ਜਸਵਿੰਦਰ ਸਿੰਘ ਬਲਖੰਡੀ ਦੇ ਪੁੱਤਰ ਅਰਸ਼ ਦੇ ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

ਮੋਗਾ, 5 ਨਵੰਬਰ (ਜਸ਼ਨ):-ਕਾਂਗਰਸ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ ਦੇ ਪੁੱਤਰ ਅਰਸ਼ਜੀਤ ਸਿੰਘ ਖੋਸਾ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਪਿੰਡ ਬਲਖੰਡੀ ਵਿਖੇ ਕਰ ਦਿੱਤਾ ਗਿਆ । ਕੱਲ ਦੁਪਹਿਰ ਨਹਾਉਂਦੇ ਸਮੇਂ ਅਚਾਨਕ ਹੋਈ ਮੌਤ ਉਪਰੰਤ ਅਰਸ਼ਜੀਤ ਦੇ ਮਾਪੇ , ਪਰਿਵਾਰ ਵਾਲੇ ਅਤੇ ਅਰਸ਼ ਦੇ ਦੋਸਤ ਮਿੱਤਰ ਡੰੂਘੇ ਸਦਮੇ ਵਿਚ ਹਨ ।  ਅੱਜ ਸਵੇਰ ਤੋਂ ਹੀ ਧਾਰਮਿਕ ,ਸਿਆਸੀ ਅਤੇ ਸਮਾਜ ਸੇਵੀ ਸ਼ਖਸੀਅਤਾਂ ਦੇ ਨਾਲ ਨਾਲ ਪਿੰਡ ਵਾਸੀ ਜਸਵਿੰਦਰ ਸਿੰਘ ਬਲਖੰਡੀ ਦੇ ਪਿੰਡ ਵਾਲੇ ਗ੍ਰਹਿ ਵਿਖੇ ਪਹੰੁਚਣੇ ਸ਼ੁਰੂ ਹੋ ਗਏ । ਸ਼ਮਸ਼ਾਨਘਾਟ ਵੱਲ ਨੂੰ ਜਾਂਦਿਆਂ ਸੰਗਤਾਂ ਦਾ ਦਰਿਆ ਪਰਿਵਾਰ ਦੇ ਦੁੱਖ ਵਿਚ ਸ਼ਾਮਲ ਹੰੁਦਿਆਂ ਅੰਤਿਮ ਅਰਦਾਸ ਵਿਚ ਸ਼ਾਮਲ ਹੋਇਆ । ਇਸ ਮੌਕੇ ਅਰਸ਼ ਦੇ ਪਿਤਾ ਜਸਵਿੰਦਰ ਸਿੰਘ ਬਲਖੰਡੀ ਅਤੇ ਅਰਸ਼ ਦੇ ਭਰਾਵਾਂ ਨੇ ਚਿਤਾ ਨੂੰ ਅਗਨੀ ਦਿਖਾਈ । ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਭਰਾ ਇਕਬਾਲ ਸਿੰਘ ਸਮਰਾ ਯੂ ਐੱਸ ਏ , ਸ਼ੋ੍ਰਮਣੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਸ਼ਿਵਾਜ਼ ਸਿੰਘ ਭੋਲਾ ਮਸਤੇਵਾਲਾ , ਬੀਬੀ ਜਗਦਰਸ਼ਨ ਕੌਰ ਦੇ ਸਪੁੱਤਰ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਡਿੰਪਲ,ਸ: ਗੁਰਬਚਨ ਸਿੰਘ ਬਰਾੜ, ਗੁਰਮੀਤ ਸਿੰਘ ਲੋਹਗੜ,ਜਗਰੂਪ ਸਿੰਘ ਤਖਤੂਪੁਰਾ,ਡਾ: ਤਾਰਾ ਸਿੰਘ ਸੰਧੂ, ਸੁਖਜਿੰਦਰ ਸਿੰਘ ਕਾਕਾ ਬਲਖੰਡੀ,  ਰਾਜ ਕਾਦਰਵਾਲਾ, ਜਰਨੈਲ ਖੰਬੇ ਬਲਾਕ ਪ੍ਰਧਾਨ, ਅਵਤਾਰ ਸਿੰਘ ਮਨਾਵਾਂ, ਅਮਨਦੀਪ ਗਿੱਲ, ਅਜੇ ਕੁਮਾਰ, ਠਾਕੁਰ ਸਰਪੰਚ, ਰਾਜਵੰਤ ਤੋਤੇਵਾਲਾ, ਗੁਰਵਿੰਦਰ ਸਿੰਘ, ਗੁੱਗੂ ਦਾਤਾ, ਕਿ੍ਰਸ਼ਨ ਤਿਵਾੜੀ, ਗੋਗਾ ਸੰਗਲਾ, ਸਰਪੰਚ ਜਸਵੀਰ ਸਿੰਘ ਹੈਰੀ ਖੋਸਾ, ਸਾਬਕਾ ਸਰਪੰਚ ਰਿੰਪੀ ਖੋਸਾ, ਸੁੱਖ ਸੰਧੂ, ਗੁਰਪ੍ਰਤਾਪ ਸਿੰਘ ਬਲਖੰਡੀ, ਦਲਜੀਤ ਸਿੰਘ ਵਿਰਕ, ਕੌਂਸਲਰ ਸ਼ਮਸ਼ੇਰ ਸਿੰਘ ਜੌਹਲ, ਬਲਜਿੰਦਰ ਸਿੰਘ ਮੈਂਬਰ ਮਾਰਕੀਟ ਕਮੇਟੀ ਮੋਗਾ, ਅਵਤਾਰ ਸਿੰਘ ਮਨਾਵਾਂ, ਬਿੱਟੂ ਮਲਹੋਤਰਾ ਕੌਂਸਲਰ, ਗੁਰਨਾਮ ਸਿੰਘ ਬੁੱਟਰ, ਬਾਬਾ ਸੁਖਮੰਦਰ ਸਿੰਘ, ਪੀ.ਏ. ਅਵਤਾਰ ਸਿੰਘ, ਅਮਨਦੀਪ ਸਿੰਘ ਗਿੱਲ, ਸਾਬਕਾ ਸਰਪੰਚ ਸੇਵਕ ਸਿੰਘ ਮਨਾਵਾਂ, ਗੁਰਸੇਵਕ ਸਿੰਘ ਖੋਸਾ, ਸਰਪੰਚ ਜਗਦੀਸ਼ ਸਿੰਘ ਬਾਦਲ, ਮਹਿੰਦਰ ਸਿੰਘ ਬਿੱਟੂ, ਵਿਜੈ ਧੀਰ, ਅਸ਼ੋਕ ਠਾਕੁਰ, ਵੀਰਪਾਲ ਸਮਾਲਸਰ, ਗੁਰਮੁੱਖ ਗਲੋਟੀ, ਤੇਜਿੰਦਰ ਸਿੰਘ ਔਲਖ, ਗੁਰਮੀਤ ਸਿੰਘ ਰੰਡਿਆਲਾ, ਸਰਪੰਚ ਜਗਰਾਜ ਸਿੰਘ, ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ,ਲੈਕਚਰਾਰ ਜਸਕਰਨ ਸਿੰਘ ,ਲੈਕ: ਪ੍ਰਭਦੀਪ ਸਿੰਘ,ਪਿ੍ਰਤਪਾਲ ਸਿੰਘ ਚੀਮਾਂ, ਬਲਰਾਜ ਸਿੰਘ ਧਰਮਕੋਟ, ਬਲਰਾਜ ਸਿੰਘ ਕਲਸੀ ,ਜਸਵਿੰਦਰ ਸਿੰਘ ਸਿੱਧੂ, ਲਾਡੀ ਢੋਸ, ਅਮਰਜੀਤ ਸਿੰਘ ਬਿੱਟੂ ਬੀਜਾਪੁਰ, ਗੁਰਮੀਤ ਮੁਖੀਜਾ  ਆਦਿ ਨੇ ਸਾਬਕਾ ਉੱਪ ਚੇਅਰਮੈਨ ਜਸਵਿੰਦਰ ਸਿੰਘ ਬਲਖੰਡੀ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਬਾਅਦ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਲਾਹੁਣੀਆਂ ਸਾਹਿਬ ਦੇ ਪਾਠ ਕੀਤੇ ਗਏ ਅਤੇ ਵਿਛੜੀ ਆਤਮਾ ਲਈ ਅਰਦਾਸ ਕੀਤੀ ਗਈ। ਜ਼ਿਕਰਯੋਗ ਹੈ ਕਿ 31 ਅਕਤੂਬਰ ਨੂੰ ਅਰਸ਼ਜੀਤ ਚੰਡੀਗੜ ਤੋਂ ਆਪਣੇ ਘਰ ਵਾਪਸ ਆਇਆ ਸੀ ਕਿ 4 ਨਵੰਬਰ ਦਾ ਦਿਨ ਉਸ ਦੀ ਜ਼ਿੰਦਗੀ ’ਤੇ ਇਹਨਾਂ ਭਾਰਾ ਪਿਆ ਕਿ ਉਹ ਅਚਾਨਕ ਆਪਣੇ ਹੱਸਦੇ ਵੱਸਦੇ ਪਰਿਵਾਰ ਨੂੰ ਵਿਛੋੜਾ ਦੇ ਗਿਆ । ਅਰਸ਼ ਦੇ ਦੋਸਤ ਅਜੇ ਭਾਟੀਆ ਨੇ ਦੱਸਿਆ ਕਿ ਅਰਸ਼ ਨੇ ਚੰਡੀਗੜ ਵਿਖੇ ਬੀ ਈ ਸਿਵਲ ਦੀ ਡਿਗਰੀ ਪਹਿਲੇ ਦਰਜੇ ਵਿਚ ਰਹਿ ਕੇ ਪਾਸ ਕੀਤੀ ਸੀ ਅਤੇ ਪਿਛਲੇ ਸਾਲ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਇਕ ਸਾਲ ਦਾ ਫਰੈਂਚ ਭਾਸ਼ਾ ਦਾ ਡਿਪਲੋਮਾ ਕੀਤਾ ਸੀ ਤੇ ਹੁਣ ਉਹ ਕਨੇਡਾ ਜਾਣ ਲਈ ਆਈਲਜ਼ ਦੀ ਤਿਆਰੀ ਕਰ ਰਿਹਾ ਸੀ । ਜਸਵਿੰਦਰ ਸਿੰਘ ਬਲਖੰਡੀ ਨੇ ਦੱਸਿਆ ਕਿ 7 ਨਵੰਬਰ ਦਿਨ ਮੰਗਲਵਾਰ ਸਵੇਰੇ 9 ਵਜੇ ਸਭ ਸਨੇਹੀ ਅਤੇ ਰਿਸ਼ਤੇਦਾਰ ਉਹਨਾਂ ਦੇ ਮੋਗਾ ਗ੍ਰਹਿ ਵਿਖੇ ਇਕੱਤਰ ਹੋਣ ਉਪਰੰਤ ਪਿੰਡ ਬਲਖੰਡੀ ਲਈ ਰਵਾਨਾ ਹੋਣਗੇ  ਜਿੱਥੇ ਅਰਸ਼ਜੀਤ ਦੇ ਫੁੱਲ ਪਿੰਡ ਬਲਖੰਡੀ ਦੇ ਸ਼ਮਸ਼ਾਨਘਾਟ ਵਿਖੇ ਚੁਗੇ ਜਾਣਗੇ ।