‘ਪੜੋ ਪੰਜਾਬ-ਪੜਾਓ ਪੰਜਾਬ ‘ ਤਹਿਤ ਐਤਵਾਰ ਵਾਲੇ ਦਿਨ ਵੀ ਖੁੱਲੇ 78 ਸਕੂਲ

ਮੋਗਾ, 29 ਅਕਤੂਬਰ(ਜਸ਼ਨ)-ਪੰਜਾਬ ਦੀ ਪ੍ਰਾਇਮਰੀ ਸਿੱੱਖਿਆ ਵਿੱਚ ਗੁਣਾਤਮਿਕ ਸੁਧਾਰ ਲਈ ਸਿੱਖਿਆ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ‘ਪੜੋ ਪੰਜਾਬ-ਪੜਾਓ ਪੰਜਾਬ ‘ ਪ੍ਰਾਜੈਕਟ ਚਲਾ ਕੇ ਵਿਦਿਆਰਥੀਆਂ ਲਈ ਟੀਚਿਆਂ ਨੰੂ ਨਿਰਧਾਰਿਤ ਕਰਕੇ ਗਤੀਵਿਧੀਆਂ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨਾਂ ਦਿਸਾ-ਨਿਰਦੇਸ਼ਾਂ ਦੀ ਪਾਲਣਾ ਹਿੱਤ ਜ਼ਿਲਾ ਮੋਗਾ ਵਿਖੇ ਜ਼ਿਲ਼ਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ, ਜ਼ਿਲਾ ਕੋਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਵੱਲੋਂ ‘ਪੜੋ ਪੰਜਾਬ-ਪੜਾਓ ਪੰਜਾਬ ‘ ਟੀਮ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਅਧਿਆਪਕਾਂ ਨੰੂ ਗਤੀਵਿਧੀਆਂ ਕਰਵਾਉਣ ਸਬੰਧੀ ਅਗਵਾਈ ਦਿੱਤੀ ਜਾ ਰਹੀ ਹੈ। ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀ ਯੋਗ ਅਗਵਾਈ ਹੇਠ ਅਧਿਆਪਕਾਂ ਵੱਲੋਂ ਟੀਚਿਆਂ ਨੰੂ ਪ੍ਰਾਪਤ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਅਧਿਆਪਕਾਂ ਵਿੱੱਚ ਇਸ ਪ੍ਰਤੀ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਐਤਵਾਰ ਜ਼ਿਲਾ ਸਿੱਖਿਆ ਅਫਸਰ, ਡਾਇਟ ਪਿ੍ਰੰਸੀਪਲ ਅਤੇ ਜ਼ਿਲਾ ਕੋ-ਆਰਡੀਨੇਟਰ ਵੱਲੋਂ ਜੋਗੇਵਾਲਾ, ਡਗਰੂ, ਲੰਗੇਆਣਾ, ਮੋਗਾ ਨੰਬਰ 3 ਸਕੂਲਾਂ ਵਿੱਚ ਵਿਜ਼ਿਟ ਕੀਤਾ ਗਿਆ ਅਤੇ ਅਧਿਆਪਕਾਂ ਦੇ ਕੰਮ ਤੇ ਤਸੱਲੀ ਪ੍ਰਗਟ ਕਰਕੇ ਉਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਪੜਾਈ ਪ੍ਰਤੀ ਪੂਰਾ ਉਤਸ਼ਾਹ ਪਾਇਆ ਗਿਆ।

ਅਕਤੂਬਰ ਮਹੀਨੇ ਦੌਰਾਨ ਜ਼ਿਆਦਾ ਛੁੱਟੀਆਂ ਹੋਣ ਕਾਰਨ ਵਿਦਿਆਰਥੀਆਂ ਦੇ ਪੜਾਈ ਦੇ ਨੁਕਸਾਨ ਦੀ ਪੂਰਤੀ ਲਈ ਅਧਿਆਪਕਾਂ ਵੱਲੋਂ ਜ਼ਿਲਾ ਭਰ ਦੇ 78 ਸਕੂਲਾਂ ਜਿਵੇਂ ਬੱਧਨੀ ਕਲਾਂ, ਮਹਿਣਾ, ਮਾਣੂੰਕੇ, ਝੰਡੇਆਣਾ, ਮੰਦਰ ਕਲਾਂ, ਮਹਿਲ, ਮੰਦਰ, ਚੁੱਘਾ ਖੁਰਦ, ਨਸੀਰਪੁਰ ਜਾਨੀਆਂ,ਗੋਲੂਵਾਲਾ, ਫਤਿਹਗੜ ਪੰਜਤੂਰ, ਬਹਾਦਰਵਾਲਾ, ਫਤਿਹਪੁਰ ਝੁੱਗੀਆਂ, ਸੈਦੇ ਸ਼ਾਹ ਵਾਲਾ, ਤਲਵੰਡੀ ਨੌ ਬਹਾਰ, ਦੌਲੇਵਾਲਾ ਮਾਇਰ, ਮੁਬਾਰਕਪੁਰ, ਵਰੇ, ਸੈਦ ਮੁਹੰਮਦ, ਮੇਲਕ ਅਕਾਲੀਆਂ, ਖੰਬਾ, ਰਾਜਾਂਵਾਲਾ  ਆਦਿ ਵਿਖੇ ਸਕੂਲ ਦੇ ਸਮੇਂ ਤੋਂ ਵਾਧੂ ਸਮਾਂ ਲਗਾ ਕੇ ਅਤੇ ਐਤਵਾਰ ਸਮੇਤ ਛੁੱਟੀ ਵਾਲੇ ਦਿਨ ਵੀ ਵਿਦਿਆਰਥੀਆਂ ਨੰੂ ਪੜਾਈ ਕਰਵਾਈ ਜਾ ਰਹੀ ਹੈ।ਬੀ.ਐੱਮ.ਟੀ. ਸਵਰਨਜੀਤ ਸਿੰਘ, ਸਤੀਸ਼ ਕੁਮਾਰ, ਬਿਬੇਕਾਨੰਦ, ਰੇਸ਼ਮ ਸਿੰਘ, ਸੀ.ਐੱੱਮ.ਟੀ. ਬਲਦੇਵ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਹਰਬੰਸ ਸਿੰਘ ਵੱਲੋਂ ਇਹਨਾਂ ਸਕੂਲਾਂ ਵਿੱਚ ਵਿਜ਼ਿਟ ਕੀਤੀ ਗਈ ਅਤੇ ਅਧਿਆਪਕਾਂ ਨੰੂ ਪੜਾੳਣ ਵਿਧੀਆਂ ਦੀ ਜਾਣਕਾਰੀ ਦੇ ਕੇ ਗਤੀਵਿਧੀਆਂ ਕਰਵਾਉਣ ਲਈ ਸਹਿਯੋਗ ਦਿੱਤਾ। ਅਧਿਆਪਕਾਂ ਨੇ ਵਿਸ਼ਵਾਸ਼ ਦਵਾਇਆ ਕਿ ਉਹ ਪੂਰੀ ਮਿਹਨਤ ਨਾਲ ਪੜਾਈ ਕਰਵਾ ਕੇ ‘ਪੜੋ ਪੰਜਾਬ-ਪੜਾਓ ਪੰਜਾਬ ‘ ਦੇ 100% ਟੀਚਿਆਂ ਨੰੂ ਪ੍ਰਾਪਤ ਕਰਨਗੇ ਅਤੇ ਵਿਦਿਆਰਥੀਆਂ ਦੇ ਪੜਾਈ ਦੇ ਪੱਧਰ ਨੰੂ ਉੱੱਚਾ ਲੈ ਕੇ ਜਾਣਗੇ।