ਸ਼ੀਨਮ ਦਾ ਆਸਟੇ੍ਰਲੀਆ ’ਚ ਪੜਾਈ ਕਰਨ ਦਾ ਸੁਪਨਾ ਆਰ.ਆਈ.ਈ.ਸੀ. ਨੇ ਕੀਤਾ ਸਾਕਾਰ
ਮੋਗਾ, 6 ਨਵੰਬਰ (ਜਸ਼ਨ )ਮਾਲਵੇ ਦੀ ਇਮੀਗਰੇਸ਼ਨ ਆਰ.ਆਈ.ਈ.ਸੀ. ਸੰਸਥਾ ਵੱਲੋਂ ਇਸ ਵਾਰ ਸ਼ੀਨਮ ਪੁੱਤਰੀ ਜਸਪਾਲ ਵਾਸੀ ਡਰੋਲੀ ਭਾਈ ਦਾ ਆਸਟੇ੍ਰਲੀਆ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ ਗਿਆ। ਸੰਸਥਾ ਦੇ ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਆਰ.ਆਈ.ਈ.ਸੀ.ਸੰਸਥਾ ਨਿਰਾਸ਼ ਹੋਏ ਵਿਦਿਆਰਥੀਆਂ ਦੇ ਵਿਦੇਸ਼ਾਂ ਵਿਚ ਪੜਨ ਦੇ ਸੁਪਨੇ ਸਾਕਾਰ ਕਰਨ ਲਈ ਤਨਦੇਹੀ ਨਾਲ ਯਤਨ ਕਰਦੀ ਹੈ। ਉਹਨਾਂ ਕਿਹਾ ਕਿ ਜਿਨਾਂ ਦਾ ਵੀਜ਼ਾ ਹੋਰਨਾਂ ਸੰਸਥਾਵਾਂ ਤੋਂ ਪ੍ਰਵਾਨ ਨਹੀਂ ਹੁੰਦਾ ਉਨਾਂ ਦੀ ਫਾਈਲ ਵਧੀਆ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਤਾਂ ਕਿ ਵਿਦਿਆਰਥੀ ਆਪਣੀ ਉਚੇਰੀ ਪੜਾਈ ਆਪਣੇ ਮਨਪਸੰਦ ਦੇਸ਼ ਵਿਚ ਕਰ ਸਕਣ। ਉਨਾਂ ਦੱਸਿਆ ਕਿ ਆਸਟੇ੍ਰਲੀਆ ਜਾਣ ਦੇ ਚਾਹਵਾਨ ਵਿਦਿਆਰਥੀ 12ਵੀਂ ਪਾਸ , ਬੈਚੂਲਰ ਜਾਂ ਡਿਪਲੋਮਾ ਹੋਲਡਰ ਹਨ ਉਨਾਂ ਦੇ 5.5 ਬੈਂਡ ’ਤੇ ਵੀ ਵੀਜ਼ੇ ਲਗਵਾਏ ਜਾ ਰਹੇ ਹਨ । ਇਸ ਮੌਕੇ ਸ਼ੀਨਮ ਦੇ ਪਰਿਵਾਰਕ ਮੈਂਬਰਾਂ ਨੂੰ ਵੀਜ਼ਾ ਸਬੰਧੀ ਕਾਗਜ਼ਤ ਸੌਂਪਦੇ ਹੋਏ ਡਾਇਰੈਕਟਰਜ਼ ਅਤੇ ਸਟਾਫ਼ ਮੈਂਬਰਾਂ ਵੱਲੋਂ ਵਿਦਿਆਰਥਣ ਦੇ ਉੱਜਲ ਭਵਿੱਖ ਦੀ ਕਮਾਨਾ ਕੀਤੀ ਗਈ।