ਪੰਜਾਬੀ ਮਾਂ ਬੋਲੀ ਦੇ ਚਿੰਤਕ ਲੱਖਾ ਸਧਾਣਾ ਦੀ ਗਿ੍ਰਫਤਾਰੀ ਲੋਕਤੰਤਰ ਦਾ ਕਤਲ
ਨੱਥੂਵਾਲਾ ਗਰਬੀ , 1 ਨਵੰਬਰ (ਪੱਤਰ ਪਰੇਰਕ)-ਸਮੇਂ ਦੀਆਂ ਸਰਕਾਰਾਂ ਦੀ ਸ਼ਹਿ ਤੇ ਪੰਜਾਬੀ ਮਾਂ ਬੋਲੀ,ਪੰਜਾਬ ਅਤੇ ਪੰਜਾਬੀਅਤ ਦੇ ਦੁਸ਼ਮਣਾ ਵੱਲੋਂ ਲਗਾਤਾਰ ਪੰਜਾਬੀਆਂ ਤੇ ਹਮਲੇ ਕੀਤੇ ਜਾ ਰਹੇ ਹਨ,ਜਿਸ ਤਹਿਤ ਸੜਕਾਂ ਤੇ ਲੱਗੇ ਹੋਏ ਵੱਡੇ ਵੱਡੇ ਸਾਈਨ ਬੋਰਡਾਂ ਤੇ ਵੀ ਪੰਜਾਬੀ ਨੂੰ ਢੁਕਵੀ ਜਗਹ ਨਾ ਦੇਣਾ ,ਲਗਾ -ਮਾਤਰਾਂ ਵਿੱਚ ਜਾਣਬੁੱਝ ਕੇ ਗਲਤੀਆਂ ਕਰਨਾ ਵੀ ਸ਼ਾਮਲ ਹੈ। ਪਿਛਲੇ ਕਰੀਬ ਇੱਕ ਮਹੀਨੇ ਤੋਂ ਪੰਜਾਬੀ ਮਾਂ ਬੋਲੀ ਦੀ ਬੇਕਦਰੀ ਅਤੇ ਇਸ ਨੂੰ ਬਣਦਾ ਹੱਕ ਦਿਵਾਉਣ ਵਾਸਤੇ ਲਗਾਤਾਰ ਪੰਜਾਬੀ ਬੋਲੀ ਪ੍ਰਤੀ ਚਿੰਤਤ ਵਿਅਕਤੀਆਂ ਵੱਲੋਂ ਲਗਾਤਾਰ ਕੋਸ਼ਿਸਾਂ ਕੀਤੀਆ ਜਾ ਰਹੀਆਂ ਹਨ,ਜਿਸ ਤਹਿਤ ਭਾਈ ਘਨੱਈਆ ਜੀ ਕਂੈਸਰ ਰੋੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜ਼ਾ ਦੀ ਅਗਵਾਈ ਵਿੱਚ ਜਿੱਥੇ ਕਾਨੂੰਨੀ ਚਾਰਾਜੋਈ (ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ) ਕੀਤੀ ਜਾ ਰਹੀ ਹੈ ਉੱਥੇ ਹੀ ਕੁਝ ਨੌਜਵਾਨਾਂ ਨੇ ਜਜ਼ਬਾਤੀ ਹੋ ਕੇ ਕੁਝ ਥਾਵਾਂ ਤੇ ਸੜਕਾਂ ਤੇ ਲੱਗੇ ਸਾਇਨ ਬੋਰਡਾਂ ਤੇ ਕਾਲਾ ਰੰਗ ਵੀ ਫੇਰ ਦਿੱਤਾ ਸੀ,ਜਿਹਨਾ ਨੂੰ ਆਧਾਰ ਬਣਾ ਕੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਇਹਨਾਂ ਨੌਜਵਾਨਾਂ ਤੇ ਕੇਸ ਦਰਜ ਕਰਨਾ ਅਤੇ ਸਮਾਜ ਸੇਵੀ ਅਤੇ ਪੰਜਾਬੀ ਮਾਂ ਬੋਲੀ ਵਾਸਤੇ ਚਿੰਤਤ ਲੱਖਾ ਸਿਧਾਣਾ ਨੂੰ ਬਠਿੰਡਾ ਪੁਲਿਸ ਵੱਲੋਂ ਗਿ੍ਰਫਤਾਰੀ ਕਰਨਾ ਲੋਕਤੰਤਰ ਦਾ ਕਤਲ ਕਰਨਾ ਹੈ । ਇੰਨਾ੍ਹ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਾਹਿਤਕਾਰ ਜਸਵੀਰ ਭਲੂਰੀਆ ਅਤੇ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਨੇ ਕੀਤਾ । ਉਨਾ੍ਹ ਕਿਹਾ ਕਿ ਭਾਸ਼ਾ ਦੇ ਆਧਾਰ ਤੇ ਬਣੇ ਪੰਜਾਬੀ ਸੂਬੇ ਵਿੱਚ ਪੰਜਾਬੀ ਦੀ ਬੇਕਦਰੀ ਕਰਨ ਵਾਸਤੇ ਮੁੱਖ ਇੰਜੀਨੀਅਰ(ਸੜਕਾਂ) ਸਮੇਤ ਸਬੰਧਿਤ ਅਫਸਰ ਜਿੰਮੇਵਾਰ ਹਨ ਜਿਹਨਾ ਤੇ ਪਰਚਾ ਦਰਜ ਹੋਣਾ ਚਾਹੀਦਾ ਸੀ ਪਰ ਉਲਟਾ ਸਰਕਾਰ ਬੇਕਸੂਰ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਰਹੀ ਹੈ ਜੋ ਕਿ ਸਰਾਸਰ ਧੱਕੇਸ਼ਾਹੀ ਹੈ। ਦੂਜੇ ਪਾਸੇ ਉਹਨਾ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬੀ ਭਾਸ਼ਾ ਦੇ ਨਾਮ ਤੇ ਐਵਾਰਡ ਲੈਣ ਵਾਲੇ ਵੱਡੇ ਅਦਬੀ ਸਾਹਿਤਕਾਰਾਂ ਵੱਲੋਂ ਅੱਜ ਤੱਕ ਪੰਜਾਬੀ ਭਾਸ਼ਾ ਨੂੰ ਹੱਕ ਦਿਵਾਉਣਾ ਤਾਂ ਦੂਰ ਦੀ ਗੱਲ ਇਸ ਵਾਸਤੇ ਹਾਅ ਦਾ ਨਾਹਰਾ ਤੱਕ ਨਹੀਂ ਮਾਰਿਆ ਜੋ ਕਿ ਬਹੁਤ ਸ਼ਰਮ ਦੀ ਗੱਲ ਹੈ । ਉਨਾ੍ਹ ਕਿਹਾ ਕਿ ਇੰਨਾ੍ਹ ਸਾਹਿਤਕਾਰਾਂ ਨੇ ਪੰਜਾਬੀ ਮਾਂ ਬੋਲੀ ਨੂੰ ਵਰਤ ਕੇ ਬਹੁਤ ਰੋਟੀਆਂ ਸੇਕ ਲਈਆਂ ਹਨ ਇਹਨਾਂ ਨੂੰ ਆਉਣ ਵਾਲੇ ਸਮੇ ਦਾ ਇਤਿਹਾਸ ਸਾਹਿਤਕਾਰਾਂ ਵਜੋਂ ਨਹੀ ਬਲਕਿ ਪੰਜਾਬੀ ਮਾਂ ਬੋਲੀ ਦੇ ਗਦਾਰਾਂ ਵੱਜੋਂ ਲੋਕਾਂ ਸਾਹਮਣੇ ਰੱਖੇਗਾ।