ਪੱਤਰਕਾਰ ਅਵਤਾਰ ਸਿੰਘ ਦੇ ਪਿਤਾ ਸਰਬਣ ਸਿੰਘ ਅਜੀਤਵਾਲ ਨਮਿੱਤ ਸ਼ਰਧਾਂਜ਼ਲੀ ਸਮਾਗਮ
ਕਸਬਾ ਅਜੀਤਵਾਲ ਤੋੰ ਪੰਜਾਬੀ ਜਾਗਰਣ ਦੇ ਪੱਤਰਕਾਰ ਅਵਤਾਰ ਸਿੰਘ ਦੇ ਪਿਤਾ ਸਰਬਣ ਸਿੰਘ ਜੋ ਪਿਛਲੇ ਦਿਨੀੰ ਸਦੀਵੀ ਵਿਛੋੜਾ ਦੇ ਗਏ ਸਨ ਨਮਿੱਤ ਪਾਠ ਦਾ ਭੋਗ ਤੇ ਸ਼ਰਧਾਂਜ਼ਲੀ ਸਮਾਗਮ ਪੱਤੀ ਸੰਧੂ ਅਜੀਤਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ , ਇਸ ਮੌਕੇ ਕੀਰਤਨੀ ਜਥੇ ਵੱਲੋੰ ਵੈਰਾਗਮਈ ਕੀਰਤਨ ਕੀਤਾ ਗਿਆ, ਉਪਰੰਤ ਹਲਕਾ ਨਿਹਾਲ ਸਿੰਘ ਵਾਲਾ ਤੋੰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਰੋਜ਼ਾਨਾ ਜਗ ਬਾਣੀ ਦੇ ਜਿਲਾ ਮੋਗਾ ਦੇ ਇੰਚਾਰਜ਼ ਪਵਨ ਗਰੋਵਰ ਤੇ ਮਾਸਟਰ ਗੁਰਮੇਲ ਸਿੰਘ ਆਦਿ ਬੁਲਾਰਿਆ ਨੇ ਸਵਰਗੀ ਸਰਬਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇੰਟ ਕਰਦਿਆਂ ਸੱਚੀ ਸੁੱਚੀ ਕਿਰਤ ਕਰਨ ਵਾਲੀ ਸਖਸੀਅਤ ਦੱਸਦਿਆ ਉਹਨਾਂ ਦੇ ਜੀਵਨ ਸਬੰਧੀ ਚਾਨਣਾ ਪਾਇਆ ,
ਇਸ ਮੌਕੇ ਸਵ ਸਰਬਣ ਸਿੰਘ ਦੇ ਸਪੁੱਤਰਾਂ ਮੰਗਤ ਰਾਏ, ਗੁਰਮੇਲ ਸਿੰਘ, ਅਵਤਾਰ ਸਿੰਘ ਪੱਤਰਕਾਰ ਤੇ ਕੇਵਲ ਸਿੰਘ ਨੇ ਪਹੁੰਚੇ ਸੱਜਣਾਂ ਤੇ ਰਿਸਤੇਦਾਰਾਂ ਦਾ ਧੰਨਵਾਦ ਕੀਤਾ , ਇਸ਼ ਸਮੇੰ ਹਲਕਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਸਿੰਘ, ਸਤਨਾਮ ਸਿੰਘ ਨਾਨਕਸਰ ਸੀਸ਼ ਮਹਿਲ ਵਾਲੇ, ਸਤਿਨਾਮ ਸਿੰਘ ਸੰਦੇਸ਼ੀ ਢੁੱਡੀਕੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਪ੍ਰਧਾਨ ਨਿਰਮਲ ਸਿੰਘ ਮੀਨੀਆਂ, ਸਰਪੰਚ ਸਤਿੰਦਰਪਾਲ ਸਿੰਘ ਰਾਜੂ ਅਜੀਤਵਾਲ, ਸਰਪੰਚ ਕੁਲਦੀਪ ਸਿੰਘ ਕੋਕਰੀ ਬੁੱਟਰਾਂ, ਇੰਦਰਜੀਤ ਰਾਜਾ ਸਾਬਕਾ ਸਰਪੰਚ, ਕਿਸਾਨ ਆਗੂ ਬਿੱਕਰ ਸਿੰਘ ਤੇ ਸਤਿਨਾਮ ਸੋਢੀ, ਟਹਿਲ ਸਿੰਘ, ਰਘਬੀਰ ਸਿੰਘ ਤੇ ਮਨਪ੍ਰੀਤ ਮੱਲੇਆਣਾ ਜਿਲਾ ਇੰਚਾਰਜ ਪੰਜਾਬੀ ਜਾਗਰਣ, ਗੁਰਜੰਟ ਸਿੰਘ ਜਿਲਾ ਇੰਚਾਰਜ਼ ਸਪੋਕਸਮੈਨ, ਸ਼ਮਸ਼ੇਰ ਸਿੰਘ ਗਾਲਿਬ, ਹਰਦੇਵ ਮਾਨ, ਜਸਪਾਲ ਹੇਰਾਂ, ਵਕੀਲ ਮਹਿਰੋੰ, ਸੁਖਦੀਪ ਪੁਰੀ, ਰੱਤੀ ਕੋਕਰੀ, ਮਨੀ ਮੋਗਾ ਸਾਰੇ ਪੱਤਰਕਾਰ ਹਾਜ਼ਰ ਸਨ