ਪਿੰਡ ਭੂਪੇਵਾਲਾ ਦੇ ਵਿਅਕਤੀ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਲਿਆ ਫਾਹਾ
ਮੋਗਾ,30 ਅਕਤੂਬਰ (ਜਸ਼ਨ):ਪਿੰਡ ਭੂਪੇਵਾਲਾ ਦੇ ਇਕ ਵਿਅਕਤੀ ਵੱਲੋਂ ਮਾਨਸਿਕ ਪ੍ਰੇਸ਼ਾਨ ਦੀ ਚਲਦਿਆਂ ਫਾਹਾ ਲੈ ਕੇ ਆਤਮ ਹੱਤਿਆ ਕਰ ਲੈਣ ਦਾ ਪਤਾ ਲੱਗਾ ਹੈ। ਇਸ ਸਬੰਧੀ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵਰਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਪਿੰਡ ਭੂਪੇਵਾਲਾ ਦੇ ਦੋ ਵਿਆਹ ਹੋਏ ਸਨ ਅਤੇ ਦੋਵੇਂ ਵਾਰ ਹੀ ਉਸ ਦਾ ਤਲਾਕ ਹੋ ਗਿਆ ਅਤੇ ਹੁਣ ਉਸ ਦੇ ਵੱਡੇ ਭਰਾ ਦੀ ਮੌਤ ਹੋ ਜਾਣ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ। ਉਹ ਆਪਣੀ ਰਿਸ਼ਤੇਦਾਰੀ ਵਿਚ ਵਿਆਹ ਪਿੰਡ ਸਿਰਸੜੀ ਆਇਆ ਹੋਇਆ ਸੀ ਤੇ ਰਾਤ ਨੂੰ ਸ਼ਰਾਬ ਦੇ ਨਸ਼ੇ ਵਿਚ ਇਕੱਲਾ ਹੀ ਘਰੋਂ ਚਲਾ ਗਿਆ ਅਤੇ ਪਿੰਡ ਰੇੜਵਾਂ ਦੇ ਕੋਲ ਇਕ ਦਰਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਦਾ ਪੋਸਟ ਮਾਰਮਟ ਕਰਵਾ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।