ਯੂ ਕੇ ਸਕੂਲ ਧਰਮਕੋਟ ਦਾ ‘ਕੌਫੀ ,ਵਿੱਦ ਪੇਰੈਂਟਸ ’ ਸਫਲਤਾ ਪੂਰਵਕ ਸੰਪਨ
ਮੋਗਾ,2 ਨਵੰਬਰ (ਜਸ਼ਨ) ਯੂ ਕੇ ਸਕੂਲ ਦਾ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕੀਤਾ ਗਿਆ ਉਪਰਾਲਾ ‘ਕੌਫੀ ,ਵਿੱਦ ਪੇਰੈਂਟਸ ’ ਸਫਲਤਾ ਪੂਰਵਕ ਸੰਪਨ ਹੋ ਗਿਆ। ਯੂ ਕੇ ਸਕੂਲ ਲਈ ਇਹ ਮਾਣ ਵਾਲੀ ਗੱਲ ਰਹੀ ਕਿ ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ।
ਸਕੂਲ ਪਿ੍ਰੰਸੀਪਲ ਮੈਡਮ ਰਾਜਵਿੰਦਰ ਢਿੱਲੋਂ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿਚ ਵੀ ਯੂ ਕੇ ਸਕੂਲ ਦੇ ਪ੍ਰਬੰਧਕਾਂ ਵੱਲੋਂ ਵਿੱਦਿਅਕ ਢਾਂਚੇ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਸਕੂਲ ਦਾ ਹਿੱਸਾ ਬਣਾਉਦਆਂ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਲਈ ਸੁਚੇਤ ਯਤਨ ਕੀਤੇ ਜਾਣਗੇ। ਪਿ੍ਰੰਸੀਪਲ ਮੈਡਮ ਰਾਜਵਿੰਦਰ ਢਿੱਲੋਂ ਨੇ ‘ਕੌਫੀ ,ਵਿੱਦ ਪੇਰੈਂਟਸ ’ ਪ੍ਰੋਗਰਾਮ ਦੌਰਾਨ ਮਾਪੇ ਪਹਿਲਾਂ ਹੀ ਸਕੂਲ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਨਜ਼ਰ ਆਏ ਅਤੇ ਇਸ ਪ੍ਰੋਗਰਾਮ ਦੌਰਾਨ ਸ਼ਮੂਲੀਅਤ ਕਰਦਿਆਂ ਮਾਪਿਆਂ ਨੇ ਸਕੂਲ ਦੀ ਵਧੀਆ ਕਾਰਗੁਜ਼ਾਰੀ ਪ੍ਰਤੀ ਵਿਸ਼ਵਾਸ਼ ਪ੍ਰਗਟ ਕਰਦਿਆਂ ਆਪਣੇ ਪ੍ਰਤੀਕਰਮ ਸਕੂਲ ਮੈਨੇਜਮੈਂਟ ਨਾਲ ਸਾਂਝੇ ਕੀਤੇ । ਇਸ ਪ੍ਰੋਗਰਾਮ ਵਿਚ ਮੈਨੇਜਮੈਂਟ ਮੈਂਬਰ ਸ਼੍ਰੀ ਰਾਣਾ ਬਾਸੀ ,ਸ: ਕੁਲਵੰਤ ਸਿੰਘ ਚੀਮਾ , ਸ: ਬਲਕਾਰ ਸਿੰਘ ,ਸ: ਬਲਿਹਾਰ ਸਿੰਘ ਅਤੇ ਸਕੂਲ ਸਟਾਫ਼ ਮੈਂਬਰ ਸ਼ਾਮਲ ਹੋਏ।