ਜਸਵਿੰਦਰ ਸਿੰਘ ਬਲਖੰਡੀ ਦੇ ਸਪੁੱਤਰ ਅਰਸ਼ਜੀਤ ਸਿੰਘ ਖੋਸਾ ਨਮਿੱਤ ਅੰਤਿਮ ਅਰਦਾਸ ਮੌਕੇ ਅਹਿਮ ਸ਼ਖਸੀਅਤਾਂ ਨੇ ਦਿੱਤੀਆਂ ਸ਼ਰਧਾਂਜਲੀਆਂ
ਮੋਗਾ, 14 ਨਵੰਬਰ (ਜਸ਼ਨ)- ਮੋਗਾ ਜ਼ਿਲੇ ਦੀ ਅਹਿਮ ਰਾਜਸੀ ਸ਼ਖਸੀਅਤ ਸਾਬਕਾ ਉਪ ਚੇਅਰਮੈਨ ਤੇ ਬਲਾਕ ਕਾਂਗਰਸ ਕਮੇਟੀ ਕੋਟ ਈਸੇ ਖਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ ਦੇ ਨੌਜਵਾਨ ਸਪੁੱਤਰ ਅਰਸ਼ਜੀਤ ਸਿੰਘ ਖੋਸਾ ਨਮਿੱਤ ਅੱਜ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਬਲਖੰਡੀ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੇ ਭੋਗ ਮੌਕੇ ਭਾਰੀ ਗਿਣਤੀ ਵਿਚ ਧਾਰਮਿਕ ਅਤੇ ਰਾਜਸੀ ਸ਼ਖ਼ਸੀਅਤਾਂ ਹਾਜ਼ਰ ਹੋਈਆਂ।
ਇਸ ਮੌਕੇ ਭਾਈ ਬਲਵੀਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਨੇ ਵੈਰਾਗਮਈ ਕਥਾ ਕੀਰਤਨ ਕੀਤਾ। ਅਰਸ਼ਜੀਤ ਸਿੰਘ ਖੋਸਾ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ, ਬੀਬੀ ਜਗਦਰਸ਼ਨ ਕੌਰ, ਡਾ. ਤਾਰਾ ਸਿੰਘ ਸੰਧੂ, ਲਾਡੀ ਢੋਸ, ਗੋਗਾ ਸੰਗਲਾ ਆਦਿ ਬੁਲਾਰਿਆਂ ਨੇ ਆਖਿਆ ਕਿ ਅਰਸ਼ਜੀਤ ਸਿੰਘ ਦਾ ਵਿਛੋੜਾ ਨਾ ਸਿਰਫ਼ ਪਰਿਵਾਰ ਅਤੇ ਇਲਾਕੇ ਲਈ ਅਸਿਹ ਹੈ ਬਲਕਿ ਅਜਿਹੇ ਉਤਸ਼ਾਹੀ ਨੌਜਵਾਨ ਦੇ ਤੁਰ ਜਾਣ ਨਾਲ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਰਵੀ ਗਰੇਵਾਲ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸੂਬਾ ਸਕੱਤਰ ਪੀ ਪੀ ਸੀ ਸੀ, ਇਕਬਾਲ ਸਿੰਘ ਸਮਰਾ ਯੂ ਐੱਸ ਏ , ਜਗਤਾਰ ਸਿੰਘ ਸਮਰਾ ਯੂ ਐੱਸ ਏ, ਕੁਲਵੰਤ ਸਿੰਘ ਸੰਧੂ ਹੇਮਕੁੰਟ ਸੰਸਥਾਵਾਂ,ਪ੍ਰਭਦੀਪ ਸਿੰਘ ਲੈਕਚਰਾਰ ਗੁਰੂ ਤੇਗ ਬਹਾਦਰ ਗੜ , ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਡਿੰਪਲ, ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ, ਸ਼ਿਵਾਜ ਸਿੰਘ ਭੋਲਾ ਮਸਤੇਵਾਲਾ, ਸਰਪੰਚ ਜਸਮੱਤ ਸਿੰਘ ਮੱਤਾ, ਸੁਮਿੱਤ ਬਿੱਟੂ ਮਲਹੋਤਰਾ, ਹਰਨੇਕ ਸਿੰਘ ਰਾਮੂੰਵਾਲਾ ਪ੍ਰਧਾਨ ਟਰੱਕ ਯੂਨੀਅਨ, ਇਕਬਾਲ ਸਿੰਘ ਰਾਮਗੜ, ਰਾਜ ਕਾਦਰ ਵਾਲਾ, ਗੁਰਪ੍ਰਤਾਪ ਸਿੰਘ ਖੋਸਾ, ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਗੁਰਮੀਤ ਸਿੰਘ ਦਾਤੇਵਾਲ, ਗੁਰਤੇਜ ਸਿੰਘ ਵਾਲੀਆ, ਗੁਰਦਿਆਲ ਸਿੰਘ ਵਰੇ, ਗੁਰਪ੍ਰੀਤ ਸਿੰਘ ਸੇਖੋਂ, ਅਮਰਜੀਤ ਸਿੰਘ ਦੌਲੇਵਾਲੀਆ, ਬੱਬੂ ਮਸੀਤਾਂ, ਸੋਹਣ ਸਿੰਘ ਸਰਪੰਚ, ਨਛੱਤਰ ਸਿੰਘ ਸਾਬਕਾ ਸਰਪੰਚ, ਜਸਕਰਨ ਸਿੰਘ ਸੰਗਲਾ ਰੀਡਰ, ਪੀ.ਏ. ਅਵਤਾਰ ਸਿੰਘ, ਹੈਰੀ ਖੋਸਾ, ਗੁਰਿੰਦਰ ਸਿੰਘ ਪੱਪੀ ਖੋਸਾ, ਜਗਸੀਰ ਸਿੰਘ ਸਰਪੰਚ ਬਲਖੰਡੀ, ਨਰਿੰਦਰ ਸਿੰਘ ਪੱਪੂ ਭੋਡੀਪੁਰਾ, ਅਵਤਾਰ ਸਿੰਘ ਮਨਾਵਾਂ, ਬੰਤ ਸਿੰਘ ਐਕਸੀਅਨ, ਗੁਰਮੇਲ ਸਿੰਘ ਸਰਪੰਚ ਉਮਰੀਆਣਾ, ਗੁਰਮੇਲ ਸਿੰਘ ਰੀਡਰ, ਸੁਖਜਿੰਦਰ ਸਿੰਘ ਲੈਂਡ-ਲਾਰਡ, ਪਿ੍ਰਤਪਾਲ ਸਿੰਘ ਚੀਮਾ, ਪ੍ਰਸ਼ੋਤਮ ਸ਼ਰਮਾ, ਰਾਜਵੰਤ ਸਿੰਘ ਤੋਤੇ ਵਾਲਾ, ਯਾਦਵਿੰਦਰ ਸਿੰਘ ਬਲਖੰਡੀ, ਬਿੰਦਰ ਗਲੋਟੀ, ਸੁਖਵਿੰਦਰ ਸਿੰਘ ਆਜ਼ਾਦ, ਬਲਜੀਤ ਸਿੰਘ ਮੋਹਲਾ, ਸਤਨਾਮ ਸਿੰਘ ਖੋਸਾ ਰੀਡਰ ਡੀ.ਸੀ., ਗੁਰਚਰਨ ਸਿੰਘ ਕਾਕਾ ਮੁੰਨਣ, ਜੀਤਾ ਸਿੰਘ ਨਾਰੰਗ, ਕੁਲਵੰਤ ਸਿੰਘ ਨਿਹਾਲਗੜ, ਟੋਨੀ ਸ਼ਰਮਾ, ਗੁਰਜੰਟ ਸਿੰਘ ਧਾਲੀਵਾਲ ਗਗੜਾ, ਇਕਬਾਲ ਸਿੰਘ ਸਾਬਕਾ ਸਰਪੰਚ ਗਲੋਟੀ, ਜਸਵਿੰਦਰ ਸਿੰਘ ਤਖ਼ਤੂਪੁਰਾ, ਹਰਪ੍ਰੀਤ ਸਿੰਘ ਬੱਗੇ, ਜਗਰਾਜ ਸਿੰਘ ਮਨਾਵਾਂ, ਬਿੱਟੂ ਬੀਜਾਪੁਰ, ਗੁਗੂ ਦਾਤਾ ਆਦਿ ਸ਼ਖ਼ਸੀਅਤਾਂ ਸੰਗਤਾਂ ਹਾਜ਼ਰ ਸਨ।