ਹਿਮਾਚਲ ਦੇ ਠਿਓਗ ਹਲਕੇ ਤੋਂ ਕਾਂਗਰਸੀ ਉਮੀਦਵਾਰ ਦੀਪਕ ਰਾਠੌਰ ਨੂੰ ਆਮ ਲੋਕਾਂ ਵੱਲੋਂ ਮਿਲ ਰਿਹੈ ਭਰਵਾਂ ਸਮਰਥਨ--ਪ੍ਰਧਾਨ ਵੀਰਪਾਲ ਕੌਰ ਜੌਹਲ

ਸ਼ਿਮਲਾ,5 ਨਵੰਬਰ (ਜਸ਼ਨ)- ‘ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਸ਼ਿਮਲਾ ਦੇ ਠਿਓਗ ਖੇਤਰ ਤੋਂ ਕਾਂਗਰਸ ਦੇ ਉਮੀਦਵਾਰ ਦੀਪਕ ਰਾਠੌਰ ਦੀ ਜਿੱਤ ਯਕੀਨੀ ਬਣਾਉਣ ਲਈ ਮੋਗਾ ਤੋਂ ਮਹਿਲਾ ਕਾਂਗਰਸ ਦੀ ਪ੍ਰਧਾਨ ਵੀਰਪਾਲ ਕੌਰ ਜੌਹਲ ਅਤੇ ਸੀਨੀਅਰ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ, ਬਲਾਕ ਪ੍ਰਧਾਨ ਰੀਮਾ ਰਾਣੀ,ਪਿ੍ਰਅਕਾਂ ਖੰਨਾ ਅਤੇ ਹੋਰ ਸਥਾਨਕ ਕਾਂਗਰਸੀ ਵਰਕਰ ਆਪਣੀ ਜੀਅ ਜਾਨ ਨਾਲ ਮਿਹਨਤ ਕਰਦਿਆਂ ਚੋਣ ਪ੍ਰਚਾਰ ਕਰ ਰਹੇ ਹਨ । ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਮੋਗਾ ਮਹਿਲਾ ਕਾਂਗਰਸ ਦੀ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਰਾਜ ਵਿਚ ਨੋਟਬੰਦੀ ,ਜੀ ਐੱਸ ਟੀ ਅਤੇ ਮਹਿੰਗਾਈ ਆਦਿ ਸਮੱਸਿਆਵਾਂ ਨੂੰ ਲੈ ਕੇ ਸਮਾਜ ਦਾ ਹਰ ਵਰਗ ਦੁਖੀ ਹੈ ਇਸੇ ਕਰਕੇ ਪੰਜਾਬ ਦੀਆਂ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਦੀ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਦੇਸ਼ ਦੇ ਬਾਕੀ ਸੂਬਿਆਂ ਵਿਚ ਵੀ ਕਾਂਗਰਸ ਦੀ ਜਿੱਤਾਂ ਦਰਜ ਹੋਣੀਆਂ ਤੈਅ ਹਨ । ਉਹਨਾਂ ਕਿਹਾ ਕਿ ਹਿਮਾਚਲ ਦੇ ਠਿਓਗ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਬੇਹੱਦ ਮਿਹਨਤੀ ਅਤੇ ਇਮਾਨਦਾਰ ਆਗੂ ਦੀਪਕ ਰਾਠੌਰ ਨੂੰ ਆਮ ਲੋਕਾਂ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ । ਉਹਨਾਂ ਆਖਿਆ ਕਿ  ਜਿਸ ਤਰਾਂ ਪੰਜਾਬ ਦੇ ਲੋਕਾਂ ਨੇ ਅਕਾਲੀ ਭਾਜਪਾ ਰਾਜ ਦੇ 10 ਸਾਲਾਂ ਦੌਰਾਨ ਸੰਤਾਪ ਹੰਢਾਇਆ ਹੈ ਉਸ ਤੋਂ ਹਿਮਾਚਲ ਦੇ ਲੋਕ ਵੀ ਭਲੀ ਭਾਂਤ ਜਾਣੰੂ ਹਨ ਅਤੇ ਉਹ ਕਦੇ ਵੀ ਭਾਜਪਾ ਨੂੰ ਸੱਤਾ ਵਿਚ ਨਹੀਂ ਵੇਖਣਾ ਚਾਹੰੁਣਗੇ ਅਤੇ ਜਿਸ ਤਰਾਂ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੀ ਵਾਗਡੋਰ ਸੌਂਪੀ ਹੈ ਉਸੇ ਤਰਾਂ ਹਿਮਾਚਲ ਪ੍ਰਦੇਸ਼ ਦੇ ਲੋਕ ਇਸ ਵਾਰ ਵੀ ਆਪਣੇ ਮਹਿਬੂਬ ਆਗੂ ਵੀਰਭਦਰ ਸਿੰਘ ਨੂੰ ਹੀ ਸੂਬੇ ਦਾ ਮੁੱਖ ਮੰਤਰੀ ਦੇਖਣਾ ਚਾਹੰੁਦੇ ਹਨ ।