ਕੇਬਲ ਨੈੱਟਵਰਕ ‘ਤੇ ਕਿਸੇ ਵੀ ਚੈਨਲ ਨੂੰ ਨਜਾਇਜ਼ ਤੌਰ ‘ਤੇ ਬੰਦ ਨਹੀਂ ਕੀਤਾ ਜਾ ਸਕੇਗਾ

ਮੋਗਾ 15 ਨਵੰਬਰ:(ਜਸ਼ਨ)-ਪੰਜਾਬ ਸਰਕਾਰ ਵੱਲੋਂ ਮੀਡੀਆ ਦੀ ਅਜ਼ਾਦੀ ਨੂੰ ਹਰ ਹਾਲ ‘ਤੇ ਕਾਇਮ ਰੱਖਣ ਦੇ ਮੱਦੇ-ਨਜ਼ਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੇਬਲ ਨੈਟਵਰਕ ‘ਤੇ ਕਿਸੇ ਵੀ ਚੈਨਲ ਨੂੰ ਨਜ਼ਾਇਜ਼ ਤੌਰ ‘ਤੇ ਬੰਦ ਨਾ ਕੀਤਾ ਜਾਵੇ। ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਸ. ਦਿਲਰਾਜ ਸਿੰਘ ਨੇ ਆਖਿਆ ਸਾਰੇ ਕੇਬਲ ਆਪ੍ਰੇਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਭਾਰਤ ਸਰਕਾਰ ਦੇ ਪ੍ਰਸਾਰਣ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਕਿਸੇ ਵੀ ਚੈਨਲ ਨੂੰ ਕੇਬਲ ਤੋਂ ਚੱਲਣ ‘ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ ਹੈ, ਪਰ ਕੋਈ ਵੀ ਗੈਰ ਕਾਨੂੰਨੀ ਜਾਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਦੇਸ਼ ਦੀ ਸਾਂਤੀ ਨੂੰ ਭੰਗ ਕਰਨ ਵਾਲਾ ਪ੍ਰਸਾਰਣ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਬੰਧੀ ਜ਼ਿਲਾ ਪੱਧਰੀ ਕੇਬਲ ਟੀ.ਵੀ ਮੋਨਿਟਰਿੰਗ ਕਮੇਟੀ ਦੁਆਰਾ ਵੀ ਸਮੇਂ-ਸਮੇਂ ‘ਤੇ ਮੋਨਿਟਰਿੰਗ ਕੀਤੀ ਜਾਵੇਗੀ।