ਵੀਰ ਸਿੰਘ ਸਕੂਲ ਨੇ ਪੰਜਾਬ ਪੱਧਰ ਦੀਆਂ ਖੇਡਾਂ ਵਿੱਚ ਮਾਰੀਆਂ ਮੱਲਾਂ

ਬਾਘਾਪੁਰਾਣਾ,16 ਨਵੰਬਰ (ਜਸਵੰਤ ਗਿੱਲ ਸਮਾਲਸਰ)-ਪਿਛਲੇ ਦਿਨੀਂ 63ਵੀਂ ਸਟੇਟ ਪੱਧਰ ਥਰੋਬਾਲ ਦੀਆਂ ਖੇਡਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈਆਂ ਗਈਆਂ।, ਜਿਸ ਵਿੱਚ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਦੇ 19 ਸਾਲ ਵਰਗ ਦੇ ਲੜਕੇ ਤੇ ਲੜਕੀਆਂ ਨੇ ਭਾਗ ਲਿਆ। ਜਿਸ ਵਿੱਚੋਂ ਵੀਰ ਸਿੰਘ ਸਕੂਲ ਦੀ ਲੜਕੀਆਂ ਦੀ ਟੀਮ ਨੇ ਪੰਜਾਬ ਵਿੱਚੋਂ ਦੂਜੀ ਪੁਜ਼ੀਸਨ ਹਾਸਿਲ ਕਰਕੇ ਸਿਲਵਰ ਮੈਡਲ ਤੇ ਟਰਾਫੀ ਹਾਸਿਲ ਕੀਤੀ। ਸਕੂਲ ਪਹੁੰਚਣ ਤੇ ਲੜਕੀਆਂ ਦੀ ਟੀਮ ਅਰਸ਼ਵੀਰ ਟਿਵਾਣਾ ਮਾਹਲਾ ਕਲਾਂ, ਰਾਜਕਿਰਨ ਕੌਰ ਡੇਮਰੂ ਖੁਰਦ, ਲਵਪ੍ਰੀਤ ਕੌਰ ਛੋਟਾ ਘਰ, ਰਾਜਪ੍ਰੀਤ ਕੌਰ ਛੋਟਾ ਘਰ, ਵੀਰਪਾਲ ਕੌਰ ਲੰਗੇਆਣਾ, ਜ਼ਰੀਨਾ ਲੰਗੇਆਣਾ ਦਾ ਮੈਡਲ ਪਾ ਕੇ ਸਵਾਗਤ ਕੀਤਾ ਗਿਆ। ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ, ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਨੇ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ। ਇਹ ਸਾਰੀਆਂ ਲੜਕੀਆਂ ਨਾੱਨ ਮੈਡੀਕਲ ਦੀਆਂ ਵਿਦਿਆਰਥਣਾਂ ਹਨ ਤੇ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹਨ।ਇਸ ਦਾ ਸਿਹਰਾ ਡੀ.ਪੀ ਤਰਸੇਮ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਵਧੀਆਂ ਟਰੇਨਿੰਗ ਦਿੱਤੀ ਕਿ ਬੱਚਿਆਂ ਦਾ ਪੰਜਾਬ ਪੱਧਰ ਦੀਆਂ ਖੇਡਾਂ ਵਿੱਚ ਉਤਸ਼ਾਹ ਬਣ ਸਕੇ। ਡੀ.ਪੀ ਗੁਰਤੇਜ ਸਿੰਘ, ਜਗਜੀਤ ਸਿੰਘ, ਮੈਡਮ ਹਰਪ੍ਰੀਤ ਕੌਰ ਤੇ ਸੰਦੀਪ ਕੌਰ ਹਾਜ਼ਰ ਸਨ।