ਖੋਸਾ ਪਾਂਡੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਕਿਰਿਆਵਾਂ ਰਾਹੀਂ ਵਿਗਿਆਨ ਪ੍ਰਦਰਸ਼ਨੀ’ ਲਗਾਈ ਗਈ

ਮੋਗਾ, 29 ਅਕਤੂਬਰ (ਜਸ਼ਨ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸਕੱਤਰ ਿਸ਼ਨ ਕੁਮਾਰ ਆਈ ਏ ਐੱਸ ਦੇ ਦਿਸ਼ਾ ਨਿਰਦੇਸ਼ਾਂ ’ਤੇ ਰਾਜ ਸਿੱਖਿਆ ਅਤੇ ਖੋਜ ਸੰਸਥਾ (ਐੱਸ ਸੀ ਈ ਆਰ ਟੀ) ਵੱਲੋਂ ‘ਪੜੋ ਪੰਜਾਬ ਪੜਾਓ ਪੰਜਾਬ ਵਿਗਿਆਨ ’ ਪ੍ਰੌਜੈਕਟ ਤਹਿਤ ਅੱਪਰ ਪ੍ਰਾਇਮਰੀ ਅਧਿਆਪਕਾਂ ਦੇ ਦੂਜੇ ਗਰੁੱਪ ਦੀ ਤਿੰਨ ਦਿਨਾਂ ਸਿਖਲਾਈ ਦੇ ਪ੍ਰੋਗਰਾਮ ਦੇ ਅਖੀਰਲੇ ਦਿਨ ਅੱਜ ਮੋਗਾ ਜ਼ਿਲੇ ਦੇ ਪਿੰਡ ਖੋਸਾ ਪਾਂਡੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਕਿਰਿਆਵਾਂ ਰਾਹੀਂ ਵਿਗਿਆਨ ਪ੍ਰਦਰਸ਼ਨੀ’ ਲਗਾਈ ਗਈ । ਜ਼ਿਲਾ ਮੈਂਟਰ ਸਾਇੰਸ ਤੇਜਪਾਲ ਸਿੰਘ ਦੀ ਅਗਵਾਈ ਵਿਚ ਲਗਾਏ ਸਾਇੰਸ ਕਿਰਿਆਵਾਂ ਦੇ ਇਸ ਮੇਲੇ ਵਿਚ ਸਿਖਲਾਈਯਾਫਤਾ ਅਧਿਆਪਕਾਂ ਦੁਆਰਾ ਸਕੂਲ ਦੇ ਵਿਦਿਆਰਥੀਆਂ ਨੂੰ ਵਿਗਿਆਨਕ ਕਿਰਿਆਵਾਂ ਬਾਰੇ ਸਿੱਖਿਅਤ ਕੀਤਾ ਗਿਆ । ਖੋਸਾ ਪਾਂਡੋਂ ਸਕੂਲ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਤੋਂ ਪ੍ਰੇਰਨਾ ਲੈ ਕੇ ਮੌਕੇ ’ਤੇ ਹੀ ਵਿਗਿਆਨ ਪ੍ਰਦਰਸ਼ਨੀ ਲਗਾਈ । ਬਲਾਕ ਮੈਂਟਰ ਲਖਵਿੰਦਰ ਸਿੰਘ,ਹਰਪ੍ਰੀਤ ਸਿੰਘ ,ਅਸ਼ਵਨੀ ਕੁਮਾਰ,ਸੁਖਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰਦਰਸ਼ਨੀ ਲਈ ਉਤਸ਼ਾਹਿਤ ਕੀਤਾ । ਇਸ ਪ੍ਰਦਰਸ਼ਨੀ ਨੂੰ ਸਕੂਲ ਦੇ ਬਾਕੀ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੇ ਗਹੁ ਨਾਲ ਦੇਖਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੰੁਚੇ ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਨੇ ਵਿਦਿਆਰਥੀਆਂ ਨਾਲ ਗੁਫਤਗੂ ਕਰਦਿਆਂ ਆਖਿਆ ਕਿ ਵਿਗਿਆਨ ਦੇ ਅਧਿਐਨ ਨਾਲ ਵਿਦਿਆਰਥੀਆਂ ਦੀ ਤਰਕ ਦੇ ਆਧਾਰ ’ਤੇ ਫੈਸਲੇ ਲੈਣ ਦੀ ਸਮਰੱਥਾ ਵੱਧਦੀ ਹੈ ਅਤੇ ਹੁਨਰ ਦੇ ਨਾਲ ਨਾਲ ਵਿਗਿਆਨਕ ਸੋਚ ਵਿਚ ਵੀ ਵਾਧਾ ਹੰੁਦਾ ਹੈ । ਉਹਨਾਂ ‘ਪੜੋ ਪੰਜਾਬ ਪੜਾਓ ਪੰਜਾਬ ਵਿਗਿਆਨ ’ਪ੍ਰੌਜੈਕਟ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਵਿਗਿਆਨਕ ਸਿਧਾਂਤਾਂ ਨੂੰ ਕਿਰਿਆਵਾਂ ਦੀ ਸਹਾਇਤਾ ਨਾਲ ਕਰਵਾਉਣ ਸਦਕਾ ਅਧਿਆਪਕ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੜਾ ਸਕਦੇ ਹਨ । ਇਸ ਮੌਕੇ ਪਿ੍ਰੰਸੀਪਲ ਜਸਵਿੰਦਰ ਸਿੰਘ ,ਪਿ੍ਰੰ: ਗੁਰਜੀਤ ਕੌਰ ਬਰਾੜ ,ਜ਼ਿਲਾ ਸਾਇੰਸ ਸੁਪਰਵਾਈਜ਼ਰ ਨਿਸ਼ਾਨ ਸਿੰਘ ਸੰਧੂ,ਬਰਿੰਦਰਜੀਤ ਸਿੰਘ,ਗੁਰਪ੍ਰੀਤਪਾਲ ਸਿੰਘ,ਲੈਕ ਰਾਕੇਸ਼ ਅਰੋੜਾ ,ਲੈਕ ਦਿਲਬਾਗ ਸਿੰਘ,ਸਰਪੰਚ ਮੇਜਰ ਸਿੰਘ ਖੋਸਾ ਪਾਂਡੋ ,ਸਰਪੰਚ ਰਵੀਦੀਪ ਸਿੰਘ ਦਾਰਾਪੁਰ,ਕਿਸਾਨ ਆਗੂ ਨਾਇਬ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।