ਮਾਉਟ ਲਿਟਰਾ ਜ਼ੀ ਸਕੂਲ ਵੱਲੋਂ ਇਕ ਲੱਖ ਰੁਪਏ ਤਕ ਦੇ ਵਜ਼ੀਫੇ ਅਤੇ ਯੂ ਐੱਸ ਏ ਦੇ ਮੁੱਫਤ ਟੂਰ ਦੀ ਸਹੂਲਤ ਦਾ ਐਲਾਨ

ਮੋਗਾ, 17 ਨਵੰਬਰ (ਜਸ਼ਨ) : ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਸਥਿਤ ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਮਾਉਟ ਲਿਟਰਾ ਜ਼ੀ ਸਕੂਲ ਵਿਖੇ 19 ਨਵੰਬਰ ਨੂੰ ਨਰਸਰੀ ਤੋਂ 12 ਤੱਕ ਦੇ ਵਿਦਿਆਰਥੀਆਂ ਦੇ ਸਕਾਲਰਸ਼ਿਪ ਟੈਸਟ ਲਏ ਜਾ ਰਹੇ ਹਨ ਜਿਸ ਲਈ ਰਜਿਸਟਰੇਸ਼ਨ ਜਾਰੀ ਹੈ ।ਇਸ ਸਬੰਧੀ ਡਾਇਰੈਕਟਰ ਅਨੁਜ ਗੁਪਤਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾੳੂਂਟ ਲਿਟਰਾ ਜ਼ੀ ਸਕੂਲ ਵਿਖੇ 19 ਨਵੰਬਰ ਨੂੰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਟੈਸਟ ਲਏ ਜਾ ਰਹੇ ਹਨ ।

ਉਹਨਾਂ ਦੱਸਿਆ ਕਿ ਇਸ ਇਕ ਘੰਟੇ ਦੀ ਪ੍ਰੀਖਿਆ ਦੌਰਾਨ ਅੰਗਰੇਜ਼ੀ, ਸਾਇੰਸ ਅਤੇ ਮੈਥ ਆਦਿ ਵਿਸ਼ਿਆਂ ਵਿਚ ਵਿਦਿਆਰਥੀਆਂ ਦੀ ਮੁਹਾਰਤ ਨੂੰ ਜਾਂਚਿਆ ਜਾਵੇਗਾ। ਇਸ ਵਿਚ ਭਾਗ ਲੈਣ ਲਈ ਬੱਚਿਆ ਨੂੰ ਸਕੂਲ ਵਿਚ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਇਸ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਲ ਕਰਨੇ ਵਾਲੇ ਬੱਚੇ ਨੂੰ ਇਕ ਲੱਖ ਰੁਪਏ ਤਕ ਦਾ ਵਜ਼ੀਫਾ ਦਿਤਾ ਜਾਵੇਗਾ। ਉਨਾਂ ਦੱਸਿਆ ਕਿ ਹਰ ਬੱਚੇ ਨੂੰ ਕੰਪਨੀ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਡਾਇਰੈਕਟਰ ਅਨੁਜ ਗੁਪਤਾ ਨੇ ਮਾਉਟ ਲਿਟਰਾ ਜ਼ੀ ਸਕੂਲ ਵੱਲੋਂ ਇਹ ਐਲਾਨ ਕੀਤਾ ਕਿ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਬੱਚੇ ਨੂੰ ਯੂ.ਐਸ.ਏ ਸਥਿਤ ਨਾਸਾ ਦਾ ਮੁਫਤ ਦੌਰਾ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਸਕੂਲ ਵਿਚ 12ਵੀਂ ਮੈਡੀਕਲ, ਨਾਨ ਮੈਡੀਕਲ, ਆਰਟਸ ਐਂਡ ਕਾਮਰਸ ਵਿਸ਼ੇ ਪੜ੍ਹਾਏ ਜਾਣ ਦੇ ਨਾਲ ਨਾਲ ਬੱਚਿਆਂ ਦੇ ਡਾਂਸ, ਯੋਗਾ, ਿਕੇਟ ਅਤੇ ਵਾਲੀਬਾਲ ਆਦਿ ਦੇ ਮੁਕਾਬਲੇ ਵੀ ਸਮੇਂ-ਸਮੇਂ ਕਰਵਾਏ ਜਾਂਦੇ ਹਨ।