ਗੁਰਸ਼ਨਬੀਰ ਸਿੰਘ ਪੈਗੀ ਹੁੰਦਲ ਦੇ ਪਿਤਾ ਸਾਬਕਾ ਡੀ ਆਈ ਜੀ ਅਮਰੀਕ ਸਿੰਘ ਹੁੰਦਲ ਦਾ ਦੇਹਾਂਤ
ਮੋਗਾ, 5 ਨਵੰਬਰ (ਜਸ਼ਨ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਸ਼ਰਨਬੀਰ ਸਿੰਘ ਪੈਗੀ ਹੁੰਦਲ ਅਤੇ ਐਡਵੋਕੇਟ ਐੱਚ ਐੱਸ ਹੁੰਦਲ ਦੇ ਸਤਿਕਾਰਯੋਗ ਪਿਤਾ ਅਮਰੀਕ ਸਿੰਘ ਹੁੰਦਲ 3 ਨਵੰਬਰ ਨੂੰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਸਨ। ਪੰਜਾਬ ਜੇਲ ਵਿਭਾਗ ਦੇ ਸਾਬਕਾ ਡੀ ਆਈ ਜੀ ਅਮਰੀਕ ਸਿੰਘ ਹੁੰਦਲ 82 ਵਰਿਆਂ ਦੇ ਸਨ । ਆਪਣੀ ਨੌਕਰੀ ਦੇ 24ਵੀ ਸਾਲਾਂ ਦੌਰਾਨ ਉਹ ਸੂਬੇ ਦੀਆਂ ਰਾਜਨੀਤਕ ਹਸਤੀਆਂ ਅਤੇ ਪ੍ਰਸ਼ਾਸਨਿਕ ਖੇਤਰ ਵਿਚ ਕੰਮ ਕਰਨ ਵਾਲਿਆਂ ਵਿਚ ਆਪਣੀ ਇਮਾਨਦਾਰੀ ਅਤੇ ਦਿਆਨਤਦਾਰੀ ਲਈ ਜਾਣੇ ਜਾਂਦੇ ਰਹੇ। ਸਾਬਕਾ ਡੀ ਆਈ ਜੀ ਅਮਰੀਕ ਸਿੰਘ ਹੁੰਦਲ ਦੇ ਅਕਾਲ ਚਲਾਣੇ ’ਤੇ ਵੱਖ ਵੱਖ ਰਾਜਸੀ ਹਸਤੀਆਂ ਤੋਂ ਇਲਾਵਾ ਸਮਾਜਸੇਵੀ ਜਥੇਬੰਦੀਆਂ ਅਤੇ ਧਾਰਮਿਕ ਸ਼ਖਸੀਅਤਾਂ ਨੇ ਪਰਿਵਾਰ ਨਾਲ ਡੰੂਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਦੋਂ ਉਹਨਾਂ ਦੇ ਸਪੁੱਤਰ ਸ: ਗੁਰਸ਼ਨਬੀਰ ਸਿੰਘ ਪੈਗੀ ਨਾਲ ਉਹਨਾਂ ਦੇ ਫੋਨ ਨੰਬਰ 98726-00082 ’ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਡੀ ਆਈ ਜੀ ਅਮਰੀਕ ਸਿੰਘ ਹੁੰਦਲ ਦਾ ਅੰਤਿਮ ਸੰਸਕਾਰ ਕੱਲ 6 ਨਵੰਬਰ ਨੂੰ ਦੁਪਹਿਰੇ 12 ਵਜੇ ਉਹਨਾਂ ਦੇ ਜੱਦੀ ਪਿੰਡ ਸਲੀਣਾ ਵਿਖੇ ਕੀਤਾ ਜਾਵੇਗਾ।