ਪੰਜਾਬ ਗੋਰਮਿੰਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ
ਬਾਘਾ ਪੁਰਾਣਾ, 11 ਨਵੰਬਰ (ਜਸਵੰਤ ਗਿੱਲ)-ਮਿਡ ਡੇ ਮੀਲ ਕੁੱਕ ਯੂਨੀਅਨ (ਇੰਟਕ) ਅਤੇ ਪੰਜਾਬ ਗੋਰਮਿੰਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਬਾਘਾ ਪੁਰਾਣਾ ਵਿਖੇ ਮੀਟਿੰਗ ਹੋਈ ਜਿਸ ਵਿੱਚ ਕੁੱਕਾ ਅਤੇ ਪੈਨਸ਼ਨਰਾਂ ਨੂੰ ਦਰਪੇਸ ਸਮੱਸਿਆਵਾਂ ਤੋ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਵਿਚਾਰ ਵਟਾਂਦਰੇ ਦੌਰਾਨ ਮਿਡ ਡੇ ਮੀਲ ਕੁੱਕਾਂ ਨੂੰ ਹਰ ਮਹੀਨੇ ਸਮੇ ਸਿਰ ਤਨਖਾਹ, ਸਤੰਬਰ ਮਹੀਨੇ ਤੋ ਰੁਕੀ ਤਨਖਾਹ ਪਹਿਲ ਦੇ ਅਧਾਰ ਤੇ ਚਾਲੂ ਕਰਨ, ਕੇਦਰ ਸਰਕਾਰ ਵੱਲੋ 75% ਪੂਰਾ ਹਿੱਸਾ ਪਾਉਣਾ, ਦੂਜੇ ਰਾਜਾ ਦੀ ਤਰਾਂ ਪੰਜਾਬ ਵਿੱਚ ਕੁੱਕਾ ਦੀ ਤਨਖਾਹ ਵਧਾਉਣਾ ਹਰ ਸਾਲ ਗਰਮ ਅਤੇ ਠੰਡੀ ਵਰਦੀ ਦੇਣਾ, ਪੂਰੇ ਸਾਲ ਦੀ ਤਨਖਾਹ ਦੇਣਾ, ਪੱਕੇ ਕਰਨ, ਪੈਨਸ਼ਨਰਾ ਦੇ ਡੀ.ਏ. ਦਾ ਬਕਾਇਆ ਦੇਣਾ, ਡੀ.ਏ. ਦੀਆਂ ਜਨਵਰੀ ਤੋ ਜੁਲਾਈ ਦੀਆਂ ਬਣਦੀਆ ਕਿਸ਼ਤਾਂ ਦੇਣਾ, ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕਰਨਾ ਤੇ ਲਾਗੂ ਕਰਨਾ, ਮੈਡੀਕਲ ਭੱਤਾ ਵਧਾਉਣਾ, ਅੰਤਰਿਮ ਰਲੀਫ 25% ਕਰਨਾ ਰੋਡਵੇਜ ਦਾ ਫਲੀਟ ਪੂਰਾ ਕਰਨਾ ਆਦਿ ਮੰਗਾਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਵੀ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ ਤੋਂ ਉਹਨਾਂ ਦੀਆਂ ਮੰਗਾਂ ਪੂਰੀਆ ਕਰਵਾਉਣ ਲਈ ਪੂਰੀ ਕੋਸ਼ਿਸ ਕਰਨਗੇ। ਇਸ ਮੀਟਿੰਗ ਉਪਰੰਤ ਪੰਜਾਬ ਗੋਰਮਿੰਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੇ ਮੇਨ ਚੌਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਬਾਅਦ ਵਿਚ ਐਸ.ਡੀ.ਐਮ. ਬਾਘਾ ਪੁਰਾਣਾ ਨੂੰ ਪ੍ਰਧਾਨ ਮੰਤਰੀ ਦੇ ਨਾਮ ਦਾ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਦਲਜੀਤ ਕੌਰ ਬੰਧਨ ਮੀਤ ਪ੍ਰਧਾਨ ਪੰਜਾਬ, ਜਿਲਾ ਪ੍ਰਧਾਨ ਵੀਰਪਾਲ ਕੌਰ, ਗੁਰਮੀਤ ਕੌਰ, ਸੁਖਜੀਤ ਕੌਰ, ਰਣਜੀਤ ਕੌਰ , ਜਸਪ੍ਰੀਤ ਕੌਰ ਫਰੀਦਕੋਟ ਤੇ ਜਿਲਾ ਫਿਰੋਜਪੁਰ ਨਰਿੰਦਰ ਕੌਰ, ਦੌਲਤ ਭੱਟੀ ਜਿਲਾ ਪ੍ਰਧਾਨ, ਗੁਰਮੇਲ ਸਿੰਘ ਭਿੰਡਰ ਪ੍ਰਧਾਨ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ, ਕਸਮੀਰ ਸਿੰਘ, ਪ੍ਰਸ਼ੋਤਮ ਲਾਲ, ਨਛੱਤਰ ਸਿੰਘ, ਦਰਬਾਰਾ ਸਿੰਘ, ਬਲਵਿੰਦਰ ਸਿੰਘ, ਗੇਜਾ ਸਿੰਘ, ਪ੍ਰਤਾਪ ਸਿੰਘ, ਆਦਿ ਹੋਰ ਵਰਕਰ ਸ਼ਾਮਲ ਸਨ।