ਲਿਟਲ ਮਿਲੇਨੀਅਮ ਸਕੂਲ ਵਿਚ ਮਨਾਇਆ ਫਲ ਦਿਵਸ

ਮੋਗਾ, 16 ਨਵੰਬਰ (ਜਸ਼ਨ)-ਸਥਾਨਕ ਓਜ਼ੋਨ ਕੌਟੀ ਸਥਿਤ ਲਿਟਲ ਮਿਲੇਨੀਅਮ ਸਕੂਲ ਦੇ ਚੇਅਰਮੈਨ ਅਸ਼ੋਕ ਗੁਪਤਾ, ਗੌਰਵ ਗੁਪਤਾ ਤੇ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਫਲ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਨਰਸਰੀ ਤੋਂ ਲੈ ਕੇ ਦੂਜੀ ਕਲਾਸ ਦੇ ਵਿਦਿਆਰਥੀਆ ਨੇ ਸ਼ਿਰਕਤ ਕੀਤੀ।  ਬੱਚੇ ਆਪਣੇ ਖਾਣ-ਪੀਣ ਦੇ ਨਾਲ-ਇਲ ਇਕ ਫਲ ਲੈ ਕੇ ਆਏ ਅਤੇ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਫਲ ਦਾ ਨਾਮ ਦੇ ਕੇ ਸਕੂਲ ਭੇਜਿਆ। ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਕਿਹਾ ਕਿ ਸਕੂਲ ਵਿਚ ਬੱਚਿਆ ਨੂੰ ਵੱਖ-ਵੱਖ ਪ੍ਰਕਾਰ ਦੇ ਫਲਾਂ ਬਾਰੇ ਜਾਣਕਾਰੀ ਦਿਤੀ ਗਈ। ਹਰ ਤਰਾਂ ਦੇ ਫਲ ਇੱਕਠੇ ਕਰਕੇ ਉਹਨਾਂ ਦੇ ਨਾਮ ਬੱਚਿਆਂ ਨੂੰ ਦੱਸੇ ਗਏ। ਅਧਿਆਪਕਾਂ ਵੱਲੋਂ ਸਾਰਾ ਫਰੂਟ ਬੱਚਿਆਂ ਸਾਹਮਣੇ ਕੱਟਿਆ ਤੇ ਫਿਰ ਉਹਨਾਂ ਨੂੰ ਖਾਣ ਲਈ ਦਿਤਾ। ਬੱਚਿਆਂ ਨੇ ਬੜੇ ਸਵਾਦ ਨਾਲ ਮਿਲ ਕੇ ਫਰੂਟ ਦਾ ਆਨੰਦ ਮਾਣਿਆ