ਯਾਦਗਾਰੀ ਹੋ ਨਿਬੜਿਆ ਨਾਟਕ ਰੰਗਮੰਚ ਦੀ ਨੱਕੜਦਾਦੀ ਨੌਰਾ ਰਿਚਰਡ ਦਾ ਜਨਮ ਦਿਵਸ ਸਮਾਰੋਹ

ਸੁਖਾਨੰਦ,16 ਨਵੰਬਰ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿਖੇ ਪੰਜਾਬੀ ਵਿਭਾਗ ਵੱਲੋਂ ਨਾਟਕ ਤੇ ਰੰਗਮੰਚ ਦੀ ਨੱਕੜਦਾਦੀ ਵਜੋਂ ਜਾਣੇ ਜਾਂਦੇ ਸ੍ਰੀਮਤੀ ਨੌਰਾ ਰਿਚਰਡ ਦੇ ਜਨਮਦਿਨ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਕਾਲਜ ਦੀ ਨਾਟ-ਮੰਡਲੀ ਦੁਆਰਾ ਨਾਟਕ, ਸਕਿੱਟ, ਮੋਨੋਐਕਟਿੰਗ, ਮਿਮੀਕਰੀ ਦੁਆਰਾ ਵਿਦਿਆਰਥਣਾਂ ਦਾ ਮਨੋਰੰਜਨ ਕੀਤਾ ਗਿਆ।ਇਸ ਮੌਕੇ ਸਹਾਇਕ ਪ੍ਰੋਫ਼ੈਸਰ ਪਵਨਜੀਤ ਕੌਰ (ਪੰਜਾਬੀ ਵਿਭਾਗ) ਦੁਆਰਾ ਨਾਟਕ ਤੇ ਰੰਗਮੰਚ ਦੇ ਖੇਤਰ ਵਿੱਚ ਸ੍ਰੀਮਤੀ ਨੌਰਾ ਰਿਚਰਡ ਦੁਆਰਾ ਪਾਏ ਗਏ ਯੋਗਦਾਨ ਤੇ ਚਾਨਣਾ ਪਾਇਆ ਗਿਆ।ਇਸ ਸਮਾਰੌਹ ਵਿੱਚ ਸਮੂਹ ਵਿਦਿਆਰਥਣਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।ਸਹਾਇਕ ਪ੍ਰੋਫ਼ੈਸਰ ਪ੍ਰਭਜੋਤ ਕੌਰ, ਸਪਨਦੀਪ ਕੌਰ ਨੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਬਖ਼ੂਬੀ ਨਿਭਾਇਆ।ਡਾ.ਬਲਜਿੰਦਰ ਕੌਰ (ਪੰਜਾਬੀ ਵਿਭਾਗ) ਵੱਲੋਂ ਵਿਦਿਆਰਥਣਾਂ ਅਤੇ ਅਧਿਆਪਕ ਸਾਹਿਬਾਨਾਂ ਦਾ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਣ ਲਈ ਧੰਨਵਾਦ ਕੀਤਾ ਗਿਆ। ਅਖ਼ੀਰ ਵਿੱਚ ਸੰਸਥਾ ਦੀ ਮੈਨੇਜਮੈਂਟ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ, ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ,ਉੱਪ-ਪਿੰ੍ਰਸੀਪਲ ਗੁਰਜੀਤ ਕੌਰ ਨੇ ਪੰਜਾਬੀ ਵਿਭਾਗ ਦੇ ਸਾਰੇ ਅਧਿਆਪਕ ਸਾਹਿਬਾਨਾਂ ਤੇ ਵਿਦਿਆਰਥਣਾਂ ਦੀ ਪ੍ਰੋਗਰਾਮ ਦੌਰਾਨ ਕੀਤੀ ਗਈ ਕਾਰਗੁਜ਼ਾਰੀ ਲਈ ਹੌਂਸਲਾ ਅਫ਼ਜਾਈ ਕੀਤੀ।