ਸੱਚ ਖੱਡ ਵਾਸੀ ਬਾਬਾ ਗੁਰਦਿੱਤਾ ਜੀ ਦੀ ਸਲਾਨਾ ਬਰਸੀ ਤੇ ਹਜਾਰਾ ਦੀ ਤਦਾਦ ਵਿੱਚ ਪੁੱਜੀਆ ਸੰਗਤਾ

ਮੋਗਾ 4ਨਵੰਬਰ (ਸਰਬਜੀਤ ਰੋਲੀ) ਮੋਗਾ ਨੇੜਲੇ ਪਿੰਡ ਧੂੜਕੋਟ ਚੱੜਤ ਸਿੰਘ ਵਾਲਾ ਦੇ ਗੁਰਦਆਰਾ ਸੰਤ ਕੁੱਟੀਆ ਵਿੱਖੇ ਪਹਿਲੇ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ ਅਤੇ ਸੱਚ ਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਗੁਰਦਿੱਤਾ ਜੀ ਦੀ ਸਲਾਨਾ 20ਵੀ ਬਰਸੀ ਬੜੀ ਸਰਧਾ ਭਾਵਨਾ ਤੇ ੳੁਤਸਾਹ ਨਾਲ ਮਨਾੲੀ ਗੲੀ ੲਿਸ ਮੋਕੇ ਸ੍ਰੀ ਅਖੰਡ ਪਾਠਾ ਦੇ ਭੋਗ ਪਾੲੇ ਗੲੇ ਭੋਗ ਤੋ ੳੁਪ੍ਰੰਤ ਪਹੁੰਚੇ ਮਹਾ ਪੁਰਸਾ ਕਥਾ ਵਿਚਾਰਾ ਰਾਹੀ ਸੰਗਤਾ ਨੂੰ ਗੁਰੂ ੲਿਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ ,ੲਿਸ ਮੋਕੇ ਪਹੁੰਚੇ ਪ੍ਰਸਿੱਧ ਕਥਾ ਵਾਚਕ ਭਾੲੀ ਰਪਿੰਦਰ ਸਿੰਘ ਲੁਧਿਆਣੇ ਵਾਲਿਆ ਨੇ ਕਿਹਾ ਕਿ ਅਜੋਕੇ ਸਮੇ ਵਿੱਚ ਸੰਗਤਾ ਨੂੰ ਰੋਜਾਨਾ ਗੁਰਬਾਣੀ ਦਾ ਸਿਮਰਨ ਕਰਨਾ ਚਾਹੀਦਾ ਹੈ ਗੁਰਬਾਣੀ ਦਾ ਕੀਤਾ ਸਿਮਰਨ ਮਨੁੱਖ ਨੂੰ ਤਾਰ ਦਿੰਦਾ ਹੈ ,ੲਿਸ ਮੋਕੇ ਪਹੁੰਚੇ ਸੰਤਾ ਮਹਾਪੁਰਸ਼ਾਂ ਨੂੰ ਸਿਰੋਪਾਓੁ ਦੇ ਕੇ ਸਨਮਾਨਿਤ ਕੀਤਾ ੲਿਸ ਮੋਕੇ ਤੇ ਗੁਰੂ ਕੇ ਅਟੁੱਟ ਲੰਗਰ ਲਗਾੲੇ ਗੲੇ!ੲਿਸ ਮੋਕੇ ਬਲਦੇਵ ਸਿੰਘ ਬੱਲੀ ਨੰਬਰਦਾਰ,ਸੀਰਾ ਮੈਬਰ ਡਾਲਾ,ਪੰਮਾ ਸਿੰਘ ਡਾਲਾ,ਸਤਨਾਮ ਸਿੰਘ ਤਰਖਾਣਵੱਧ,ਦਵਿੰਦਰ ਸਿੰਘ ਧੂੜਕੋਟ,ਲਖਵੀਰ ਸਿੰਘ ਧੂੜਕੋਟ,ਜਸਵਿੰਦਰ ਸਿੰਘ ਧੂੜਕੋਟ,ਪਰਮ ਸਿੰਘ ਧੂੜਕੋਟ,ਆਦਿ ਨੇ ਅਹਿਮ ਸੇਵਾ ਨਿਭਾੲੀ!ਅਖੀਰ ਵਿੱਚ ਬਲਦੇਵ ਸਿੰਘ ਨੰਬਰਦਾਰ ਸਮੂੰਹ ਸੰਗਤਾ ਨੂੰ ਜੀ ਆੲਿਆ ਆਖਿਆ !