ਸੁਸਾਇਟੀ ਦੀਆਂ ਚੋਣਾਂ ਵਿੱਚ ਬਿਨਾ ਮੁਕਾਬਲੇ ਕਾਂਗਰਸ ਪਾਰਟੀ ਰਹੀ ਜੇਤੂ

ਬਾਘਾਪੁਰਾਣਾ,9 ਨਵੰਬਰ (ਜਸਵੰਤ ਗਿੱਲ ਸਮਾਲਸਰ)- ਸਥਾਨਕ ਸ਼ਹਿਰ ਅੰਦਰ ਅੱਜ ਹੋਈਆਂ ਸੁਸਾਇਟੀ ਦੀਆ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਬਿਨਾ ਮੁਕਾਬਲਾ ਦੇ ਜਿੱਤ ਪ੍ਰਾਪਤ ਕਰ ਲਈ ਹੈ। ਇਸ ਜਿੱਤ ਦੀ ਖੁਸ਼ੀ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਜਿੱਤ ਦਾ ਜਸ਼ਨ ਮਨਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਰਸ਼ਨ ਬਰਾੜ ਨੇ ਦੱਸਿਆ ਕਿ ਸ਼ਹਿਰ ਅੰਦਰ ‘ਦੀ ਬਾਘਾਪੁਰਾਣਾ ਕੋਅ:ਮਾਰਕਿਟਿੰਗ ਸੁਸਾਇਟੀ ਲਿਮ.ਬਾਘਾਪੁਰਾਣਾ’ ਦੀਆ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਛੇ ਉਮੀਦਵਾਰਾਂ ਨੇ ਭਾਗ ਲਿਆ ਸੀ ਜੋ ਬਿਨਾ ਮੁਕਾਬਲੇ ਇਨਾ ਚੋਣਾਂ ਵਿੱਚ ਜੇਤੂ ਰਹੇ ਹਨ।  ਇਸ ਮੌਕੇ ਬਰਾੜ ਨੇ ਲੱਡੂ ਵੰਡ ਕੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਬਾਘਾਪੁਰਾਣਾ ਜ਼ੋਨ ਤੋਂ ਪ੍ਰਗਟ ਸਿੰਘ,ਠੱਠੀ ਭਾਈ ਜ਼ੋਨ ਤੋਂ ਹਰਦੀਸ਼ ਸਿੰਘ ਦੀਸ਼ਾ,ਸਮਾਲਸਰ ਜ਼ੋਨ ਤੋਂ ਬਲਬੀਰ ਸਿੰਘ,ਬਾਘਾਪੁਰਾਣਾ ਤੋਂ ਸੰਤੋਖ ਸਿੰਘ,ਠੱਠੀ ਭਾਈ ਤੋਂ ਸੁਖਜਿੰਦਰ ਸਿੰਘ ਅਤੇ ਸਮਾਲਸਰ ਤੋਂ ਰਣਜੀਤ ਸਿੰਘ ਜੇਤੂ ਰਹੇ ਹਨ।   ਇਸ ਮੌਕੇ ਵਿਧਾਇਕ ਬਰਾੜ ਨੇ ਵਿਰੋਧੀਆਂ ਨੂੰ ਲਲਕਾਰ ਕੇ ਕਿਹਾ ਹੈ ਕਿ ਇਹ ਤਾਂ ਜਿੱਤ ਦੀ ਸ਼ੁਰੂਆਤ ਹੈ ਅੱਗੇ ਕਾਂਗਰਸ ਪਾਰਟੀ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਵਿੱਚ ਵੀ ਮੋਰਚਾ ਮਾਰ ਕੇ ਵਿਰੋਧੀਆ ਦੀ ਨੀਂਦ ਉਡਾ ਕੇ ਰੱਖ ਦੇਵੇਗੀ।ਇਸ ਮੌਕੇ ਐਡਵੋਕੇਟ ਨਰ ਸਿੰਘ ਬਰਾੜ,ਜਗਸੀਰ ਗਰਗ,ਗੁਰਬਚਨ ਸਿੰਘ ਬਰਾੜ,ਜਗਸੀਰ ਬਾਬਾ ਕਾਲੇਕੇ,ਸ਼ਸੀ ਗਰਗ,ਸੁਰਿੰਦਰ ਸ਼ਿੰਦਾ,ਪ੍ਰਧਾਨ ਗੁਰਦੀਪ ਬਰਾੜ,ਸ਼ੰਨੀ ਸਿੰਗਲਾ,ਬਾਬਾ ਹੰਸ ਰਾਜ ਗਰਗ,ਸਤਵੰਤ ਬਰਾੜ ਲੰਗੇਆਣਾ,ਸੁਖਵੰਤ ਮਰਾੜ,ਹਰਜੀਤ ਬਰਾੜ ਲੰਗੇਆਣਾ,ਗਗਨ ਨਿਗਾਹਾ,ਕਾਕਾ ਪ੍ਰਧਾਨ,ਬਿੱਟੂ ਮਿੱਤਲ,ਮਨੀ ਮਿੱਤਲ,ਸ਼ਹਿਲ ਗਰਗ,ਡਾ.ਦਵਿੰਦਰ ਗਿੱਲ,ਵਿੱਕੀ ਮਾਰਬਲ ਵਾਲੇ,ਵਿਕਰਮ ਗਰਗ,ਰਮਨ ਕੁਮਾਰ,ਟੀਨਾ ਬਾਂਸਲ,ਰਾਜ ਕਮਲ ਲੂੰਬਾ,ਸੋਨੀ ਘੋਲੀਆ,ਰਾਜਾ ਚੰਨੂਵਾਲਾ,ਰਾਜੂ,ਸਰਬਜੀਤ ਕੌਰ,ਸੀਪਾ ਰਾਜੇਆਣਾ ਸੂਬੇਦਾਰ ਬਲਦੇਵ ਸਿੰਘ ਸੁਖਾਨੰਦ,ਰਾਮ ਸਿੰਘ ਲੋਧੀ ਠੱਠੀ ਭਾਈ,ਗੁਰਚਰਨ ਸਿੰਘ ਚੀਂਦਾ,ਬਲਕੌਰ ਸਿੰਘ ਮਾਨ ਅਤੇ ਪੰਚ ਗੁਰਦੇਵ ਸਿੰਘ ਬਰਾੜ ਸਮਾਲਸਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।