ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ
ਬਾਘਾਪੁਰਾਣਾ/ਸਮਾਲਸਰ, 29 ਅਕਤੂਬਰ (ਜਸਵੰਤ ਗਿੱਲ ਸਮਾਲਸਰ)- ਜਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਦੀ ਅਗਵਾਈ ਵਿੱਚ ਸ਼ਿਵ ਮੰਦਰ ਸਮਾਲਸਰ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਇੱਕ ਵਿਸ਼ੇਸ਼ ਸਹੂਲਤ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਨੋਂ ਸੂਤਰੀ ਪ੍ਰੋਗਰਾਮ ਅਧੀਨ ਵਿਧਵਾ, ਅੰਗਹੀਣ, ਸੁਤੰਤਰਤਾ ਸੰਗਰਾਮੀ, ਬੇਘਰੇ ਲੋਕ, ਸਕੂਲ ਛੱਡ ਚੁੱਕੇ ਬੱਚੇ, ਮਾਨਸਿਕ ਤੌਰ ਤੇ ਅਪਾਹਜ ਅਤੇ ਉਹ ਵਿਅਕਤੀ ਜਿੰਨ੍ਹਾਂ ਨੂੰ ਪਰਿਵਾਰ ਤੇ ਸਮਾਜ ਵੱਲੋਂ ਕੋਈ ਸਹਿਯੋਗ ਨਹੀਂ, ਬੇਰੋਜਗਾਰ, ਘੱਟ ਜਮੀਨੇ ਕਿਸਾਨ ਅਤੇ ਅਨਾਥ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਸਮੇਂ ਸਬ ਡਵੀਜਨ ਬਾਘਾਪੁਰਾਣਾ ਦੇ ਐਸਡੀਐਮ ਅਮਰਬੀਰ ਸਿੰਘ ਸਿੱਧੂ, ਨਾਇਬ ਤਹਿਸੀਲਦਾਰ ਗੁਰਮੀਤ ਸਿੰਘ, ਬੀਡੀਪੀਉ ਰਾਮ ਚੰਦ ਆਦਿ ਵੀ ਹਾਜਰ ਸਨ। ਇਸ ਸਮੇਂ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਉਪਰੋਕਤ ਵਿਸ਼ਿਆਂ ਨਾਲ ਸਬੰਧਤ ਇਕੱਲੇ-2 ਵਿਅਕਤੀ ਨੂੰ ਸੱਦ ਕੇ ਸਭ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਕਸਬਾ ਸਮਾਲਸਰ ਦੇ ਪੱਤਰਕਾਰਾਂ ਨੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੂੰ ਇਲਾਕੇ ਦੀਆਂ ਪੈਨਸ਼ਨ, ਸ਼ਗਨ ਸਕੀਮ ਅਤੇ ਜਨਮ ਮੌਤ ਸਰਟੀਫਿਕੇਟ ਸਬੰਧੀ ਆ ਰਹੀਆਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ, ਜਿਸ ਤੇ ਡੀਸੀ ਸਾਹਿਬ ਨੇ ਸਮੱਸਿਆਵਾਂ ਨੂੰ ਜਲਦ ਸੁਲਝਾਉਣ ਦਾ ਭਰੋਸਾ ਦਿੱਤਾ।ਇਸ ਸਮੇਂ ਕਾਨੂੰਨਗੋ ਸੁਖਵਿੰਦਰ ਸਿੰਘ, ਪਟਵਾਰੀ ਜਸਵੀਰ ਸਿੰਘ, ਪਟਵਾਰੀ ਕ੍ਰਿਸ਼ਨ ਸਿੰਘ,ਥਾਣਾ ਸਮਾਲਸਰ ਮੁਖੀ ਮੇਜਰ ਸਿੰਘ,ਸਰਪੰਚ ਰਣਧੀਰ ਸਿੰਘ ਸਰਾਂ,ਪਟਵਾਰੀ ਜਸਵੀਰ ਸਿੰਘ, ਗੁਰਮੇਜ ਸਿੰਘ ਰੀਡਰ, ਕਲੱਬ ਪ੍ਰਧਾਨ ਡਾ. ਬਲਰਾਜ ਸਿੰਘ ਰਾਜੂ, ਕਾਂਗਰਸੀ ਆਗੂ ਕ੍ਰਿਸ਼ਨਾ ਦੇਵੀ, ਸ਼ਿੰਦਰਪਾਲ ਗਿੱਲ, ਸੁਪਰਵਾਈਜਰ ਸਰਬਜੀਤ ਕੌਰ, ਸੁਪਰਵਾਈਜਰ ਹਰਜੀਤ ਕੌਰ, ਪ੍ਰਧਾਨ ਗੁਰਦੀਪ ਸਿੰਘ ਦੀਪਾ,ਨਵਜੋਤ ਕੌਰ ਏਐਮਐਮ ਆਦਿ ਆਸ਼ਾ ਵਰਕਰ ਤੇ ਆਂਗਣਵਾੜੀ ਵਰਕਰ, ਡਾ. ਰਾਜਦੁਲਾਰ ਸਿੰਘ ,ਗੁਰਦੇਵ ਸਿੰਘ ਦੇਵ ਸਾਬਕਾ ਸਰਪੰਚ, ਬਾਵਾ ਭੱਲਾ, ਡਾ. ਹਰਪ੍ਰੀਤ ਸਿੰਘ ਸਰੇਡੀਆ, ਸਰਵਨ ਕੁਮਾਰ, ਆਦਿ ਵੀ ਹਾਜਰ ਸਨ।