ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਫੂਕਿਆ ਮੋਦੀ ਦਾ ਪੁਤਲਾ

ਬਾਘਾਪੁਰਾਣਾ,8 ਨਵੰਬਰ (ਜਸਵੰਤ ਗਿੱਲ ਸਮਾਲਸਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ ਸਾਲ 8 ਨਵੰਬਰ ਨੂੰ ਕੀਤੀ ਗਈ ਨੋਟਬੰਦੀ ਨੂੰ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਭਾਰਤੀ ਅਰਥਵਿਵਸਥਾ ਲਈ ਘਾਤਕ ਦੱਸ ਕੇ 8 ਨਵੰਬਰ ਨੂੰ ‘ਕਾਲਾ ਦਿਨ’ ਐਲਾਨ ਦਿੱਤਾ ਹੈ ਅਤੇ ਅੱਜ ਦੇ ਦਿਨ ਪੂਰੇ ਭਾਰਤ ਵਿੱਚ ਕਾਂਗਰਸ ਤੇ ਦੂਸਰੀਆਂ ਵਿਰੋਧੀ ਪਾਰਟੀਆਂ ਨੇ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਇਸ ਦਿਨ ਨੂੰ ਹਰ ਸਾਲ ਕਾਲੇ ਦਿਨ ਵਜੋਂ ਯਾਦ ਰੱਖਣ ਦਾ ਹੋਕਾ ਦਿੱਤਾ ਹੈ।ਇਸ ਤਹਿਤ ਹੀ ਅੱਜ ਹਲਕਾ ਬਾਘਾਪੁਰਾਣਾ ਵਿਖੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਸ਼ਹਿਰ ਦੀ ਸੁਭਾਸ਼ ਮੰਡੀ ਵਿੱਚ ਇੱਕਤਰ ਹੋਏ ਸੈਂਕੜੈ ਕਾਂਗਰਸੀਆਂ ਦਾ ਕਾਫਲਾ ‘ਮੋਦੀ ਮੁਰਦਾਵਾਦ’ ਦੇ ਨਾਅਰੇ ਲਾਉਂਦਾ ਹੋਇਆ ਸ਼ਹਿਰ ਦੇ ਮੁੱਖ ਚੌਂਕ ਵਿੱਚ ਪਹੁੰਚਿਆ ਜਿੱਥੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਭਾਪਜਾ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਦੀ ਨੋਟਬੰਦੀ ਨੇ ਭਾਰਤ ਦੇ ਗਰੀਬ-ਮਜ਼ਦੂਰਾਂ ਦਾ ਭੱਠਾ ਬਿਠਾ ਕੇ ਰੱਖ ਦਿੱਤਾ ਹੈ ਆਪਣੇ ਕੰਮਕਾਰ ਛੱਡ ਕੇ ਕਈ ਦਿਨ ਕਤਾਰਾਂ ਵਿੱਚ ਖੜ੍ਹੇ ਰਹੇ ਗਰੀਬਾਂ ਨੂੰ ਨੋਟਬੰਦੀ ਦੇ ਫੈਸ਼ਲੇ ਦਾ ਕਿੰਨਾ ਕੁ ਲਾਭ ਹੋਇਆ ਹੈ ਇਸ ਬਾਰੇ ਸਭ ਨੂੰ ਪਤਾ ਹੈ।ਇਸ ਫੈਸਲੇ ਨਾਲ ਲੋਕਾਂ ਨੂੰ ਲਾਭ ਨਹੀਂ ਸਗੋਂ ਨੁਕਸਾਨ ਹੀ ਹੋਇਆ ਹੈ।ਵਿਧਾਇਕ ਨੇ ਕਿਹਾ ਕਿ ਮੋਦੀ ਦੀ ਨੋਟਬੰਦੀ ਉਸ ਦੇ ਆਪਣੇ ਚਹੇਤਿਆ ਦੇ ਪੈਸਿਆ ਦੀ ਰੱਖਿਆਕ ਨਿਕਲੀ ਹੈ ਅੱਜ ਦੇਸ਼ ਦਾ ਬੱਚਾ-ਬੱਚਾ ਇਸ ਗੱਲ ਤੋਂ ਜਾਣੂ ਹੈ ਕਿ ਮੋਦੀ ਦੀ ਨੋਟਬੰਦੀ ਨਾਲ ਉਸ ਦੇ ਆਪਣਿਆ ਨੂੰ ਹੀ ਲਾਭ ਹੋਇਆ ਹੈ ਅਤੇ ਉਨ੍ਹਾਂ ਦਾ ਪੈਸਾ ਸੁਰੱਖਿਅਤ ਸਹੀ ਟਿਕਾਣੇ ਉੱਤੇ ਪਹੁੰਚ ਗਿਆ।ਜਦ ਕਿ ਇਹ ਦਰਮਿਆਨੇ ਕਾਰੋਬਾਰੀਆ ਅਤੇ ਗਰੀਬ-ਮਜ਼ਦੂਰਾਂ ਲਈ ਘਾਤਕ ਸਾਬਤ ਹੋਈ ਹੈ।ਉਨ੍ਹਾਂ ਕਿਹਾ ਕਿ ਨੋਟਬੰਦੀ ਦਰਮਿਆਨ ਬੈਂਕ ਦੀਆ ਕਤਾਰਾਂ ਵਿੱਚ ਮਰਨ ਵਾਲੇ ਲੋਕਾਂ ਨੂੰ ਕੇਂਦਰ ਸਰਕਾਰ ਨੇ ਇੱਕ ਸਾਲ ਬਾਅਦ ਵੀ ਕੋਈ ਮੁਆਵਜ਼ਾਂ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾ ਦੀ ਕੋਈ ਸਾਰ ਲਈ ਹੈ।ਨੋਟਬੰਦੀ ਦੌਰਾਨ ਅਨੇਕਾਂ ਲੋਕਾਂ ਦੇ ਵਿਆਹ ਅਤੇ ਹੋਰ ਖੁਸ਼ੀ ਵਾਲੇ ਸਮਾਗਮ ਵੀ ਨਹੀਂ ਹੋ ਸਕੇ ਸਨ।ਬਰਾੜ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਹਫੜਾ-ਦਫੜੀ ਮਚਾਉਣ ਵਾਲੀ ਨੋਟਬੰਦੀ ਨੂੰ ਦੇਸ਼ ਦੇ ਲੋਕ ਸਦਾ ਯਾਦ ਰੱਖਣਗੇ ਅਤੇ ਹਰ ਸਾਲ 8 ਨਵੰਬਰ ਨੂੰ ਕਾਲੇ ਦਿਨ ਵਜੋਂ ਮਨਾਕੇ ਮੋਦੀ ਨੂੰ ਉਸ ਦੇ ਇਸ ਲੋਕ ਵਿਰੋਧੀ ਲਏ ਫੈਸਲੇ ਦੀ ਯਾਦ ਦਵਾਉਂਦੇ ਰਹਿਣਗੇਇਸ ਮੌਕੇ ਐਡਵੋਕੇਟ ਨਾਰ ਸਿੰਘ ਬਰਾੜ,ਜਗਸੀਰ ਗਰਗ,ਗੁਰਬਚਨ ਸਿੰਘ ਬਰਾੜ,ਜਗਸੀਰ ਬਾਬਾ ਕਾਲੇਕੇ,ਸ਼ਸੀ ਗਰਗ,ਸੁਰਿੰਦਰ ਸ਼ਿੰਦਾ,ਪ੍ਰਧਾਨ ਗੁਰਦੀਪ ਬਰਾੜ,ਸ਼ੰਨੀ ਸਿੰਗਲਾ,ਬਾਬਾ ਹੰਸ ਰਾਜ ਗਰਗ,ਸਤਵੰਤ ਬਰਾੜ ਲੰਗੇਆਣਾ,ਸੁਖਵੰਤ ਮਰਾੜ੍ਹ,ਹਰਜੀਤ ਬਰਾੜ ਲੰਗੇਆਣਾ,ਸੂਬੇਦਾਰ ਬਲਦੇਵ ਸਿੰਘ ਸੁਖਾਨੰਦ,ਰਾਮ ਸਿੰਘ ਲੋਧੀ ਠੱਠੀ ਭਾਈ,ਗੁਰਚਰਨ ਸਿੰਘ ਚੀਂਦਾ,ਬਲਕੌਰ ਸਿੰਘ ਮਾਨ,ਛਿੱਕਾ ਗਰਗ,ਗਗਨ ਨਿਗਾਹਾ,ਕਾਕਾ ਪ੍ਰਧਾਨ,ਬਿੱਟੂ ਮਿੱਤਲ,ਮਨੀ ਮਿੱਤਲ,ਸ਼ਹਿਲ ਗਰਗ,ਡਾ.ਦਵਿੰਦਰ ਗਿੱਲ,ਵਿੱਕੀ ਮਾਰਬਲ ਵਾਲੇ,ਵਿਕਰਮ ਗਰਗ,ਰਮਨ ਕੁਮਾਰ,ਟੀਨਾ ਬਾਂਸਲ,ਰਾਜ ਕਮਲ ਲੂੰਬਾ,ਸੋਨੀ ਘੋਲੀਆ,ਰਾਜਾ ਚੰਨੂਵਾਲਾ,ਰਾਜੂ,ਸਰਬਜੀਤ ਕੌਰ,ਸੀਪਾ ਰਾਜੇਆਣਾ ਅਤੇ ਪੰਚ ਗੁਰਦੇਵ ਸਿੰਘ ਬਰਾੜ ਸਮਾਲਸਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।


