ਸਮਾਲਸਰ)- ਪਿੰਡ ਲੰਗੇਆਣਾ ਕਲਾਂ ਵਿਖੇ ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਅਤੇ ਸਾਹਿਤ ਸਭਾ ਭਲੂਰ ਵੱਲੋਂ ਪੰਜਾਬੀ ਦੇ ਉੱਘੇ ਗਜ਼ਲਗੋ ਕਿ੍ਰਸ਼ਨ ਭਨੋਟ ਕੈਨੇਡਾ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਗਜ਼ਲ ਦੀ ਬਣਤਰ ਤੇ ਆਰੂਜ਼’ ਦੀ ਘੁੰਡ-ਚੁਕਾਈ ਸਬੰਧੀ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾਕਟਰ ਸੁਰਜੀਤ ਬਰਾੜ ਪ੍ਰਧਾਨ ਲਿਖਾਰੀ ਸਭਾ ਮੋਗਾ, ਗਜ਼ਲਗੋ ਅਮਰ ਸੂਫੀ ਅਤੇ ਸਾਹਿਤ ਸਭਾ ਬਾਘਾ ਪੁਰਾਣਾ ਦੇ ਮੀਤ ਪ੍ਰਧਾਨ ਗੁਰਮੇਜ ਸਿੰਘ ਗੇਜਾ ਵੱਲੋਂ ਗਜ਼ਲਗੋ ਕਿ੍ਰਸ਼ਨ ਭਨੋਟ ਦੇ ਸਾਹਿਤਕ ਸਫਰ ਬਾਰੇ ਸੰਖੇਪ ਰੋਸ਼ਨੀ ਪਾਈ ਗਈ ਉਪਰੰਤ ਕਿ੍ਰਸ਼ਨ ਭਨੋਟ ਨੇ ਆਪਣੇ ਦੇਸ਼-ਵਿਦੇਸ਼ ਦੀਆਂ ਸਾਹਿਤਕ ਕਲਾਵਾਂ ਬਾਰੇ ਆਪਣੀ ਜਾਣਕਾਰੀ ਦਿੰਦਿਆਂ ਕੁਝ ਨਵੀਆਂ ਗਜ਼ਲਾਂ ਤਰੰਨਮ ਵਿੱਚ ਸੁਣਾ ਕੇ ਆਪਣੇ ਵਿਚਾਰ ਸਾਂਝੇ ਕੀਤੇ। ਉਪਰੰਤ ਸਾਹਿਤ ਸਭਾ ਭਲੂਰ ਦੇ ਸ੍ਰਪ੍ਰਸਤ ਬਿੱਕਰ ਸਿੰਘ ਹਾਂਗਕਾਂਗ, ਪ੍ਰਧਾਨ ਜਸਵੀਰ ਸਿੰਘ ਭਲੂਰੀਆ ਅਤੇ ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਦੇ ਪ੍ਰਧਾਨ ਸਾਧੂ ਰਾਮ, ਕੰਵਲਜੀਤ ਭੋਲਾ, ਜੈਲਦਾਰ ਸਾਧੂ ਸਿੰਘ, ਗਮਦੂਰ ਸਿੰਘ, ਅਮਰਜੀਤ ਸਿੰਘ, ਕੈਨੇਡੀਅਨ ਇਕਬਾਲ ਸਿੰਘ ਕਾਹਲੋਂ, ਮਲਕੀਤ ਥਿੰਦ, ਚਰਨਾ ਘਾਰੂ ਲੰਗੇਆਣਾ, ਅਮਰ ਸੂਫੀ, ਡਾਕਟਰ ਸੁਰਜੀਤ ਬਰਾੜ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਪ੍ਰਧਾਨ ਜਗਰੂਪ ਸਿੰਘ, ਰਾਜਵੀਰ ਭਲੂਰੀਆ, ਬੇਅੰਤ ਸਿੰਘ ਬਰਾੜ, ਲਖਵੀਰ ਕੋਮਲ ਆਲਮਵਾਲਾ, ਯਾਦਵਿੰਦਰ ਜੱਸੀ, ਭਾਈ ਸਾਧੂ ਸਿੰਘ ਧੰਮੂ ਵੱਲੋਂ ਪੁਸਤਕ ‘ਗਜ਼ਲ ਦੀ ਬਣਤਰ ਤੇ ਆਰੂਜ਼’ ਦੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਹਾਜ਼ਰ ਲੇਖਕਾਂ ਵੱਲੋਂ ਆਪਣੀਆਂ ਕਲਮਾਂ ਦੇ ਤਾਜ਼ੇ ਕਲਾਮ ਵੀ ਪੇਸ਼ ਕੀਤੇ ਗਏ।