ਹਨੂੰਮਾਨ ਜੀ ਦੀ ਮੂਰਤੀ ਦੇ ਨਵੀਨੀਕਰਣ ਸਮਾਗਮ ’ਚ ਮਹਾ ਆਰਤੀ ਦਾ ਆਯੋਜਨ,ਭਾਰੀ ਸੰਖਿਆ ’ਚ ਸ਼ਰਧਾਲੂ ਅਤੇ ਸ਼ਹਿਰਵਾਸੀਆਂ ਬਣੇ ਸਨਾਤਨੀ ਪਰੰਪਰਾ ਦੇ ਗਵਾਹ

ਮੋਗਾ, 9 ਨਵੰਬਰ (ਜਸ਼ਨ)-ਸਥਾਨਕ ਪੁਰਾਣੀ ਦਾਣਾ ਮੰਡੀ ਸਥਿਤ ਹਨੂੰਮਾਨ ਜੀ ਦੀ ਵਿਸ਼ਾਲ ਮੂਰਤੀ ਦੇ ਨਵੀਨੀਕਰਨ ਦੇ ਕਾਰਜ ਨੂੰ ਭਾਰਤ ਮਾਤਾ ਮੰਦਿਰ ,ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਵੱਲੋਂ ਨਵਾਂ ਰੂਪ ਪ੍ਰਦਾਨ ਕੀਤਾ ਗਿਆ ਹੈ। ਹਨੂੰਮਾਨ ਦੀ ਜੀ ਵਿਸ਼ਾਲ ਮੂਰਤੀ ਨੂੰ ਰੰਗ ਰੋਗਨ ਦੇ ਨਲ ਮੰਦਿਰ ’ਚ ਸਥਾਪਿਤ ਨਵ ਗ੍ਰਹਿਆਂ ਦਾ ਵੀ ਨਵੀਨੀਕਰਨ ਕੀਤਾ ਗਿਆ ਹੈ। ਹਨੂੰੰਾਮਨ ਜੀ ਦੀ ਪ੍ਰਤਿਮਾ ਦੇ ਅਨਾਵਰਨ ਸਬੰਧੀ ਭਾਰਤ ਮਾਤਾ ਮੰਦਿਰ ਮੋਗਾ ਵਿਖੇ ਮਹਾ ਆਰਤੀ ਅਤੇ ਪੂਜਨ ਦਾ ਆਯੋਜਨ ਮੰਗਲਵਾਰ ਦੀ ਰਾਤ ਨੂੰ ਸਰਧਾ ਅਤੇ ਧੂਮਧਾਮ ਨਾਲ ਕੀਤਾ ਗਿਆ । ਇਸ ਸਬੰਧੀ ਪੰਡਿਤ ਮਹਿੰਦਰ ਨਰਾਇਣ ਝਾ ਦੀ ਅਗਵਾਈ ਵਿਚ ਗਾਇਕ ਮਨੋਰ ਅਰੋੜਾ ਨਾਲ ਭਾਰੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਹਨੂੰਮਾਨ ਚਾਲੀਸਾ ਦੇ ਪਾਠ ’ਚ ਭਾਗ ਲਿਆ। ਹਨੂੰਮਾਨ ਚਾਲੀਸਾ ਦੇ ਪਾਠ ਉਪਰੰਤ ਮੋਗਾ ਦੇ ਸ਼ਾਮ ਲਾਲ ਨਰਸਿੰਗ ਹੋਮ ਦੇ ਡਾਕਟਰ ਸ਼ਾਮ ਸੰੁਦਰ ਗਰਗ ,ਡਾ: ਸੀਮਾਂਤ ਗਰਗ ਅਤੇ ਡਾ: ਮੌਨਿਕਾ ਗਰਗ ਨੇ ਭਾਰਤ ਮਾਤਾ ਮੰਦਿਰ ਦੇ ਪ੍ਰਧਾਨ ਵਿਜੇ ਅਰੋੜਾ ਅਤੇ ਸਕੱਤਰ ਸੁਭਾਸ਼ ਗਰੋਵਰ ਅਤੇ ਮੁੱਖ ਸੇਵਾਦਾਰ ਹਰਸ਼ ਗੋਇਲ ਦੀ ਅਗਵਾਈ ਵਿਚ ਮੂਰਤੀ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ਅਤੇ ਮਹਾ ਆਰਤੀ ਉਤਰਦਿਆਂ ਹਨੂੰਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੋਗਾ ਵਿਖੇ ਪਹਿਲੀ ਵਾਰ ਸ਼ਹਿਰਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਦਿਆਂ ਸਨਾਤਨੀ ਪਰੰਪਰਾ ਦੀ ਗਵਾਹੀ ਭਰੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ,ਸਰਪ੍ਰਸਤ ਡਾ: ਪੀ ਐੱਨ ਮਹਾਜਨ ,ਡਾ: ਤਨੁਜ ਥਾਪਰ,ਦਵਿੰਦਰਪਾਲ ਸਿੰਘ ਰਿੰਪੀ ,ਬਜਰੰਗ ਦਲ ਦੇ ਸੰਯੋਜਕ ਯਸ਼ਪਾਲ ਸੈਨੀ ,ਡਾ:ਸੁਨੀਲ ਮਿੱਤਲ,ਦਿਨੇਸ਼ ਬਾਂਸਲ ,ਰਵਿੰਦਰ ਗੋਇਲ ਸੀ ਏ, ਰਸਿਕ ਸ਼ਰਮਾ,ਰਜਿੰਦਰ ਸਿੰਘ,ਸੰਦੀਪ ਗਰਗ ਸੀ ਏ, ਸੰਜੀਵ ਅਰੋੜਾ, ਪਿੰ੍ਰਸ ਐੱਸ ਪੀ ,ਅਮਨ ਸਿੰਗਲਾ ਆਦਿ ਪਤਵੰਤਿਆਂ ਅਤੇ ਸਮਾਜ ਸੇਵੀਆਂ ਨੇ ਮਹਾ ਆਰਤੀ ’ਚ ਭਾਗ ਲੈਂਦਿਆਂ ਹਨੂੰਮਾਨ ਜੀ ਦਾ ਆਸ਼ੀਰਵਾਤ ਪ੍ਰਾਪਤ ਕੀਤਾ। ਇਸ ਮੌਕੇ ਡਾ: ਸੀਮਾਂਤ ਗਰਗ ਨੇ ਦੱਸਿਆ ਕਿ ਸਨਾਤਨੀ ਸਮਾਜ ਵਿਚ ਸਮੂਹਿਕ ਮਹਾ ਆਰਤੀ ਦਾ ਵਿਸ਼ੇਸ਼ ਮਹੱਤਵ ਹੈ । ਉਹਨਾਂ ਦੱਸਿਆ ਕਿ ਭਾਰਤ ਮਾਤਾ ਮੰਦਿਰ ਪੁਰਾਣੀ ਦਾਣਾ ਮੰਡੀ ਵਿਚ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਵਿਧੀ ਅਨੁਸਾਰ ਮਹਾ ਆਰਤੀ ਦਾ ਆਯੋਜਨ ਕੀਤਾ ਜਾਵੇਗਾ । ਇਸ ਮੌਕੇ ਵਿਕਰਮ ਗਰੋਵਰ ,ਲਾਟੀ ਧਮੀਜਾ ,ਮਨੋਜ ਜਿੰਦਲ ,ਡਾ: ਰਵਿੰਦਰ ਰਵੀ ,ਦੀਪਕ ਤਾਇਲ ,ਮੇਜਰ ਪ੍ਰਦੀਪ ,ਿਸ਼ਨ ਤਾਇਲ ,ਨਵਜੀਵਨ ,ਅਜੇ ਪੱਬੀ,ਦੀਪਕ ਮਹਿੰਦੀਰੱਤਾ ,ਦਿਨੇਸ਼ ਬਾਂਸਲ,ਅਸ਼ੋਕ ਸਫਰੀ ,ਰਾਜੇਸ਼ ਸਾਰਵਾਨ,ਨਰੇਸ਼ ਬੋਹਤ,ਅਰੁਨ ਸਿੰਗਲਾ ਰਸਿਕ ਸ਼ਰਮਾ, ਵਿਪਿਨ ਝਾ ,ਪਰਵੀਨ ਸੱਚਰ ,ਸੂਰਜ ਜੈਨ,ਭੂਸ਼ਣ ਗਰਗ,ਦਿਨੇਸ਼ ਕਟਾਰੀਆ ,ਵਰਿੰਦਰ ਗਰਗ ,ਰਜਿੰਦਰ ਗਰਗ ,ਵਰਿੰਦਰ ,ਰਾਜੀਵ ,ਰਸਿਕ ਗੁਪਤਾ ਦੇ ਇਲਾਵਾ ਵੱਡੀ ਵਿਣਤੀ ਵਿਚ ਪਤਵੰਤੇ ਹਾਜ਼ਰ ਸਨ।