ਸੰਤ ਬਾਬਾ ਅਜਮੇਰ ਸਿੰਘ ਕਮੇਟੀ ਵੱਲੋਂ ਲੜਕੀਆਂ ਨੂੰ ਘਰੇਲੂ ਸਾਮਾਨ ਦਿੱਤਾ
ਮੋਗਾ, 5 ਨਵੰਬਰ (ਜਸ਼ਨ)- ਕਾਰ ਸੇਵਾ ਵਾਲੇ ਸੰਤ ਬ੍ਰਹਮ ਗਿਆਨੀ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ, ਜਿਨਾਂ ਦੀ ਬੀਤੇ ਦਿਨੀਂ 19ਵੀਂ ਬਰਸੀ ਮੌਕੇ 9 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ ਸਨ, ਅੱਜ ਉਨਾਂ ਸਾਰੀਆਂ ਹੀ ਲੜਕੀਆਂ ਨੰੂ ਘਰੇਲੂ ਸਮਾਨ, ਜਿਸ ਵਿੱਚ ਡਬਲ ਬੈੱਡ, ਡਰੈਸਿੰਗ ਟੇਬਲ, ਮੇਜ, ਕੁਰਸੀਆਂ, ਪੱਖਾ, ਸਾਈਕਲ, ਪੇਟੀ, ਗੱਦੇ, ਟਰੰਕ ਅਤੇ ਘਰ ਦਾ ਸਾਰਾ ਘਰੇਲੂ ਸਮਾਨ ਦਿਤਾ ਗਿਆ। ਇਸ ਮੌਕੇ ਡੀ.ਐਸ.ਪੀ. ਸਿਟੀ ਗੋਬਿੰਦਰ ਸਿੰਘ ਨੇ ਕਿਹਾ ਕਿ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਨੇ ਬਹੁਤ ਸਮਾਜ ਭਲਾਈ ਦੇ ਕਾਰਜ ਕੀਤੇ ਸਨ, ਅਨੇਕਾ ਗੁਰਦੁਆਰੇ, ਧਰਮਸ਼ਾਲਾ, ਸ਼ਮਸ਼ਾਨ ਘਾਟ, ਬੱਸ ਸਟੈਂਡ, ਸਕੂਲ-ਕਾਲਜ ਬਣਵਾਏ ਅਤੇ ਸੰਗਤਾਂ ਨੰੂ ਵਹਿਮਾਂ-ਭਰਮਾਂ ਵਿੱਚਂੋ ਕੱਢ ਕੇ ਬਾਣੀ ਅਤੇ ਬਾਣੇ ਨਾਲ ਜੋੜਿਆ। ਇਸ ਮੌਕੇ ਮਾਤਾ ਗਿਆਨ ਕੌਰ, ਹਰਕੌਰ ਭੋਲੀ, ਭਰਪੂਰ ਸਿੰਘ ਯੂ. ਕੇ., ਬਲਬੀਰ ਸਿੰਘ ਰਾਮੂੰਵਾਲਾ ਨੇ ਲੜਕੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਜਗਸੀਰ ਸਿੰਘ ਸੀਰਾ ਚਕਰ, ਪਰਮਿੰਦਰ ਸਿੰਘ ਤਲਵੰਡੀ ਭਾਈ, ਰਣਜੀਤ ਸਿੰਘ ਜਗਰਾਓਂ, ਹਰਬੰਸ ਸਿੰਘ ਬੰਸੀ, ਸੁਖਚੈਨ ਸਿੰਘ ਰਾਮੂੰਵਾਲੀਆ, ਸੁਖਚਰਨ ਸਿੰਘ, ਮਨਜਿੰਦਰ ਸਿੰਘ, ਡਾ. ਕੁਲਦੀਪ ਸਿੰਘ, ਨਿਰਮਲ ਸਿੰਘ ਕੈਨੇਡਾ, ਗੁਰਸੇਵਕ ਸਿੰਘ ਸੰਨਿਆਸੀ, ਅਮਰਜੀਤ ਸਿੰਘ ਗਿੱਲ, ਪਿਆਰਾ ਸਿੰਘ, ਜਗਜੀਤ ਸਿੰਘ ਜੌੜਾ, ਸੰਜੀਵ ਕੁਮਾਰ, ਅਸ਼ੋਕ ਧਮੀਜਾ ਐਮ.ਸੀ., ਅਮਰਜੀਤ ਸਿੰਘ , ਬਾਬਾ ਫੂਲਾ ਸਿੰਘ, ਮੇਜਰ ਸਿੰਘ, ਡਾ. ਹਰਪ੍ਰੀਤ ਸਿੰਘ, ਜਗਰੂਪ ਸਿੰਘ ਦੌਧਰੀਆ, ਬਲਜੀਤ ਸਿੰਘ ਰਾਮੂੰਵਾਲੀਆ, ਹਰਪਾਲ ਸਿੰਘ ਮਲੂਕਾ, ਨਿਰਮਲ ਸਿੰਘ ਮੀਨੀਆਂ, ਮਹੇਸ਼ ਅਰੋੜਾ, ਦਿਆਲ ਸਿੰਘ, ਸੱਤਪਾਲ ਕੰਡਾ, ਨਛੱਤਰ ਸਿੰਘ ਆਦਿ ਹਾਜ਼ਰ ਸਨ।