ਬਾਲ ਦਿਵਸ ਮੌਕੇ ਚਾਈਲਡ ਬੈਗਿੰਗ ਸਬੰਧੀ ਰੈਲੀ ਕੱਢੀ ਗਈ-ਪਰਮਜੀਤ ਕੌਰ

ਮੋਗਾ 14 ਨਵੰਬਰ(ਜਸ਼ਨ)-    ਜ਼ਿਲਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਨੇ ਦੱਸਿਆ ਕਿ ਅੱਜ ਬਾਲ ਦਿਵਸ ਮੌਕੇ ਜ਼ਿਲਾ ਬਾਲ ਸੁਰੱਖਿਆ ਯੂਨਿਟ ਮੋਗਾ ਵੱਲੋਂ ਪੁਲਿਸ ਵਿਭਾਗ ਅਤੇ ਐਨ.ਜੀ.ਓਜ਼ ਦੇ ਸਹਿਯੋਗ ਨਾਲ ਬਾਲ ਭਿਖਸ਼ਾ/ਮਜ਼ਦੂਰੀ ਦੇ ਖਾਤਮੇ ਲਈ ਚਾਈਲਡ ਬੈਗਿੰਗ ਸਬੰਧੀ ਰੈਲੀ ਕੱਢੀ ਗਈ। ਇਸ ਰੈਲੀ ਨੂੰ ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ, ਜ਼ਿਲਾ ਐਨ.ਜੀ.ਓ ਕੋ-ਆਰਡੀਨੇਟਰ ਐਸ.ਕੇ.ਬਾਂਸਲ ਅਤੇ ਦੀਪਕ ਕੋਛੜ ਵੱਲੋਂ ਆਰੀਆ ਮਾਡਲ ਸਕੂਲ ਮੋਗਾ ਤੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਆਰੀਆ ਮਾਡਲ ਸਕੂਲ ਮੋਗਾ ਤੋਂ ਸ਼ੁਰੂ ਹੋ ਕੇ ਮੇਨ ਬਜ਼ਾਰ, ਪ੍ਰਤਾਪ ਰੋਡ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੱਕ ਪੁੱਜੀ। ਉਨਾਂ ਦੱਸਿਆ ਕਿ ਰੈਲੀ ਦੌਰਾਨ ਆਮ ਲੋਕਾਂ ਨੂੰ ਬਾਲ ਭਿਖਸ਼ਾ (ਭੀਖ) ਨੂੰ ਰੋਕਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਯੂਨਿਟ ਮੋਗਾ ਤੋਂ ਬਾਲ ਸੁਰੱਖਿਆ ਅਫ਼ਸਰ (ਆਈ.ਸੀ) ਅਮਨਪ੍ਰੀਤ ਕੌਰ, ਬਾਲ ਸੁਰੱਖਿਆ ਅਫ਼ਸਰ (ਐਨ.ਆਈ.ਸੀ) ਸਰਬਪ੍ਰੀਤ ਸਿੰਘ, ਐਲ.ਸੀ.ਪੀ.ਓ ਮਿਸ ਏਕਤਾ ਅਗਰਵਾਲ, ਆਰੀਆ ਮਾਡਲ ਸਕੂਲ ਦਾ ਸਮੁੱਚਾ ਸਟਾਫ਼ ਅਤੇ ਪੁਲਿਸ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।