ਪੰਜਾਬੀ ਲੇਖਿਕਾ ਸ਼ਿੰਦਰ ਕੌਰ ਦੇ ਸਨਮਾਨ ਲਈ ਬੀੜ ਰਾੳੂਕੇ ਵਿਖੇ ਹੋਇਆ ਸਮਾਗਮ

*ਕਵਿਤਾ ਰਾਹੀਂ ਦੱਬੇ- ਕੁਚਲੇ ਲੋਕਾਂ ਦੀ ਅਵਾਜ਼ ਉਠਾਉਣਾ ਮੇਰਾ ਫਰਜ਼- ਸ਼ਿੰਦਰ ਕੌਰ 
ਬੱਧਨੀ ਕਲਾਂ, 15 ਨਵੰਬਰ (ਸਰਬਜੀਤ ਰੌਲੀ) -ਬੀਤੇ ਦਿਨ ਅੰਮਿ੍ਰਤਾ ਪ੍ਰੀਤਮ ਐਵਾਰਡ ਨਾਲ ਸਨਮਾਨਿਤ ਹੋਈ ਪੰਜਾਬੀ ਦੀ ਉੱਘੀ ਕਵਿਤਰੀ ਸ਼ਿੰਦਰ ਕੌਰ ਦਾ ਅੱਜ ਉਨਾਂ ਦੇ ਜੱਦੀ ਪਿੰਡ ਬੀੜ ਰਾੳੂਕੇ ਵਿਖੇ ਸਮੂੰਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਦਵਾਰਾ ਨਾਨਕਸਰ ਸਾਹਿਬ ਵਿਖੇ ਰੱਖੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਬੀੜ ਰਾੳੂਕੇ ਨੇ ਕਿਹਾ ਕਿ ਇਹ ਪਿੰਡ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੀ ਧੀ ਨੂੰ ਲੇਖਣੀ ਵਿਚ ਇੰਨਾਂ ਵੱਡਾ ਸਨਮਾਨ ਮਿਲਿਆ ਹੈ। ਉਨਾਂ ਕਿਹਾ ਕਿ ਲੇਖਿਕਾ ਨੇ ਵਿਦੇਸ਼ਾ ਵਿਚ ਵੀ ਰਹਿੰਦਿਆਂ ਪੰਜਾਬੀ ਭਾਸ਼ਾ ਲਈ ਜੋਂ ਉੱਦਮ ਕੀਤਾ ਹੈ, ਉਸ ਲਈ ਉਹ ਵਧਾਈ ਦੇ ਪਾਤਰ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਲੇਖਿਕਾ ਸ਼ਿੰਦਰ ਕੌਰ ਨੇ ਕਿਹਾ ਕਿ ਭਾਵੇਂ ਮੈਨੂੰ ਦੇਸ਼ਾਂ ਅਤੇ ਵਿਦੇਸ਼ਾਂ ਵਿਚ ਬੜੇ ਸਨਮਾਨ ਮਿਲੇ ਪ੍ਰੰਤੂ ਅੱਜ ਪਿੰਡ ਵਾਸੀਆਂ ਨੇ ਜੋਂ ਸਨਮਾਨ ਦਿੱਤਾ ਹੈ ਉਸ ਨਾਲ ਮੈਂ ਭਾਵੁਕ ਹੋ ਗਈ ਹਾਂ। ਉਨਾਂ ਆਪਣੀ ਕਵਿਤਾ ਲੇਖਣੀ ਸਬੰਧੀ ਦੱਸਦਿਆਂ ਕਿਹਾ ਕਿ ਮੈਂ ਕਦੇ ਵੀ ਵਿਸ਼ੇਸ਼ ਸਮਾਂ ਲਿਖਣ ਲਈ ਨਹੀਂ ਕੱਢਿਆ ਜਦੋਂ ਸਮਾਂ ਮਿਲਦਾ ਮੈਂ ਕਵਿਤਾ ਲਿਖਦੀ ਹਾਂ। ਉਨਾਂ ਕਿਹਾ ਕਿ ਅਕਸਰ ਹੀ ਕਵਿਤਾਵਾਂ ਵਿਚ ਪਿਆਰ ਅਤੇ ਮੁਹੱਬਤ ਦੀ ਗੱਲ ਹੁੰਦੀ ਹੈ ਪ੍ਰੰਤੂ ਮੈਂ ਹਮੇਸ਼ਾ ਹੀ ਕਿਰਤੀਆਂ, ਸਮਾਜ ਦੇ ਦੱਬੇ ਕੁਚਲੇ ਲੋਕਾਂ ਅਤੇ ਆਰਥਿਕ ਤੰਗੀ- ਤੁਰਸ਼ੀ ਦੀ ਮਾਰ ਝੱਲਦੇ ਕਿਸਾਨ ਵਰਗ ਦੀ ਗੱਲ ਕਰਨ ਨੂੰ ਤਰਜੀਹ ਦਿੱਤੀ ਹੈ। ਉਨਾਂ ਕਿਹਾ ਕਿ ਮੇਰੀ ਨਵੀਂ ਕਿਤਾਬ ’ਰੁੱਖ ਤੇ ਪੰਛੀ’ ਦੀਆਂ ਕਵਿਤਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਅੱਜ ਜਾਗਣ ਦੀ ਲੋੜ ਹੈ ਅਤੇ ਸਾਨੂੰ ਰਾਜਸੀ ਧਿਰਾਂ ਦੀਆਂ ਪੈਤੜੇਬਾਜ਼ੀਆਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਇਸ ਮੌਕੇ ਲੇਖਿਕਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਬੂਟਾ ਸਿੰਘ ਬੀੜ ਰਾੳੂਕੇ, ਗੁਰਚਰਨ ਸਿੰਘ ਸਟੇਜ ਸਕੱਤਰ, ਭੋਲਾ ਡੇਅਰੀ ਵਾਲਾ, ਸਾਬਕਾ ਸਰਪੰਚ ਬਲਦੇਵ ਸਿੰਘ, ਮਨਜੀਤ ਸਿੰਘ, ਡਾ ਰਾਮ ਸਿੰਘ,ਝਿਰਮਲ ਸਿੰਘ ਪ੍ਰਧਾਨ ਗੁਰਦਵਾਰਾ ਕਮੇਟੀ, ਇੰਦਰਜੀਤ ਸਿੰਘ ਮੈਬਰ, ਹਰਦੇਵ ਸਿੰਘ, ਗੁਰਪ੍ਰੀਤ ਸਿੰਘ, ਿਸ਼ਨ ਸਿੰਘ, ਮਨਦੀਪ ਸਿੰਘ ਨੰਬਰਦਾਰ, ਹਰਦੇਵ ਸਿੰਘ, ਭਜਨ ਸਿੰਘ, ਗੋਰਾ ਸਿੰਘ, ਜੋਗਾ ਸਿੰਘ, ਬਹਾਦਰ ਸਿੰਘ ਅਕਾਲੀ, ਮਨਦੀਪ ਸਿੰਘ ਗਿਆਨੀ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।