ਜੂਰੀ ਇੰਟਰਨੈਸ਼ਨਲ ਅਕੈਡਮੀ ਮੋਗਾ ਵਿਚ ਬਿੳੂਟੀਸ਼ਿਅਨ ਕੋਰਸ ਲਈ ਦਾਖਲੇ ਸ਼ੁਰੂ
ਮੋਗਾ, 4 ਨਵੰਬਰ (ਜਸ਼ਨ):: ਸਥਾਨਕ ਜੀ.ਟੀ.ਰੋਡ ਤੇ ਜੀ.ਕੇ.ਪਲਾਜਾ ਬਿਲਡਿੰਗ ਦੀ ਪਹਿਲੀ ਮੰਜਿਲ ਤੇ ਸਥਿਤ ਜੂਰੀ ਇੰਟਰਨੈਸ਼ਨਲ ਸੰਸਥਾ ਦੀ ਡਾਇਰੈਕਟਰ ਮੈਡਮ ਸ਼ੈਫਾਲੀ ਗੁਪਤਾ ਤੇ ਮੀਨੂੰ ਗੁਪਤਾ ਨੇ ਦੱਸਿਆ ਕਿ ਵਿਦਿਆਰਥੀਆ ਵਿਚ ਮੇਹੰਦੀ, ਫੈਸ਼ਿਅਲ, ਮੇਕਅਪ ਆਦਿ ਦੇ ਕੋਰਸਾਂ ਨੂੰ ਲੈ ਕੇ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਜਿਸਨੂੰ ਲੈ ਕੇ ਅਕੈਡਮੀ ਵਿਚ ਦਾਖਲੇ ਸ਼ੁਰੂ ਹੋ ਗਏ ਹਨ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਗਾ ਵਿਖੇ ਜੂਰੀ ਇੰਟਰਨੈਸ਼ਨਲ ਸੰਸਥਾ ਦੀ ਵੱਧਦੀ ਮੰਗ ਨੂੰ ਲੈ ਕੇ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ਮਾਹਰ ਸਟਾਫ ਵੱਲੋਂ ਵੱਡੇ ਤਕਨੀਕੀ ਢੰਗ ਨਾਲ ਫੈਸ਼ੀਅਲ, ਮੇਹੰਦੀ, ਮੈਕਅਪ ਆਦਿ ਦੀ ਸਿਖਲਾਈ ਦਿਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਹਰ ਕੋਈ ਚਾਹੁੰਦਾ ਹੈ ਕਿ ਉਹ ਸਭ ਤੋਂ ਵੱਖਰਾ ਲੱਗੇ ਅਤੇ ਸੁੰਦਰ ਦਿਖੇ ਇਸ ਲਈ ਘਰ ਵਿਚ ਜਾ ਆਫਿਸ ਵਿਚ ਕੋਈ ਵੀ ਪ੍ਰੋਗ੍ਰਾਮ ਹੋਵੇ, ਸਭ ਬਿੳੂਟੀ ਪਾਰਲਰ ਵੱਲ ਭੱਜਦੇ ਹਨ। ਡਾਇਰੈਕਟਰ ਸ਼ੈਫਾਲੀ ਗੁਪਤਾ ਤੇ ਡਾਇਰੈਕਟਰ ਮੀਨੂ ਗੁਪਤਾ ਨੇ ਦੱਸਿਆ ਕਿ ਸੰਸਥਾ ਵਿਚ ਕੋਰਸ ਕਰਨ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿਤੀ ਗਈ ਹੈ। ਉਹਨਾਂ ਕਿਹਾ ਕਿ ਬਿੳੂਟੀਸ਼ਿਅਨ ਕੋਰਸ ਦੀ ਵਿਦੇਸ਼ਾ ਵਿਚ ਜਿਆਦਾ ਮਾਨਤਾ ਹੈ। ਸੰਸਥਾ ਵਿਖੇ ਬਿੳੂਟੀਸ਼ਿਅਨ ਕੋਰਸ ਲਈ ਕਲਾਸਾਂ ਵੀ ਲਗਾਈਆਂ ਜਾਂਦੀਆ ਹਨ ਜਿਸ ਨਾਲ ਵਿਦਿਆਰਥੀ ਤੇ ਔਰਤਾਂ ਕੋਰਸ ਕਰਕੇ ਵਿਦੇਸ਼ ਜਾ ਕੇ ਆਪਣਾ ਭਵਿੱਖ ਰੋਸ਼ਨ ਕਰ ਸਕਦੇ ਹਨ। ਵਿਦਿਆਰਥੀ ਵੱਲੋਂ ਸੰਸਥਾ ਤੋ ਕੋਰਸ ਕਰਨ ਤੇ 100 ਫੀਸਦੀ ਨੌਕਰੀਆ ਦੁਆਉਣ ਦੀ ਸਹਾਇਤਾ ਕੀਤੀ ਜਾਂਦੀ ਹੈ। ਡਾਇਰੈਕਟਰ ਸ਼ੈਫਾਲੀ ਗੁਪਤਾ ਨੇ ਦੱਸਿਆ ਕਿ ਸੰਸਥਾ ਵਿਚ ਕੋਰਸ ਕਰਨ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿਤੀ ਗਈ ਹੈ। ਉਹਨਾਂ ਕਿਹਾ ਕਿ ਬਿੳੂਟੀਸ਼ਿਅਨ ਕੋਸਰਸ ਦੀ ਵਿਦੇਸ਼ਾ ਵਿਚ ਵੱਧ ਮਾਨਤਾ ਹੈ। ਸੰਸਥਾ ਵਿਚ ਵਿਦਿਆਰਥੀਆ ਨੂੰ ਵਿਦੇਸ਼ ਜਾਣ ਨੂੰ ਲੈ ਕੇ ਇਕ ਹਫਤੇ ਤੋਂ ਲੈ ਕੇ 20 ਦਿਨ, ਇਕ ਮਹੀਨਾ, ਇਤ ਸਾਲ ਤੇ ਦੋ ਸਾਲ ਤਕ ਦੇ ਕੋਰਸ ਕਰਵਾਏ ਜਾ ਰਹੇ ਹਨ। ਸੰਸਥਾ ਵਿਚ ਬਿੳੂਟੀਸ਼ਿਅਨ ਕੋਰਸਾਂ ਲਈ ਅੱਲਗ-ਅੱਲਗ ਕਲਾਸਾਂ ਵੀ ਲਗਾਇਆ ਜਾਂਦੀਆ ਹਨ। ਉਹਨਾਂ ਕਿਹਾ ਕਿ ਅਕੈਡਮੀ ਪੰਜਾਬ ਦੇ ਕਈ ਸ਼ਹਿਰਾਂ ਵਿਚ ਸੈਂਟਰ ਖੋਲਣ ਜਾ ਰਹੀ ਹੈ, ਜਿਸਦੀ ਵਿਦੇਸ਼ਾਂ ਵਿਚ ਕੋਰਸ ਦੀ ਬਹੁਤ ਮੰਗ ਹੈ, ਜੋ ਵੀ ਵਿਦਿਆਰਥੀ ਇਸ ਪ੍ਰਤੀ ਉਤਸਾਹਿਤ ਹੈ ਉਹ ਸੰਸਥਾ ਵਿੱਚ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸੰਸਥਾ ਦੀ ਸੈਂਟਰ ਹੈਡ ਮਨਪ੍ਰੀਤ ਕੌਰ, ਮੇਕਅਪ ਮਾਹਿਰ ਸੁਖਪ੍ਰੀਤ ਕੌਰ, ਸਿਕਨ ਆ੍ਰਟ ਮਾਹਿਰ ਜਸਪ੍ਰੀਤ ਕੌਰ, ਹੇਅਰ ਡ੍ਰੈਸਰ ਮਾਹਿਰ ਗਗਨਦੀਪ ਸਿੰਘ ਆਦਿ ਹਾਜਰ ਸਨ।