ਸੁਖਾਨੰਦ ਕਾਲਜ ਵਿਖੇ ਸਰਦਾਰ ਪਟੇਲ ਦੀ ਯਾਦ ‘ਚ ‘ਰਾਸ਼ਟਰੀ ਏਕਤਾ ਦਿਵਸ’ ਮਨਾਇਆ

ਮੋਗਾ,1 ਨਵੰਬਰ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਰੈੱਡ ਰਿਬਨ ਕਲੱਬ ਦੁਆਰਾ ਸਰਦਾਰ ਵੱਲਭਭਾਈ ਪਟੇਲ ਦੀ ਯਾਦ ਵਿੱਚ ‘ਰਾਸ਼ਟਰੀ ਏਕਤਾ ਦਿਵਸ’ ਮਨਾਇਆ ਗਿਆ ਤਾਂ ਕਿ ਵਿਦਿਆਰਥਣਾਂ ਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਹੋਰ ਵੀ ਮਜ਼ਬੂਤੀ ਪ੍ਰਦਾਨ ਕਰਨ ਲਈ ਉਹਨਾਂ ਦੇ ਯੋਗਦਾਨ ਬਾਰੇ ਜਾਗਰੂਕ ਕੀਤਾ ਜਾ ਸਕੇ।ਇਸ ਸਮਾਗਮ ਦੀ ਸ਼ੁਰੂਆਤ ਸਹੁੰ ਚੁੱਕ ਸਮਾਗਮ ਦੁਆਰਾ ਹੋਈ ਜਿਸ ਵਿੱਚ ਕਾਲਜ ਦੇ ਪਿ੍ਰੰਸੀਪਲ, ਵਾਈਸ ਪਿੰ੍ਰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਬਣਾਈ ਰੱਖਣ ਲਈ ਆਪਣਾ ਆਪਾ ਦੇਸ਼ ਤੋਂ ਵਾਰਨ ਅਤੇ ਦੇਸ਼ ਵਾਸੀਆਂ ਵਿੱਚ ਇਸ ਭਾਵਨਾ ਦਾ ਸੰਦੇਸ਼ ਪਹੁੰਚਾਉਣ ਲਈ ਵਾਅਦਾ ਕੀਤਾ ਕਿਉਂ ਕਿ ਅੰਤਰ-ਰਾਸ਼ਟਰੀ ਪੱਧਰ ਤੇ ਅਲਗਾਉ ਵਾਦੀ ਤਾਕਤਾਂ ਪੈਰ ਪਾਸਾਰ ਰਹੀਆਂ ਹਨ। ਅਜੋਕੇ ਯੁੱਗ ਵਿੱਚ ਤਕਨਾਲੋਜੀ ਹਿੰਦੁਸਤਾਨ ਦੇ ਭੋਲੇ-ਭਾਲੇ ਨੋਜਵਾਨ ਲੜਕੇ ਲੜਕੀਆਂ ਨੂੰ ਇੰਟਰਨੈੱਟ ਦੇ ਜ਼ਰੀਏ ਭੜਕਾ ਰਹੀ ਹੈ, ਅਜਿਹੇ ਔਖੇ ਸਮੇਂ ਸਰਦਾਰ ਵਲੱਭਭਾਈ ਪਟੇਲ ਦੇ ਦੇਸ਼ ਦੀ ਅਜ਼ਾਦੀ, ਏਕਤਾ ਅਤੇ ਅਖੰਡਤਾ ਲਈ ਕੀਤੇ ਯਤਨਾਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਅਤਿ ਜ਼ਰੂਰੀ ਹੋ ਗਿਆ ਹੈ।ਉਸ ਲੋਹ ਪੁਰਸ਼ ਨੇ ਜਾਤਾਂ, ਧਰਮਾਂ, ਰੰਗਾਂ ਅਤੇ ਰਾਜਾਂ ਦੀ ਭਾਵਨਾ ਤੋਂ ਉਪਰ ਉਠ ਕੇ ਮਨੁੱਖੀ ਏਕਤਾ ਦਾ ਸੰਦੇਸ਼ ਦਿੱਤਾ ਸੀ, ਜਿਸ ਨੂੰ ਘਰ ਘਰ ਤੱਕ ਪਹੁੰਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਦਿਵਸ ਨੂੰ ਸਮਰਪਿਤ ਕਾਲਜ ਵੱਲੋਂ ਵਿਦਿਆਰਥਣਾਂ ਦੇ ਲੇਖ-ਲਿਖਣ ਮੁਕਾਬਲੇ ਅਤੇ ਸਲੋਗਨ-ਲਿਖਣ ਮੁਕਾਬਲੇ ਕਰਵਾਏ ਗਏ।ਵਿਦਿਆਰਥਣਾਂ ਨੇ ਆਪਣੇ ਲੇਖਾਂ ਵਿੱਚ ਸਰਦਾਰ ਵਲੱਭਭਾਈ ਪਟੇਲ ਬਾਬਤ ਲਿਖਿਆ ਅਤੇ ਅਜੋਕੇ ਸਮੇਂ ਦੀ ਲੀਡਰਸ਼ਿਪ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ।ਸਲੋਗਨ ਅਤੇ ਲੇਖ ਮੁਕਾਬਲਿਆਂ ਵਿੱਚੋਂ ਇੱਕ ਚੀਜ਼ ਸਪੱਸ਼ਟ ਉਭਰ ਕੇ ਸਾਹਮਣੇ ਆਈ ਕਿ ਅਜੋਕੀ ਪੀੜ੍ਹੀ ਸ਼ਾਂਤੀ ਪਸੰਦ ਹੈ ਅਤੇ ਉਸ ਨੂੰ ਆਪਣੇ ਭਵਿੱਖ ਦਾ ਫ਼ਿਕਰ ਹੈ ਅਤੇ ਉਹ ਆਪਣੇ ਦੇਸ਼ ਨੂੰ ਵਿਕਿਸਤ ਹੋਇਆ ਦੇਖਣਾ ਚਾਹੁੰਦੀ ਹੈ। ਲੇਖ-ਲਿਖਣ ਮੁਕਾਬਲਿਆਂ  ਵਿੱਚ ਅਮਨਦੀਪ ਕੌਰ (ਬੀ.ਏ. ਭਾਗ ਤੀਜਾ), ਰਾਮਪ੍ਰੀਤ ਕੌਰ (ਬੀ.ਐੱਸ.ਸੀ. ਭਾਗ ਦੂਜਾ) ਅਤੇ ਮਨੀਸ਼ਾ (ਬੀ.ਏ. ਭਾਗ ਤੀਜਾ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਨ-ਲਿਖਣ ਮੁਕਾਬਲਿਆਂ ਵਿੱਚ ਰਮਨੀਤ ਕੌਰ (ਬੀ.ਐੱਸ.ਸੀ. ਭਾਗ ਤੀਜਾ), ਹਰਮਨਪ੍ਰੀਤ ਕੌਰ (ਬੀ.ਏ. ਭਾਗ ਤੀਜਾ) ਅਤੇ ਰਾਮਜੋਤ ਕੌਰ (ਬੀ.ਏ. ਭਾਗ ਤੀਜਾ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਤੇ ਬੋਲਦਿਆਂ ਪਿੰ੍ਰਸੀਪਲ ਡਾ. ਸੁਖਵਿੰਦਰ ਕੌਰ ਅਤੇ ਵਾਇਸ ਚੇਅਰਮੈਨ ਸ.ਮੱਖਣ ਸਿੰਘ ਨੇ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਅਤੇ ਸ.ਵਲੱਭਭਾਈ ਪਟੇਲ ਦੇ ਪੂਰਨਿਆਂ ਤੇ ਚੱਲਣ ਲਈ ਕਿਹਾ। ਇਸ ਮੌਕੇੇ ਡਾ.ਜਸਵੀਰ ਕੌਰ, ਡਾ. ਨਵਦੀਪ ਕੌਰ, ਹਰਲੀਨ ਕੌਰ, ਨਿੰਪਲਪ੍ਰੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਸੰਦੀਪ ਕੌਰ, ਰਵਨਦੀਪ ਕੌਰ, ਹਰਨੀਤ ਕੌਰ ਅਤੇ ਊਸ਼ਾ ਰਾਣੀ ਹਾਜ਼ਰ ਹੋਏ।