ਬੁੱਘੀਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ‘ਖੇਡ ਮਹਿਲ’ ਵਿਖੇ ਬਾਲਾਂ ਲਈ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ਾਨੌ-ਸ਼ੌਕਤ ਨਾਲ ਸ਼ੁਰੂ

* ਸੰਤ ਸਤਵੰਤ ਸਿੰਘ ਬੁੱਘੀਪੁਰਾ ਨੇ ਕਲਾਸਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ 1 ਲੱਖ ਰੁਪਏ ਕੀਤੇ ਭੇਂਟ 
ਮੋਗਾ, 14 ਨਵੰਬਰ (ਜਸ਼ਨ):-ਪੰਜਾਬ ਸਰਕਾਰ ਵਲੋਂ ਪ੍ਰਾਇਮਰੀ ਸਿੱਖਿਆ ਦਾ ਢਾਂਚਾ ਮਜਬੂਤ ਕਰਨ ਹਿਤ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਲਈ ਪ੍ਰੀ-ਪ੍ਰਾਇਮਰੀ ਕਲਾਸਾਂ ਸੁਰੂ ਕਰਨ ਦਾ ਲਿਆ ਸੁਪਨਾ ਬਾਲ ਦਿਵਸ ਮੌਕੇ ਪੂਰਾ ਹੋ ਗਿਆ ਜਦ ਅੱਜ ਸੂਬੇ ਦੇ 12 ਹਜ਼ਾਰ 500 ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਹੋ ਗਈ । ‘ਖੇਡ ਮਹਿਲ’ ਦੇ ਸਿਰਲੇਖ ਹੇਠ ਮੋਗਾ ਦੇ ਪਿੰਡ ਬੁੱਘੀਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪ੍ਰੀ-ਪ੍ਰਾਇਮਰੀ ਕਲਾਸਾਂ ਨੂੰ ਸ਼ੁਰੂ ਕਰਨ ਦੀ ਰਸਮੀਂ ਸ਼ੁਰੂਆਤ ਮੌਕੇ ਡੀ ਜੀ ਐੱਸ ਈ ਦੇ ਚੰਡੀਗੜ ਦਫਤਰ ਤੋਂ ਪ੍ਰਮੋਦ ਜੋਸ਼ੀ, ਉੱਘੇ ਸਮਾਜ ਸੇਵੀ ਸੰਤ ਸਤਵੰਤ ਸਿੰਘ ਡੇਰਾ ਸੱਤਿਆਣਾ ਬੁੱਘੀਪੁਰਾ ,ਸਰਪੰਚ ਨਿਰਮਲ ਸਿੰਘ ਬੁੱਘੀਪੁਰਾ,ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਗੁਰਦਰਸ਼ਨ ਸਿੰਘ ਬਰਾੜ ,ਉੱਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸ: ਜਸਪਾਲ ਸਿੰਘ ਔਲਖ , ਡਾਇਟ ਪਿ੍ਰੰ: ਸੁਖਚੈਨ ਸਿੰਘ ਹੀਰਾ ,ਬੀ ਪੀ ਈ ਓ ਸੁਰਿੰਦਰ ਕੁਮਾਰ , ਪਿ੍ਰੰ: ਅਸ਼ਵਨੀ ਚਾਵਲਾ, ਕੋਆਰਡੀਨੇਟਰ ਸੁਖਦੇਵ ਅਰੋੜਾ, ਮਨਜੀਤ ਸਿੰਘ,  ਜੈਵਲ ਜੈਨ ,ਹਰਵਿੰਦਰ ਸਿੰਘ ,ਬਲਦੇਵ ਸਿੰਘ ਮੈਂਬਰ ਪੰਚਾਇਤ  ,ਹਰਨੇਕ ਸਿੰਘ ਮੈਂਬਰ ਪੰਚਾਇਤ ,ਬਿਕਰਮਜੀਤ ਸਿੰਘ ਮੈਂਬਰ ਪੰਚਾਇਤ , ਹੈੱਡ ਟੀਚਰ ਜਤਿੰਦਰ ਕੌਰ ,ਸੰਜੀਵ ਕੁਮਾਰ ਲੈਕ: ਅਤੇ ਸਮੂਹ ਸਟਾਫ਼ ਹਾਜ਼ਰ ਸੀ ।

ਇਸ ਮੌਕੇ ਸੰਤ ਸਤਵੰਤ ਸਿੰਘ ਬੁੱਘੀਪੁਰਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ 1 ਲੱਖ ਰੁਪਏ ਦੀ ਨਕਦ ਰਾਸ਼ੀ ਹੈੱਡ ਟੀਚਰ ਜਤਿੰਦਰ ਕੌਰ ਅਤੇ ਸਮੂਹ ਸਟਾਫ਼ ਨੂੰ ਸੌਂਪਦਿਆਂ ਆਪਣੀਆਂ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ । ਇਸ ਮੌਕੇ ਬੁੱਘੀਪੁਰਾ ਦੇ ਸਰਪੰਚ ਨਿਰਮਲ ਸਿੰਘ ਵੱਲੋਂ ਬਾਲਾਂ ਦੇ ਬੈਠਣ ਲਈ ਬੈਂਚਾਂ ਦੇ ਪ੍ਰਬੰਧ ਵਾਸਤੇ 31 ਹਜ਼ਾਰ ਰੁਪਏ ਦਿੱਤੇ ਗਏ। ਇਸ ਮੌਕੇ ਸੰਤ ਸਤਵੰਤ ਸਿੰਘ ਬੁੱਘੀਪੁਰਾ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਬਾਲ ਦਿਵਸ ਮੌਕੇ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦੇ ਇਸ ਨੇਕ ਕਾਰਜ ਰਾਹੀਂ ਨਿੱਕੇ ਬਾਲਾਂ ਦਾ ਬਹੁਪੱਖੀ ਵਿਕਾਸ ਸੰਭਵ ਹੋ ਸਕੇਗਾ।  

ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਨਾਲ ਜਿੱਥੇ ਪ੍ਰਾਇਮਰੀ ਸਿੱਖਿਆ ਦੀ ਨੀਂਹ ਮਜਬੂਤ ਹੋਵੇਗੀ ਉੱਥੇ ਸਰਕਾਰੀ ਸਕੂਲਾਂ ‘ਚ ਦਾਖਲੇ ਵਧਣ ਨਾਲ ਪੇਂਡੂ ਸਿੱਖਿਆ ਦਾ ਮਿਆਰ ਵੀ ਉੱਚਾ ਹੋਵੇਗਾ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਗੁਰਦਰਸ਼ਨ ਸਿੰਘ ਬਰਾੜ ਨੇ ਸਕੂਲ ਸਟਾਫ਼ ਨੂੰ ਵੱਧ ਤੋਂ ਵੱਧ ਨਿੱਕੇ ਬਾਲਾਂ ਨੂੰ ਸਕੂਲ ਦਾਖਲ ਕਰਨ ਦੀ ਤਾਕੀਦ ਕੀਤੀ ਤਾਂ ਕਿ ਸਰਕਾਰ ਵੱਲੋਂ ਕੀਤੇ ਇਸ ਨਿਵੇਕਲੇ ਉਪਰਾਲੇ ਨੂੰ ਸਫ਼ਲ ਕੀਤਾ ਜਾ ਸਕੇ। ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸ: ਜਸਪਾਲ ਸਿੰਘ ਔਲਖ ਨੇ ਸੰਤ ਸਤਵੰਤ ਸਿੰਘ ਬੁੱਘੀਪੁਰਾ ਅਤੇ ਸਰਪੰਚ ਨਿਰਮਲ ਸਿੰਘ ਵੱਲੋਂ ਪਾਏ ਯੋਗਦਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦੇ ਪਤਵੰਤੇ ਸਕੂਲਾਂ ਦੀ ਨੁਹਾਰ ਬਦਲਣ ਲਈ ਵੱਧ ਤੋਂ ਵੱਧ ਯੋਗਦਾਨ ਦੇਣ ਤਾਂ ਕਿ ‘ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ’ ਦੇ ਫਲਸਫ਼ੇ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। -------------- ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀਆਂ ਖਬਰਾਂ ਪੜ੍ਹਨ ਲਈ ਪਲੇਅ ਸਟੋਰ ਤੋਂ ਨਵਾਂ ਐਪ (ਸਾਡਾ ਮੋਗਾ) ਡਾੳੂਨਲੋਡ ਕਰਨ ਲਈ ਹੇਠ ਲਿਖੇ ਲਿੰਕ ਨੂੰ ਕਲਿੱਕ ਕਰਕੇ ਇੰਸਟਾਲ ਕਰੋ। -----------https://play.google.com/store/apps/details?id=com.techitouch.sadamoga