ਆਂਗਨਵਾੜੀ ਵਰਕਰਾਂ ਨੇ ਐੱਮ ਪੀ ਸੁਨੀਲ ਜਾਖੜ ਅਤੇ ਵਿਧਾਇਕ ਡਾ:ਹਰਜੋਤ ਕਮਲ ਦੀ ਕੋਠੀ ਅੱਗੇ ਲਾਇਆ ਪੱਕਾ ਮੋਰਚਾ

ਮੋਗਾ/ਅਬੋਹਰ,1 ਨਵੰਬਰ (ਜਸ਼ਨ)-ਆਲ ਇੰਡੀਆ ਆਂਗਨਵਾੜੀ ਵਰਕਰ ਅਤੇ ਹੈਲਪਰਜ਼,ਯੂਨੀਅਨ (ਏਟਕ) ਪੰਜਾਬ ਸੂਬਾ ਪ੍ਰਧਾਨ ਸਰੋਜ ਛਪੜੀ ਵਾਲਾ ਦੀ ਅਗਵਾਈ ਵਿੱਚ ਅੱਜ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਦੇ ਗ੍ਰਹਿ ਮੂਹਰੇ ਅਤੇ ਮੋਗਾ ਜ਼ਿਲੇ ਦੇ ਕਸਬੇ ਅਜੀਤਵਾਲ ਵਿਖੇ ਵਿਧਾਇਕ ਡਾ: ਹਰਜੋਤ ਕਮਲ ਦੇ ਘਰ ਅੱਗੇ ਪੱਕਾ ਮੋਰਚਾ ਲਗਾਇਆ । ਪ੍ਰਧਾਨ ਸਰੋਜ ਛਪੜੀ ਵਾਲਾ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਬੋਹਰ ਵਿਖੇ 24 ਘੰਟੇ ਲਈ ਆਂਗਨਵਾੜੀ ਵਰਕਰਾਂ ਭੁੱਖ ਹੜਤਾਲ ’ਤੇ ਬੈਠੀਆਂ ਹਨ ਜੋ 2 ਨਵੰਬਰ ਦੁਪਹਿਰ ਇਕ ਵਜੇ ਖਤਮ ਹੋਵੇਗਾ। ਦੂਸਰੇ ਪਾਸੇ ਆਂਗਨਵਾੜੀ ਆਗੂ ਗੁਰਚਰਨ ਕੌਰ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੇਸ਼ੱਕ ਵਰਕਰਾਂ ਪੱਕੇ ਮੋਰਚੇ ਲਈ ਦਿ੍ਰੜ ਸੰਕਲਪ ਸਨ ਪਰ ਡਾ: ਹਰਜੋਤ ਕਮਲ ਨੇ ਆਂਗਨਵਾੜੀ ਵਰਕਰਾਂ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ 9 ਨਵੰਬਰ ਤੱਕ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਮਸਰੂਫ਼ ਹਨ ਪਰ ਉਹਨਾਂ ਵਿਸ਼ਵਾਸ਼ ਦਿਵਾਇਆ ਕਿ 9 ਤਾਰੀਕ ਤੋਂ ਬਾਅਦ ਸਮੂਹ ਕਾਂਗਰਸੀ ਵਿਧਾਇਕ ਸਿਰਜੋੜ ਕੇ ਬੈਠਣਗੇ ਅਤੇ ਆਂਗਨਵਾੜੀ ਵਰਕਰਾਂ ਦੀ ਹਰ ਸਮੱਸਿਆ ਦਾ ਸਮਾਧਾਨ ਕਰਵਾਉਣ ਲਈ ਯਤਨ ਆਰੰਭਣਗੇ। ਡਾ: ਹਰਜੋਤ ਨੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ 9 ਤਾਰੀਕ ਤੱਕ ਪਹਿਲਾਂ ਦੀ ਤਰਾਂ ਆਪਣੀਆਂ ਡਿੳੂਟੀਆਂ ਆਂਗਨਵਾੜੀ ਸੈਂਟਰਾਂ ਵਿਚ ਹੀ ਦੇਣ ਅਤੇ ਕਿਸੇ ਵੀ ਤਰਾਂ ਦੀ ਅੜਚਨ ਆਉਣ ’ਤੇ ਉਹਨਾਂ ਦੇ ਧਿਆਨ ਵਿਚ ਲਿਆਉਣ। ਫੋਨ ’ਤੇ ਹੋਈ ਇਸ ਗੱਲਬਾਤ  ਉਪਰੰਤ ਆਂਗਨਵਾੜੀ ਵਰਕਰਾਂ ਨੇ ਡਾ: ਹਰਜੋਤ ਦੇ ਘਰ ਦੇ ਸਾਹਮਣੇ ਲਗਾਇਆ ਪੱਕਾ ਮੋਰਚਾ ਖਤਮ ਕਰ ਦਿੱਤਾ। ਅਬੋਹਰ ਅਤੇ ਮੋਗਾ ਵਿਖੇ ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਸਿੱਖਿਆ ਸਕੱਤਰ ਿਸ਼ਨ ਕੁਮਾਰ ਨੇ ਆਪਣਾ ਬੇਤੁਕਾ ਬਿਆਨ ਦਿੱਤਾ ਹੈ ਕਿ 3-6 ਸਾਲ ਦੇ ਬੱਚਿਆਂ ਦੀਆਂ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਨਰਸਰੀ ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਉਦੋਂ ਤੋਂ ਲੈ ਕੇ ਅਸੀਂ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਸਨ ਕਿ ਉਹਨਾਂ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾਈ ਜਾਵੇ ਅਤੇ ਆਂਗਨਵਾੜੀ ਵਰਕਰਾਂ,ਹੈਲਪਰਾਂ ਦੇ ਸੈਂਟਰਾਂ ਸਬੰਧੀ ਬਣਾਈ ਹੋਈ ਪਾਲਿਸੀ ਨੀਤੀ ਸਬੰਧੀ ਜਾਣਕਾਰੀ ਦਿੱਤੀ ਜਾਵੇ, ਪਰ ਕਿਸੇ ਵੀ ਵਿਧਾਇਕ ਨੇ ਹੁਣ ਤੱਕ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਕਰਵਾਈ, ਜਿਸ ਕਾਰਨ ਜੱਥੇਬੰਦੀ ਨੇ ਸਾਰੇ ਕਾਂਗਰਸੀ ਵਿਧਾਇਕਾਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਗਾਉਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਸਿੱਖਿਆ ਸਕੱਤਰ ਿਸ਼ਨ ਕੁਮਾਰ ਨੇ 14 ਨਵੰਬਰ ਤੱਕ ਪ੍ਰੀ-ਨਰਸਰੀ ਕਲਾਸਾਂ ਚਲਾਉਣ ਲਈ ਕਿਹਾ ਸੀ, ਪਰ ਆਪਣੇ ਹੀ ਹੁਕਮ ਤੋਂ ਪਲਟੇ ਿਸ਼ਨ ਕੁਮਾਰ ਨੇ 25 ਤਾਰੀਖ ਤੋਂ ਪਹਿਲਾਂ ਹੀ ਪ੍ਰਾਇਮਰੀ ਅਧਿਆਪਕਾਂ ਨੂੰ ਪ੍ਰੀ-ਨਰਸਰੀ ਵਿਚ ਦਾਖਲਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ, ਜਿਸ ਕਾਰਨ ਆਂਗਨਵਾੜੀ ਸੈਂਟਰ ਵਿਹਲੇ ਹੋ ਗਏ ਹਨ। ਜੱਥੇਬੰਦੀ ਮੰਗ ਕਰਦੀ ਹੈ ਕਿ ਸਾਰੇ ਸਰਕਾਰੀ ਅਧਿਆਪਕਾਂ ਦੇ ਬੱਚੇ ਮਾਡਲ ਸਕੂਲਾਂ ਵਿਚ ਪੜਦੇ ਹਨ ਅਤੇ ਕਈ ਅਧਿਆਪਕਾਂ ਦੇ ਤਾਂ ਆਪਣੇ ਹੀ ਮਾਡਲ ਸਕੂਲ ਖੋਲੇ ਹੋਏ ਹਨ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਮਾਹੌਲ ਖ਼ਰਾਬ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰ ਸਰਕਾਰ ਦੀ ਹੋਵੇਗੀ। ਇਸ ਮੌਕੇ ਜਿਲਾ ਪ੍ਰਧਾਨ ਸ਼ਿੰਦਰ ਸਿੰਘ ਦੁਨੇਕੇ, ਪਰਮਜੀਤ ਚੰਦ ਨਵਾਂ, ਗੁਰਪ੍ਰੀਤ ਸਿੰਘ, ਗੁਰਚਰਨ ਕੌਰ, ਬਲਵਿੰਦਰ ਕੌਰ, ਚਰਨਜੀਤ, ਜਗਜੀਤ ਕੌਰ ਆਦਿ ਹਾਜ਼ਰ ਸਨ।