ਸਰਬੱਤ ਦਾ ਭਲਾ ਵੱਲੋਂ 235ਵਾਂ ਅੱਖਾਂ ਦਾ ਵਿਸ਼ਾਲ ਮੁਫਤ ਲੈਂਜ਼ ਕੈਂਪ 5 ਨਵੰਬਰ ਨੂੰ ਪਿੰਡ ਹਿੰਮਤਪੁਰਾ ’ਚ
ਮੋਗਾ, 29 ਅਕਤੂਬਰ (ਜਸ਼ਨ)- ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਕੜੀ ਵਜੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਵੱਲੋਂ ਮਿਤੀ 5 ਨਵੰਬਰ ਦਿਨ ਐਤਵਾਰ ਨੂੰ ਪਿੰਡ ਹਿੰਮਤਪੁਰਾ ਦੇ ਗੁਰਦੁਆਰਾ ਨਾਮਧਾਰੀ ਨੇੜੇ ਬੱਸ ਸਟੈਂਡ ਵਿਖੇ 235ਵਾਂ ਅੱਖਾਂ ਦਾ ਮੁਫਤ ਅਪਰੇਸ਼ਨ ਅਤੇ ਲੈਂਜ਼ ਕੈਂਪ ਸੁਬਹ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ । ਇਸ ਕੈਂਪ ਦੀਆਂ ਤਿਆਰੀਆਂ ਸਬੰਧੀ ਅੱਜ ਰੂਰਲ ਐਨ.ਜੀ.ਓ. ਮੋਗਾ ਨਾਲ ਸਬੰਧਿਤ ਪੇਂਡੂ ਕਲੱਬਾਂ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਵਾਟਰ ਵਰਕਸ ਨਿਹਾਲ ਸਿੰਘ ਵਾਲਾ ਵਿਖੇ ਬਲਾਕ ਪ੍ਧਾਨ ਜਸਵੀਰ ਜੱਸੀ ਦੀਨਾ ਸਾਹਿਬ ਦੀ ਪ੍ਧਾਨਗੀ ਹੇਠ ਹੋਈ । ਮੀਟਿੰਗ ਉਪਰੰਤ ਉਹਨਾਂ ਪ੍ੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਨੇ ਕਿ ਟਰੱਸਟ ਵੱਲੋਂ ਇਸ ਸਾਲ ਦੌਰਾਨ ਲਗਾਇਆ ਜਾਣ ਵਾਲਾ ਇਹ 235ਵਾਂ ਕੈਂਪ ਹੈ, ਜਿਸ ਵਿੱਚ ਏਸ਼ੀਆ ਦੇ ਮਸ਼ਹੂਰ ਬਰਾੜ ਆਈ ਹਸਪਤਾਲ ਦੀ ਟੀਮ ਵੱਲੋਂ ਮਰੀਜਾਂ ਦਾ ਚੈਕਅੱਪ ਕਰਕੇ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਜਾਣਗੀਆਂ ਅਤੇ ਅਪਰੇਸ਼ਨ ਲਈ ਚੁਣੇ ਗਏ ਮਰੀਜਾਂ ਨੂੰ ਟਰੱਸਟ ਦੀਆਂ ਬੱਸਾਂ ਰਾਹੀਂ ਕੋਟਕਪੂਰਾ ਵਿਖੇ ਲਿਜਾਇਆ ਜਾਵੇਗਾ ਤੇ ਅਪਰੇਸ਼ਨ ਉਪਰੰਤ ਅਗਲੇ ਦਿਨ ਸੁਬਹ ਵਾਪਿਸ ਪਿੰਡ ਹਿੰਮਤਪੁਰਾ ਵਿਖੇ ਛੱਡਿਆ ਜਾਵੇਗਾ ਤੇ ਮਰੀਜਾਂ ਤੋਂ ਕੋਈ ਪੈਸਾ ਨਹੀਂ ਵਸੂਲ ਕੀਤਾ ਜਾਵੇਗਾ । ਉਹਨਾਂ ਮਰੀਜਾਂ ਨੂੰ ਆਪਣੇ ਨਾਲ ਆਪਣਾ ਵੋਟਰ ਕਾਰਡ ਜਾਂ ਆਧਾਰ ਕਾਰਡ ਲੈ ਕੇ ਆਉਣ ਦੀ ਅਪੀਲ ਕੀਤੀ । ਇਸ ਮੌਕੇ ਬਲਾਕ ਐਨ.ਜੀ.ਓ. ਦੇ ਜਨਰਲ ਸਕੱਤਰ ਗੁਰਚਰਨ ਸਿੰਘ ਰਾਜੂ ਪੱਤੋ ਨੇ ਇਲਾਕੇ ਭਰ ਦੀਆਂ ਯੂਥ ਕਲੱਬਾਂ ਅਤੇ ਪੰਚਾਇਤਾਂ ਨੂੰ ਇਸ ਕੈਂਪ ਬਾਰੇ ਆਪੋ ਆਪਣੇ ਪਿੰਡਾਂ ਦੇ ਗੁਰੂਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਇਸ ਕੈਂਪ ਦਾ ਫਾਇਦਾ ਲੈ ਸਕਣ । ਇਸ ਕੈਂਪ ਵਿੱਚ ਸੰਤ ਸ਼ੰਕਰਾਨੰਦ ਸਪੋਰਟਸ ਐਂਡ ਵੈਲਫੇਅਰ ਕਲੱਬ ਹਿੰਮਤਪੁਰਾ ਵੱਲੋਂ ਮਰੀਜਾਂ ਲਈ ਲੰਗਰ ਅਤੇ ਕੈਂਪ ਦਾ ਪ੍ਬੰਧ ਕੀਤਾ ਜਾਵੇਗਾ ਅਤੇ ਮਰੀਜਾਂ ਦੀ ਦੇਖਭਾਲ ਰੂਰਲ ਐਨ.ਜੀ.ਓ. ਮੋਗਾ ਦੀ ਬਲਾਕ ਕਮੇਟੀ ਵੱਲੋਂ ਕੀਤੀ ਜਾਵੇਗੀ । ਇਸ ਮੀਟਿੰਗ ਵਿੱਚ ਬਲਾਕ ਪ੍ਧਾਨ ਜਸਵੀਰ ਜੱਸੀ ਦੀਨਾ ਸਾਹਿਬ, ਗੁਰਚਰਨ ਸਿੰਘ ਰਾਜੂ ਪੱਤੋ, ਕਲੱਬ ਪ੍ਧਾਨ ਗੁਰਲਾਲ ਸਿੰਘ, ਸਰਪੰਚ ਚਰਨ ਸਿੰਘ ਹਿੰਮਤਪੁਰਾ, ਗੁਰਮੀਤ ਸਿੰਘ ਦੀਨਾ, ਜਸਵੰਤ ਸਿੰਘ, ਮੋਹਨ ਲਾਲ, ਜਗਜੀਵਨ ਸਿੰਘ, ਬਲਜੀਤ ਸਿੰਘ, ਗੁਰਜੀਤ ਸਿੰਘ, ਜਗਦੇਵ ਸਿੰਘ, ਤਰਸੇਮ ਸਿੰਘ, ਬਾਬਾ ਹਰਦਿਆਲ ਸਿੰਘ, ਡਾ. ਜਗਸੀਰ ਸਿੰਘ ਹਾਜ਼ਰ ਸਨ।