ਮਾੳੂਂਟ ਲਿਟਰਾ ਜੀ ਸਕੂਲ ਵਿਖੇ ਸਕਾਲਰਸ਼ਿਪ ਟੈਸਟ 19 ਨਵੰਬਰ ਨੂੰ,ਇਕ ਲੱਖ ਤੱਕ ਦੇ ਵਜ਼ੀਫੇ ਦੇਣ ਦਾ ਐਲਾਨ

ਮੋਗਾ, 14 ਨਵੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਮਾੳੂਂਟ ਲਿਟਰਾ ਜੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਮਾੳੂਂਟ ਲਿਟਰਾ ਜੀ ਸਕੂਲ ਵਿਖੇ ਸਕਾਲਰਸ਼ਿਪ ਟੈਸਟ 19 ਨਵੰਬਰ ਨੂੰ ਹੋਵੇਗਾ । ਉਹਨਾਂ ਦੱਸਿਆ ਕਿ ਇਕ ਘੰਟੇ ਦੀ ਇਸ ਪ੍ਰੀਖਿਆ ’ਚ ਅੰਗਰੇਜ਼ੀ,ਸਾਇੰਸ ਅਤੇ ਹਿਸਾਬ ਦੇ ਵਿਸ਼ਿਆਂ ਸਬੰਧੀ ਪ੍ਰਸ਼ਨ ਹੋਣਗੇ। ਉਹਨਾਂ ਦੱਸਿਆ ਕਿ ਇਸ ਟੈਸਟ ਵਿਚ ਭਾਗ ਲੈਣ ਲਈ ਬੱਚਿਆਂ ਨੂੰ ਸਕੂਲ ਵਿਚ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਲ ਕਰਨੇ ਵਾਲੇ ਬੱਚੇ ਨੂੰ ਇਕ ਲੱਖ ਰੁਪਏ ਤੱਕ ਦਾ ਵਜ਼ੀਫਾ ਦਿੱਤਾ ਜਾਵੇਗਾ ਅਤੇ ਹਰ ਬੱਚੇ ਨੂੰ ਕੰਪਨੀ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਕੂਲ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਪਹਿਲਾ ਸਥਾਨ ਹਾਸਲ ਕਰਨ ਵਾਲੇ ਬੱਚੇ ਨੂੰ ਯੂ.ਐਸ.ਏ ਸਥਿਤ ਨਾਸਾ ਦਾ ਮੁਫਤ ਦੌਰਾ ਕਰਵਾਇਆ ਜਾਵੇਗਾ। ਅਨੁਜ ਗੁਪਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾੳੂਂਟ ਲਿਟਰਾ ਜੀ ਸਕੂਲ ‘ਚ  ਬੱਚਿਆਂ ਨੂੰ ਹਰ ਪੱਖੋਂ ਕਾਬਿਲ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ । ਉਹਨਾਂ ਦੱਸਿਆ ਕਿ ਮਾੳੂਂਟ ਲਿਟਰਾ ਜੀ ਸਕੂਲ ਨੂੰ ਕੌਮੀ ਗ੍ਰੀਨ ਐਵਾਰਡ ਵੀ ਹਾਸਲ ਹੋ ਚੁੱਕਿਆ ਹੈ। ਉਹਨਾਂ ਦੱਸਿਆ ਕਿ ਸਕੂਲ ਵਿਚ 12 ਵੀਂ ਮੈਡੀਕਲ, ਨਾਨ ਮੈਡੀਕਲ, ਆਰਟਸ ਐਂਡ ਕਾਮਰਸ ਵਿਸ਼ੇ ਪੜਾਏ ਜਾਂਦੇ ਹਨ। ਇਸ ਸਕੂਲ ਵਿਚ ਬੱਚਿਆ ਦੇ ਡਾਂਸ, ਯੋਗਾ, ਿਕੇਟ, ਬਾਲੀਬਾਲ ਆਦਿ ਦੇ ਮੁਕਾਬਲੇ ਵੀ ਸਮੇਂ-ਸਮੇਂ ਕਰਵਾਏ ਕਰਵਾਏ ਜਾਂਦੇ ਹਨ।