ਸਾਬਕਾ ਡੀ.ਆਈ.ਜੀ. ਪੰਜਾਬ ਅਮਰੀਕ ਸਿੰਘ ਹੁੰਦਲ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਮੋਗਾ,6 ਨਵੰਬਰ (ਜਸ਼ਨ)-ਸੀਨੀਅਰ ਅਕਾਲੀ ਆਗੂ ਗੁਰਸ਼ਰਨਬੀਰ ਸਿੰਘ ਪੈਗੀ ਹੁੰਦਲ ਅਤੇ ਐਡਵੋਕੇਟ ਹਰਸ਼ਰਨਬੀਰ ਸਿੰਘ ਹੰੁਦਲ ਦੇ ਪਿਤਾ ਸਾਬਕਾ ਡੀ.ਆਈ.ਜੀ. ਪੰਜਾਬ ਅਮਰੀਕ ਸਿੰਘ ਹੰੁਦਲ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਸਲੀਣਾ (ਮੋਗਾ) ਵਿਖੇ ਕਰ ਦਿੱਤਾ ਗਿਆ। ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦੇਣ ਵਾਲਿਆਂ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਮਾਜ ਦੇ ਵੱਖਵੱਖ ਵਰਗਾਂ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ। ਡੀ.ਆਈ.ਜੀ. ਪੰਜਾਬ ਅਮਰੀਕ ਸਿੰਘ ਹੰੁਦਲ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋਣ ਵਾਲਿਆਂ ’ਚ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਹਲਕਾ ਧਰਮਕੋਟ, ਸੰਤ ਬਾਬਾ ਗੁਰਜੰਟ ਸਿੰਘ ਸਲੀਣੇ ਵਾਲੇ, ਜਗਤਾਰ ਸਿੰਘ ਸਮਰਾ ਲੋਹਗੜ੍ਹ ਯੂ.ਐਸ.ਏ., ਇਕਬਾਲ ਸਿੰਘ ਸਮਰਾ ਲੋਹਗੜ੍ਹ ਯੂ.ਐਸ.ਏ., ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ, ਜਗਰੂਪ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਪਰਮਪ੍ਰੀਤ ਸਿੰਘ ਮਿੱਕੀ ਹੁੰਦਲ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਸਮਾਜ ਸੇਵੀ ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਬਿਗਬੈੱਨ ਸਵੀਟਸ ਦੇ ਐਮ.ਡੀ. ਬਿੰਦੂ ਸੂਦ , ਜਗਤਾਰ ਸਿੰਘ ਏ.ਟੀ.ਸੀ., ਪਰਮਿੰਦਰ ਸਿੰਘ ਤੂਰ ਐਡਵੋਕੇਟ ਪ੍ਰਧਾਨ ਬਾਰ ਐਸੋਸੀਏਸ਼ਨ ਮੋਹਾਲੀ, ਮਾਨ ਸਿੰਘ ਗਰਚਾ , ਸਾਬਕਾ ਸਰਪੰਚ ਮਹਿੰਦਰ ਸਿੰਘ ਗੁੱਲੂ, ਐਡਵੋਕੇਟ ਪਿ੍ਰਤਪਾਲ ਸਿੰਘ, ਰਣਬੀਰ ਸਿੰਘ ਰਾਣਾ ਹੰੁਦਲ ਸਮੇਤ ਸ਼ਹਿਰ ਅਤੇ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸੁਖਜਿੰਦਰ ਸਿੰਘ ਕਾਕਾ ਬਲਖੰਡੀ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵਰਗੀ ਅਮਰੀਕ ਸਿੰਘ ਹੁੰਦਲ ਦੇ ਫ਼ੁੱਲ ਚੁਗਣ ਦੀ ਰਸਮ 8 ਨਵੰਬਰ ਬੱੁਧਵਾਰ ਨੂੰ ਸਵੇਰੇ 9 ਵਜੇ ਸ਼ਮਸ਼ਾਨਘਾਟ ਸਲੀਣਾ (ਮੋਗਾ) ਵਿਖੇ ਹੋਵੇਗੀ।