ਜਗਜੀਤ ਸਿੰਘ pharmacist ਨੇ ਕੋਕਰੀ ਕਲਾਂ ਵਿਖੇ ਸੰਭਾਲਿਆ ਅਹੁਦਾ

ਅਜੀਤਵਾਲ,9ਨਵੰਬਰ (ਜਸ਼ਨ)-ਪਿੰਡ ਕੋਕਰੀ ਕਲਾਂ ਵਿਖੇ ਸਰਕਾਰੀ ਹਸਪਤਾਲ ਵਿੱਚ ਜਗਜੀਤ ਸਿੰਘ ਖਹਿਰਾ ਨੇ pharmacist ਤੇ ਤੌਰ ਤੇ ਆਪਣਾ ਅਹੁਦਾ ਸੰਭਾਲਿਆ। ਇਸ ਸਮੇਂ ਭਾਈ ਘਨੱ੍ਹਈਆਂ ਜੀ ਲੋਕ ਭਲਾਈ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ ਖਹਿਰਾ ਵੱਲੋਂ ਕਲੱਬ ਦੇ ਲੋਕ ਭਲਾਈ ਕੰਮਾਂ ਨੂੰ ਵੇਖਦੇ ਹੋਏ ਉਨ੍ਹਾਂ ਕਿਹਾ ਕਿ ਜੋ ਵੀ ਮਰੀਜ਼ ਦਵਾਈ ਲੈਣ ਲਈ ਆਵੇਗਾ ਉਸ ਪਾਸੋਂ ਕੋਈ ਪਰਚੀ ਖਰਚਾ ਨਹੀ ਲਿਆ ਜਾਵੇਗਾ ਸਗੋਂ ਜਿੰਨਾਂ ਵੀ ਖਰਚ ਹੋਵੇਗਾ ਉਹ ਖੁਦ ਅਦਾ ਕਰਨਗੇ। ਸਮੂਹ ਪਤਵੰਤੇ ਸੱਜਣਾ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਕਿਹਾ ਕਿ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਇੰਨੀ ਵਧੀਆ ਸੋਚ ਵਾਲੇ ਇਨਸਾਨ ਸਾਡੇ ਹਸਪਤਾਲ ਵਿੱਚ ਆਏ ਹਨ। ਇਸ ਸਮੇਂ ਕਲੱਬ ਪ੍ਰਧਾਨ ਕਰਮ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ ਰੂਪਰਾ, ਖਜਾਨਚੀ ਵਰਿੰਦਰ ਕੁਮਾਰ ਸੇਮੀ, ਰਣਜੀਤ ਸਿੰਘ, ਪ੍ਰਮਿੰਦਰ ਸਿੰਘ ਤਤਲਾ, ਮਨਜੀਤ ਸਿੰਘ ਬੇਦੀ, ਮਾ. ਤੇਜਾ ਸਿੰਘ, ਗਮਦੂਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।


