ਪੇਰੈਂਟਸ ਐਸੋਸੀਏਸ਼ਨ ਵੱਲੋਂ 16 ਨਵੰਬਰ ਤੋਂ ਜਿਲਾ ਪ੍ਸ਼ਾਸ਼ਨ ਖਿਲਾਫ ਆਰ ਪਾਰ ਦੀ ਲੜਾਈ ਦਾ ਐਲਾਨ

ਮੋਗਾ, 14 ਨਵੰਬਰ (ਜਸ਼ਨ)- ਸਰਪੰਚ ਹਰਭਜਨ ਸਿੰਘ ਬਹੋਨਾ ਦਾ ਆਖਣਾ ਏ ਕਿ ਆਰੀਆ ਮਾਡਲ ਸਕੂਲ ਮੈਨੇਜਮੈਂਟ ਦੇ ਜੁਲਮਾਂ ਦਾ ਅਤੇ ਜਿਲਾ ਪ੍ਸ਼ਾਸ਼ਨ ਦੀ ਬੇਰੁਖੀ ਦਾ ਸ਼ਿਕਾਰ ਹੋਏ ਮਾਪੇ ਰਾਜੀਵ ਕੁਮਾਰ ਅਤੇ ਬਿਕਰਮਜੀਤ ਸਿੰਗਲਾ ਅਤੇ ਉਹਨਾਂ ਦੇ ਮਾਸੂਮ ਬੱਚੇ ਅੱਜ ਇਨਸਾਫ ਲੈਣ ਲਈ ਡੀ.ਸੀ. ਦਫਤਰ ਮੋਗਾ ਅੱਗੇ ਦਿਨ ਭਰ ਮੂੰਹ ਤੇ ਕਾਲੀਆਂ ਪੱਟੀਆਂ ਬੰਨ ਕੇ ਅਤੇ ਹੱਥਾਂ ਵਿੱਚ ਤਖਤੀਆਂ ਫੜ ਕੇ ਖਲੋਤੇ ਰਹੇ ਪਰ ਕਿਸੇ ਵੀ ਪ੍ਸ਼ਾਸ਼ਨਿਕ ਅਧਿਕਾਰੀ ਨੇ ਉਹਨਾਂ ਦੀ ਸਾਰ ਨਹੀਂ ਲਈ । ਸਰਪੰਚ ਨੇ ਦੋਸ਼ ਲਾਇਆ ਕਿ ਬੀਤੀ 3 ਅਕਤੂਬਰ ਨੂੰ ਆਰੀਆ ਮਾਡਲ ਸਕੂਲ ਮੈਨੇਜਮੈਂਟ ਵੱਲੋਂ ਉਕਤ ਮਾਪਿਆਂ ਖਿਲਾਫ ਝੂਠੀ ਅਤੇ ਮਨਘੜਤ ਸ਼ਿਕਾਇਤ ਕਰ ਕੇ ਸਕੂਲੋਂ ਬੱਚੇ ਲੈਣ ਆਏ ਮਾਪਿਆਂ ਨੂੰ ਪੁਲਿਸ ਨੂੰ ਚੁਕਵਾ ਦਿੱਤਾ ਸੀ ਤੇ ਪੰਜ ਘੰਟੇ ਉਹਨਾਂ ਤੇ ਅਣਮਨੁੱਖੀ ਤਸ਼ੱਦਦ ਕਰਕੇ ਸਕੂਲ ਖਿਲਾਫ ਡਿਵੀਜ਼ਨਲ ਕਮਿਸ਼ਨਰ ਪਾਸ ਮਾਪਿਆਂ ਵੱਲੋਂ ਕੀਤੀਆਂ ਸ਼ਿਕਾਇਤਾਂ ਵਾਪਿਸ ਲੈਣ ਅਤੇ ਆਪਣੀ ਮਰਜੀ ਨਾਲ ਸਕੂਲ ਵਿੱਚੋਂ ਬੱਚੇ ਹਟਾ ਲੈਣ ਦੇ ਪੇਪਰਾਂ ਤੇ ਦਸਤਖਤ ਕਰਵਾ ਲਏ ਸਨ, ਜਿਸ ਤੋਂ ਪ੍ੇਸ਼ਾਨ ਹੋ ਕੇ ਰਾਜੀਵ ਕੁਮਾਰ ਵੱਲੋਂ ਆਤਮ ਹੱਤਿਆ ਦੀ ਕੋਸ਼ਿਸ਼ ਵੀ ਕੀਤੀ ਗਈ ਸੀ । ਪਿਛਲੇ 40 ਦਿਨ ਤੋਂ ਬੱਚੇ ਘਰ ਬੈਠੇ ਹਨ ਤੇ ਮਾਪੇ ਇਨਸਾਫ ਲਈ ਦਰ ਬ ਦਰ ਭਟਕ ਰਹੇ ਹਨ ਪਰ ਜਿਲਾ ਪ੍ਸ਼ਾਸ਼ਨ ਵੱਲੋਂ ਬੱਚਿਆਂ ਅਤੇ ਮਾਪਿਆਂ ਨੂੰ ਇਨਸਾਫ ਦੇਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਨੂੰ ਲੈ ਕੇ ਪੰਜਾਬ ਭਰ ਦੀਆਂ ਪੇਰੈਂਟਸ ਜੱਥੇਬੰਦੀਆਂ ਹੁਣ ਆਰ ਪਾਰ ਦੀ ਲੜਾਈ ਕਰਨ ਦੇ ਰੌਂਅ ਵਿੱਚ ਹਨ । ਐਸੋਸੀਏਸ਼ਨ ਦੇ ਪੈਟਰਨ ਹਰਭਜਨ ਸਿੰਘ ਬਹੋਨਾ ਨੇ ਦੱਸਿਆ ਕਿ ਪ੍ਸ਼ਾਸ਼ਨ ਦੇ ਅੱਜ ਦੇ ਰਵੱਈਏ ਨਾਲ ਪੂਰੇ ਪੰਜਾਬ ਵਿੱਚ ਗੁੱਸੇ ਦੀ ਲਹਿਰ ਬਣ ਗਈ ਹੈ ਤੇ ਹੁਣ 16 ਨਵੰਬਰ ਤੋਂ ਆਰ ਪਾਰ ਦੀ ਲੜਾਈ ਸ਼ੁਰੂ ਹੋਵੇਗੀ, ਜਿਸ ਵਿੱਚ ਪੰਜਾਬ ਭਰ ਦੀਆਂ ਮਾਪੇ ਜੱਥੇਬੰਦੀਆਂ ਸ਼ਮੂਲੀਅਤ ਕਰਨਗੀਆਂ । ਉਹਨਾਂ ਪ੍ਸ਼ਾਸ਼ਨ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਪ੍ਸ਼ਾਸ਼ਨ ਇਹ  ਚਾਹੁੰਦਾ ਹੈ ਕਿ ਰਾਜੀਵ ਕੁਮਾਰ ਵਰਗੇ ਮਾਪੇ ਸੰਘਰਸ਼ ਦਾ ਰਾਹ ਛੱਡ ਕੇ ਖੁਦਕੁਸ਼ੀਆਂ ਦੇ ਰਾਹ ਪੈਣ? ਕੀ ਪ੍ਸ਼ਾਸ਼ਨ ਇਹ ਚਾਹੁੰਦਾ ਹੈ ਕਿ ਬੱਚੇ ਸਕੂਲਾਂ ਵਿੱਚੋਂ ਹਟ ਕੇ ਸੜਕਾਂ ਤੇ ਭੀਖ ਮੰਗਣ ਤੇ ਲਿਫਾਫੇ ਚੁੱਕਣ? ਉਹਨਾਂ ਡਿਪਟੀ ਕਮਿਸ਼ਨਰ ਮੋਗਾ ਅਤੇ ਐਸ.ਐਸ.ਪੀ. ਮੋਗਾ ਨੂੰ ਇਸ ਬੇਇਨਸਾਫੀ ਲਈ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦਿਆਂ ਭਵਿੱਖ ਵਿੱਚ ਇਹਨਾਂ ਦੋਨਾਂ ਪਰਿਵਾਰਾਂ ਦੇ ਹੋਣ ਵਾਲੇ ਕਿਸੇ ਵੀ ਜਾਨੀ ਮਾਲੀ ਨੁਕਸਾਨ ਲਈ ਉਹਨਾਂ ਨੂੰ ਜਿੰਮੇਵਾਰ ਠਹਿਰਾਇਆ । ਇਸ ਮੌਕੇ ਪੇਰੈਂਟਸ ਐਸੋਸੀਏਸ਼ਨ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ, ਪ੍ਧਾਨ ਰਾਜਿੰਦਰ ਸਿੰਘ ਖੋਸਾ, ਰਾਜੀਵ ਕੁਮਾਰ, ਵਿਕਰਮਜੀਤ ਸਿੰਗਲਾ, ਗੁਰਮੁਖ ਸਿੰਘ, ਰਾਜਿੰਦਰ ਸਿੰਘ ਰਿਆੜ, ਮਲਕੀਤ ਸਿੰਘ, ਸੁਖਦੇਵ ਸਿੰਘ ਫੌਜੀ, ਭੀਮ ਸੈਨ, ਬਲਵਿੰਦਰ ਸਿੰਘ ਘੋਲੀਆ, ਵਿਜੇ ਦਾਨਵ, ਸੁੱਖੀ ਸਫਰੀ ਅਤੇ ਵਰਿੰਦਰ ਸਿੰਘ ਸਿੱਧੂ ਆਦਿ ਹਾਜਰ ਸਨ ।