ਦੋ ਬੱਸਾਂ ਤੇ ਕੈਂਟਰ ਦੀ ਟੱਕਰ ’ਚ 25 ਵਿਅਕਤੀ ਜ਼ਖਮੀ

ਮੋਗਾ,4 ਨਵੰਬਰ (ਜਸਵੰਤ ਸਿੰਘ ਸਮਾਲਸਰ/ਗਗਨਦੀਪ)-ਮੋਗਾ ਕੋਟਕਪੂਰਾ ਰੋਡ ’ਤੇ ਸਥਿਤ ਪਿੰਡ  ਗੁਰੂ ਤੇਗ ਬਹਾਦਰ ਗੜ,ਰੋਡੇ ਨੇੜੇ ਦੋ ਪ੍ਰਾਈਵੇਟ ਬੱਸਾਂ ਅਤੇ ਇੱਕ ਕੈਂਟਰ ਵਿਚਕਾਰ ਜਬਰਦਸਤ ਟੱਕਰ ਹੋਣ ਕਾਰਨ ਦੋ ਡਰਾਈਵਰਾਂ ਸਮੇਤ 25  ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਠਿੰਡਾ ਤੋਂ ਮੋਗਾ ਆ ਰਹੀ ਖਟੜਾ ਬੱਸ  ਇਕ ਹੋਰ ਵਾਹਨ ਨੂੰ ਓਵਰਟੇਕ ਕਰ ਰਹੀ ਸੀ ਪਰ ਮਗਰੋਂ ਆ ਰਹੀ ਤੇਜ਼ ਰਫਤਾਰ ਆਰਬਿਟ ਬੱਸ ਨੇ ਖਟੜਾ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਖਟੜਾ ਬੱਸ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਜਾ ਟਕਰਾਈ ।

ਟੱਕਰ ਇੰਨੀ ਭਿਆਨਕ ਸੀ ਕਿ ਆਰਬਿਟ ਬੱਸ ਦੀ ਡਰਾਈਵਰ ਸਾਈਡ ਦੇ ਪਰਖਚੇ ਉੱਡ ਗਏ। ਮੌਕੇ ’ਤੇ ਕਿਸਾਨਾਂ ਨੇ ਦੱਸਿਆ ਕਿ ਇਹ ਘਟਨਾ ਆਰਬਿਟ ਬੱਸ ਦੇ ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰੀ ਹੈ। ਇਸ ਘਟਨਾ ਵਿਚ ਜਖਮੀ ਸਵਾਰੀਆਂ ਅਤੇ ਗੰਭੀਰ ਕੈਂਟਰ ਡਰਾਈਵਰ  ਨੂੰ ਐਂਬੂਲੈਂਸ ਦੀ ਮਦਦ ਨਾਲ ਬਾਘਾਪੁਰਾਣਾ ਅਤੇ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਦਕਿ ਖਟੜਾ ਬੱਸ ਦੇ ਡਰਾਈਵਰ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਲੁਧਿਆਣਾ ਭੇਜ ਦਿੱਤਾ ਗਿਆ ਹੈ।

ਥਾਣਾ ਬਾਘਾਪੁਰਾਣਾ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਝੋਨੇ ਦੀ ਪਰਾਲੀ ਨੂੰ ਕਿਸਾਨਾਂ ਵੱਲੋਂ ਲਗਾਈ ਅੱਗ ਕਾਰਨ ਉਪਜੇ ਧੰੂੲਂੇ ਵਾਲੀ ਧੁੰਦ ਵੀ ਇਸ ਹਾਦਸੇ ਦਾ ਕਾਰਨ ਸਮਝੀ ਜਾ ਰਹੀ ਹੈ। ਤਫਤੀਸ਼ੀ ਅਫਸਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।